ਗੁਡ ਮਾਰਨਿੰਗ
ਗੁਡ ਮਾਰਨਿੰਗਕਰਮਜੀਤ ਸਿੰਘ ਬਿੱਟੂ
Publish Date: Mon, 09 Feb 2026 08:27 PM (IST)
Updated Date: Mon, 09 Feb 2026 08:29 PM (IST)
09ਪੀਐਚਜੀ25 ਕਰਮਜੀਤ ਸਿੰਘ ਬਿੱਟੂ, ਜ਼ਿਲ੍ਹਾ ਸਕੱਤਰ ਕਾਂਗਰਸ ਫਗਵਾੜਾ ਤੁਸੀਂ ਭਾਵੇਂ ਕਿੰਨੇ ਵੀ ਚੰਗੇ ਕੰਮ ਕਰ ਲਓ, ਕੁਝ ਲੋਕਾਂ ਦਾ ਮਕਸਦ ਸਿਰਫ਼ ਤੁਹਾਡੀਆਂ ਲੱਤਾਂ ਖਿੱਚਣਾ ਹੀ ਹੁੰਦਾ ਹੈ। ਅਜਿਹੇ ਲੋਕਾਂ ਦੀ ਪਰਵਾਹ ਨਾ ਕਰੋ, ਕਿਉਂਕਿ ਜੋ ਆਪਣੇ ਰਸਤੇ ‘ਤੇ ਡਟ ਕੇ ਅੱਗੇ ਵਧਦਾ ਹੈ, ਉਸਨੂੰ ਰੋਕਿਆ ਨਹੀਂ ਜਾ ਸਕਦਾ। ਆਪਣਾ ਕੰਮ ਇਮਾਨਦਾਰੀ ਨਾਲ ਕਰਦੇ ਰਹੋ, ਵਕਤ ਆਪ ਹੀ ਸੱਚ ਤੇ ਝੂਠ ਵਿਚਕਾਰ ਫਰਕ ਦਿਖਾ ਦਿੰਦਾ ਹੈ। ਲੋਕਾਂ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ। ਜੋ ਮਨੁੱਖ ਨਿਸ਼ਕਾਮ ਭਾਵ ਨਾਲ ਦੂਜਿਆਂ ਦੀ ਭਲਾਈ ਲਈ ਕੰਮ ਕਰਦਾ ਹੈ, ਉਹੀ ਅਸਲ ਵਿਚ ਮਨੁੱਖਤਾ ਦਾ ਪਾਠ ਪੜ੍ਹਾਉਂਦਾ ਹੈ। ਸੇਵਾ ਨਾਲ ਨਾ ਸਿਰਫ਼ ਦੂਜਿਆਂ ਦਾ ਭਲਾ ਹੁੰਦਾ ਹੈ, ਸਗੋਂ ਆਪਣੇ ਅੰਦਰ ਵੀ ਸਕਾਰਾਤਮਕਤਾ ਤੇ ਸ਼ਾਂਤੀ ਪੈਦਾ ਹੁੰਦੀ ਹੈ।