ਗੁਡ ਮਾਰਨਿੰਗ
ਗੁਡ ਮਾਰਨਿੰਗ ਰਜਿੰਦਰ ਸਿੰਘ ਚੰਦੀ
Publish Date: Mon, 16 Feb 2026 07:56 PM (IST)
Updated Date: Mon, 16 Feb 2026 08:00 PM (IST)
16ਪੀਐਚਜੀ17 ਜਥੇ. ਰਜਿੰਦਰ ਸਿੰਘ ਚੰਦੀ ਦਿਹਾਤੀ ਇੰਚਾਰਜ, ਅਕਾਲੀ ਦਲ, ਫਗਵਾੜਾ ਨੌਜਵਾਨ ਦੇਸ਼ ਦਾ ਭਵਿੱਖ ਹੁੰਦੇ ਹਨ। ਜੇ ਨੌਜਵਾਨ ਮਜ਼ਬੂਤ, ਸੁਚੇਤ ਤੇ ਸਿਹਤਮੰਦ ਹੋਣ ਤਾਂ ਸਮਾਜ ਤੇ ਦੇਸ਼ ਆਪਣੇ-ਆਪ ਮਜ਼ਬੂਤ ਬਣਦਾ ਹੈ। ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਕਿ ਨੌਜਵਾਨ ਨਸ਼ਿਆਂ ਤੋਂ ਪੂਰੀ ਤਰ੍ਹਾਂ ਦੂਰ ਰਹਿਣ। ਨਸ਼ੇ ਸਿਰਫ਼ ਸਰੀਰ ਹੀ ਨਹੀਂ, ਸੁਪਨਿਆਂ ਤੇ ਪਰਿਵਾਰਾਂ ਨੂੰ ਵੀ ਤਬਾਹ ਕਰ ਦਿੰਦੇ ਹਨ। ਇਸ ਲਈ ਸਮਝਦਾਰੀ ਇਹੀ ਹੈ ਕਿ ਅਸੀਂ ਆਪਣੇ ਲਕਸ਼ ਨੂੰ ਸਾਹਮਣੇ ਰੱਖੀਏ ਤੇ ਮਾੜੀਆਂ ਆਦਤਾਂ ਤੋਂ ਦੂਰ ਰਹੀਏ। ਮਾਤਾ-ਪਿਤਾ ਤੇ ਸਮਾਜ ਦੀ ਵੀ ਜ਼ਿੰਮੇਵਾਰੀ ਹੈ ਕਿ ਉਹ ਨੌਜਵਾਨਾਂ ਨੂੰ ਸਹੀ ਰਾਹ ਦਿਖਾਉਣ ਤੇ ਉਨ੍ਹਾਂ ਨੂੰ ਪ੍ਰੇਰਿਤ ਕਰਨ।