ਗੁਡ ਮਾਰਨਿੰਗ
ਗੁਡ ਮਾਰਨਿੰਗ ਰੋਜ਼ੀ ਮੱਟੂ, ਸਮਾਜ ਸੇਵਿਕਾ, ਸਾਹਨੀ
Publish Date: Mon, 12 Jan 2026 08:09 PM (IST)
Updated Date: Mon, 12 Jan 2026 08:12 PM (IST)
12ਪੀਐਚਜੀ23 ਗੁਡ ਮਾਰਨਿੰਗ ਰੋਜ਼ੀ ਮੱਟੂ, ਸਮਾਜ ਸੇਵਿਕਾ, ਸਾਹਨੀ ਲੋਹੜੀ ਦਾ ਤਿਉਹਾਰ ਦੇਸ਼ ਦੇ ਸਮੂਹ ਭਾਈਚਾਰਿਆਂ ਦਾ ਸਾਂਝਾ ਤਿਉਹਾਰ ਹੈ। ਪਿਛਲੇ ਸਮਿਆਂ ਵਿਚ ਲੋਕ ਆਮ ਤੌਰ ’ਤੇ ਆਪਣੇ ਘਰਾਂ ਵਿਚ ਪੈਦਾ ਹੋਏ ਲੜਕਿਆਂ ਦੀਆਂ ਹੀ ਖ਼ੁਸ਼ੀਆਂ ਕਰਕੇ ਲੋਹੜੀ ਪਾਉਂਦੇ ਸਨ ਤੇ ਪੱਛੜੇਪਨ ਕਰਕੇ ਆਪਣੀਆਂ ਧੀਆਂ ਦੀ ਲੋਹੜੀ ਨਹੀਂ ਸਨ ਪਾਉਂਦੇ। ਉਸ ਸਮੇਂ ਲੜਕੀਆਂ ਦੇ ਜਨਮ ਦੀ ਕੋਈ ਖੁਸ਼ੀ ਨਹੀਂ ਸੀ ਮਨਾਈ ਜਾਂਦੀ ਤੇ ਧੀਆਂ ਨਾਲ ਹਰ ਤਰ੍ਹਾਂ ਵਿਤਕਰਾ ਕੀਤਾ ਜਾਂਦਾ ਸੀ ਪਰ ਵਾਹਿਗੁਰੂ ਜੀ ਦੀ ਕਿਰਪਾ ਨਾਲ ਅੱਜ ਦੇ ਸਮੇਂ ਵਿਚ ਕੁਝ ਬਦਲਾਅ ਹੋ ਰਿਹਾ ਹੈ ਅਤੇ ਕੁਝ ਅਗਾਂਹਵਧੂ ਸੋਚ ਦੇ ਧਾਰਨੀ ਲੋਕ ਅਤੇ ਸੰਸਥਾਵਾਂ ਧੀਆਂ ਦੀ ਵੀ ਲੋਹੜੀ ਪਾਉਣ ਲੱਗ ਪਏ ਹਨ। ਸਾਨੂੰ ਸਭ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਗੁਰਬਾਣੀ ਅਨੁਸਾਰ ਸੋ ਕਿਉ ਮੰਦਾ ਆਖਿਐ ਜਿਤੁ ਜੰਮਹਿ ਰਾਜਾਨ। ’ਤੇ ਚੱਲਦਿਆਂ ਧੀਆਂ ਨੂੰ ਪੁੱਤਰਾਂ ਤੋਂ ਵੀ ਵੱਧ ਪਿਆਰ, ਸਤਿਕਾਰ, ਮਾਣ, ਅਧਿਕਾਰ ਦੇਣੇ ਚਾਹੀਦੇ ਹਨ ਅਤੇ ਧੀਆਂ ਦੀਆਂ ਵੀ ਲੋਹੜੀਆਂ ਪਾ ਕੇ ਵੱਡੇ ਪੱਧਰ ’ਤੇ ਖੁਸ਼ੀਆਂ ਮਨਾਉਣੀਆਂ ਚਾਹੀਦੀਆਂ ਹਨ।