ਜੀਡੀਆਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਨੇ ਮਨਾਇਆ ਗੁੱਡ ਫਰਾਈਡੇ
ਜੀ.ਡੀ.ਆਰ. ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਿੱਚ ਮਨਾਇਆ ਗਿਆ ' ਗੁੱਡ ਫਰਾਈਡੇ '
Publish Date: Thu, 02 Apr 2026 07:43 PM (IST)
Updated Date: Thu, 02 Apr 2026 07:46 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਜੀਡੀਆਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ, ਹੁਸ਼ਿਆਰਪੁਰ ਰੋਡ, ਫਗਵਾੜਾ ਵਿਖੇ ਲੋਟਸ ਹਾਉਸ ਦੇ ਇੰਚਾਰਜ ਮੈਡਮ ਬਲਬੀਰ ਕੌਰ ਦੀ ਅਗਵਾਈ ਹੇਠ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕਰਵਾਇਆ ਗਿਆ। ਇਸ ਸਭਾ ਦਾ ਉਦੇਸ਼ ਗੁੱਡ ਫਰਾਈਡੇ ਦੀ ਮਹੱਤਤਾ ਬਾਰੇ ਬੱਚਿਆਂ ਨੂੰ ਜਾਣਕਾਰੀ ਦੇਣਾ ਸੀ। ਇਸ ਵਿਚ ਦਿਨ ਦਾ ਵਿਚਾਰ ਸੱਤਵੀ ਜਮਾਤ ਦੀ ਵਿਦਿਆਰਥਣ ਸੁਨੈਨਾ ਵੱਲੋਂ ਪੇਸ਼ ਕੀਤਾ ਗਿਆ ਤੇ ਗਿਆਰਵੀਂ ਜਮਾਤ ਦੀ ਵਿਦਿਆਰਥਣ ਪ੍ਰਭਪੁਨੀਤ ਕੌਰ ਵੱਲੋਂ ਇਸ ਦਿਨ ਉੱਪਰ ਆਪਣੇ ਵਿਚਾਰ ਪੇਸ਼ ਕੀਤੇ ਗਏ। ਉਸ ਨੇ ਦੱਸਿਆ ਕਿ ਇਹ ਦਿਨ ਈਸਾਈ ਧਰਮ ਨੂੰ ਮੰਨਣ ਵਾਲਿਆਂ ਲਈ ਬਹੁਤ ਮਹੱਤਵਪੂਰਨ ਹੈ। ਇਸ ਦਿਨ ਭਗਵਾਨ ਯੀਸ਼ੂ ਨੇ ਮਨੁੱਖਤਾਂ ਦੀ ਭਲਾਈ ਲਈ ਆਪਣੇ ਜੀਵਨ ਦੀ ਕੁਰਬਾਨੀ ਦਿੱਤੀ ਸੀ। ਇਹ ਦਿਨ ਸਾਨੂੰ ਪਿਆਰ, ਦਇਆ ਤੇ ਮਾਫ਼ੀ ਦਾ ਸੰਦੇਸ਼ ਦਿੰਦਾ ਹੈ। ਭਾਵੇਂ ਲੋਕਾਂ ਨੇ ਉਨ੍ਹਾਂ ਨਾਲ ਬੁਰਾ ਕੀਤਾ ਸੀ, ਫਿਰ ਵੀ ਯੀਸ਼ੂ ਮਸੀਹ ਨੇ ਆਪਣੇ ਵਿਰੋਧੀਆਂ ਨੂੰ ਮਾਫ਼ ਕਰ ਦਿੱਤਾ ਸੀ। ਇਹ ਦਿਨ ਸਾਨੂੰ ਸਿਖਾਉਂਦਾ ਹੈ ਕਿ ਕਿਸੇ ਨਾਲ ਵੀ ਨਫ਼ਰਤ ਨਾ ਕਰੋ, ਸਭ ਨਾਲ ਪਿਆਰ ਨਾਲ ਰਹੋ। ਗੁੱਡ ਫਰਾਈਡੇ ’ਤੇ ਲੋਕ ਪ੍ਰਾਰਥਨਾ ਕਰਦੇ ਹਨ, ਵਰਤ ਰੱਖਦੇ ਹਨ ਤੇ ਭਗਵਾਨ ਯੀਸ਼•ੂ ਮਸੀਹ ਦੀਆਂ ਸਿੱਖਿਆਵਾਂ ਨੂੰ ਯਾਦ ਕਰਦੇ ਹਨ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਮਾਧਵੀ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਸੀਂ ਸਾਰੇ ਇਸ ਦਿਨ ਤੋਂ ਪ੍ਰੇਰਨਾ ਲੈ ਕੇ ਪਿਆਰ, ਸ਼ਾਂਤੀ ਤੇ ਏਕਤਾ ਦਾ ਸੰਦੇਸ਼ ਪੂਰੀ ਦੁਨੀਆਂ ਵਿਚ ਫੈਲਾਈਏ। ਕਿਸੇ ਨਾਲ ਵੀ ਭੇਦਭਾਵ ਨਹੀਂ ਕਰਨਾ ਚਾਹੀਦਾ ਤੇ ਸਾਨੂੰ ਹਮੇਸ਼ਾ ਸੱਚਾਈ, ਇਮਾਨਦਾਰੀ ਨਾਲ ਜੀਵਨ ਬਤੀਤ ਕਰਨਾ ਚਾਹੀਦਾ ਹੈ।