ਜੀਐੱਨਏ ਯੂਨੀਵਰਸਿਟੀ ’ਚ ਸਲਾਨਾ ਇੰਟਰ ਕਾਲਜ ਪ੍ਰੋਗਰਾਮ ਕਰਵਾਇਆ
ਕਸ਼ਿਿਤਜ 2026 – ਜੀਐਨਏ ਯੂਨੀਵਰਸਿਟੀ ਵਿੱਚ ਆਯੋਜਿਤ ਸਲਾਨਾ ਇੰਟਰ ਕਾਲਜ ਪ੍ਰੋਗਰਾਮ ਦਾ ਆਯੌਜਨ
Publish Date: Fri, 27 Feb 2026 07:10 PM (IST)
Updated Date: Fri, 27 Feb 2026 07:13 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਜੀਐੱਨਏ ਯੂਨੀਵਰਸਿਟੀ ਵਿਚ ਸਲਾਨਾ ਇੰਟਰ ਕਾਲਜ ਮੁਕਾਬਲੇ ਕਰਵਾਏ ਗਏ, ਜਿਸ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ 1000 ਤੋਂ ਵੱਧ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਵਿਸ਼ਾਲ ਪ੍ਰੋਗਰਾਮ ਵਿਚ ਕੁੱਲ 12 ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਬਿਜ਼ਨੈੱਸ ਕੁਇਜ਼, ਟ੍ਰੇਜ਼ਰ ਹੰਟ, ਮਾਸਟਰ ਸ਼ੈੱਫ, ਫੋਕ ਐਂਡ ਫਿਊਜ਼ਨ (ਗਰੁੱਪ ਡਾਂਸ), ਫੋਟੋਗ੍ਰਾਫੀ, ਤੇ ਰੋਬੋਟਿਕਸ ਸਿਮੂਲੇਟਰ, ਗੇਮ ਮੈਨੀਆ, ਮੋਬਾਈਲ ਐਪ ਡਿਜ਼ਾਇਨਿੰਗ, ਸਪੈਲ ਬੀ, ਰੰਗੋਲੀ ਤੇ ਕਿਰਦਾਰ ਡਿਜ਼ਾਇਨਿੰਗ ਸ਼ਾਮਲ ਸਨ। ਇਹ ਪ੍ਰੋਗਰਾਮ ਚਾਂਸਲਰ ਗੁਰਦੀਪ ਸਿੰਘ ਸਿਹਰਾ ਤੇ ਪ੍ਰੋ. ਚਾਂਸਲਰ ਜਸਲੀਨ ਸਿਹਰਾ ਦੀ ਮਾਣਯੋਗ ਹਾਜ਼ਰੀ ਵਿਚ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਚਾਂਸਲਰ ਗੁਰਦੀਪ ਸਿੰਘ ਸਿਹਰਾ ਦੇ ਅਸ਼ੀਰਵਾਦ ਨਾਲ ਹੋਈ। ਉਨ੍ਹਾਂ ਕਿਹਾ, “ਜੀਐੱਨਏ ਯੂਨੀਵਰਸਿਟੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸ਼ਾਨਦਾਰ ਯਤਨ ਕਰ ਰਹੀ ਹੈ। ਪੰਜਾਬ ਭਰ ਤੋਂ ਇੰਨੀ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਦੀ ਭਾਗੀਦਾਰੀ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ।” ਉਨ੍ਹਾਂ ਨੇ ਉਮੀਦ ਜਤਾਈ ਕਿ ਕਸ਼ਿਤਿਜ 2026 ਆਉਣ ਵਾਲੇ ਸਾਲਾਂ ਵਿਚ ਵੀ ਵਿਦਿਆਰਥੀਆਂ ਲਈ ਇਕ ਯਾਦਗਾਰ ਸਲਾਨਾ ਪ੍ਰੋਗਰਾਮ ਬਣੇਗਾ। ਪ੍ਰੋ. ਚਾਂਸਲਰ ਜਸਲੀਨ ਸਿਹਰਾ ਨੇ ਸਾਰੇ ਵਿਦਿਆਰਥੀਆਂ ਨੂੰ ਜੀਵਨ ਵਿਚ ਸਕਾਰਾਤਮਕ ਸੋਚ ਨਾਲ ਅੱਗੇ ਵਧਣ ਤੇ ਮਿਹਨਤ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ। ਡਾ. ਮੋਨਿਕਾ ਹੰਸਪਾਲ, ਡੀਨ ਅਕੈਡਮਿਕਸ ਨੇ ਆਪਣੇ ਸਵਾਗਤੀ ਸੰਬੋਧਨ ਵਿਚ ਇਸ ਸਲਾਨਾ ਪ੍ਰੋਗਰਾਮ ਦੇ ਉਦੇਸ਼ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ, “ਯੂਨੀਵਰਸਿਟੀ ਹਮੇਸ਼ਾਂ ਵਿਦਿਆਰਥੀਆਂ ਦੀਆਂ ਵੱਖ-ਵੱਖ ਖੇਤਰਾਂ ਵਿਚ ਲੁਕੀ ਹੋਈ ਪ੍ਰਤਿਭਾਵਾਂ ਨੂੰ ਉਜਾਗਰ ਕਰਨ ਲਈ ਸੱਚੇ ਦਿਲੋਂ ਯਤਨ ਕਰ ਰਹੀ ਹੈ।” ਯੂਨੀਵਰਸਿਟੀ ਵੱਲੋਂ ਸਾਰੇ ਭਾਗੀਦਾਰਾਂ ਨੂੰ “ਸਰਟੀਫਿਕੇਟ ਆਫ ਪਾਰਟੀਸਿਪੇਸ਼ਨ” ਦਿੱਤੇ ਗਏ। ਮੁਕਾਬਲਿਆਂ ਵਿਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਟੀਮ ਨੂੰ ₹5,100, ਦੂਜੇ ਸਥਾਨ ਵਾਲੀ ਟੀਮ ਨੂੰ ₹3,100 ਤੇ ਤੀਜੇ ਸਥਾਨ ਵਾਲੀ ਟੀਮ ਨੂੰ ₹2,100 ਦੀ ਨਕਦ ਰਕਮ ਦੇ ਨਾਲ ਟਰਾਫੀ ਤੇ ਸਰਟੀਫਿਕੇਟ ਦਿੱਤੇ ਗਏ। ਇਸ ਤੋਂ ਇਲਾਵਾ ਓਵਰਆਲ ਟਰਾਫੀ ਤੇ ₹31,000 ਦਾ ਨਕਦ ਇਨਾਮ ਏਪੀਜੇ ਕਾਲਜ ਆਫ ਫਾਈਨ ਆਰਟਸ ਨੂੰ ਚਾਂਸਲਰ ਗੁਰਦੀਪ ਸਿੰਘ ਸਿਹਰਾ ਤੇ ਪ੍ਰੋ ਚਾਂਸਲਰ ਜਸਲੀਨ ਸਿਹਰਾ ਵੱਲੋਂ ਪ੍ਰਦਾਨ ਕੀਤਾ ਗਿਆ। ਇਹ ਪ੍ਰੋਗਰਾਮ ਮੁਕਾਬਲੇਬਾਜ਼ੀ, ਰਚਨਾਤਮਕਤਾ ਤੇ ਉਤਕ੍ਰਿਸ਼ਟਤਾ ਦੀ ਭਾਵਨਾ ਨਾਲ ਸ਼ਾਨਦਾਰ ਢੰਗ ਨਾਲ ਸਮਾਪਤ ਹੋਇਆ।