ਜੀਡੀਆਰ ਕਾਨਵੈਂਟ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ
ਜੀ.ਡੀ.ਆਰ ਕਾਨਵੈਂਟ ਸੀ. ਸੈ. ਸਕੂਲ ਦਾ ਨਤੀਜਾ ਰਿਹਾ 100 ਫ਼ੀਸਦੀ
Publish Date: Thu, 16 Apr 2026 07:22 PM (IST)
Updated Date: Thu, 16 Apr 2026 07:24 PM (IST)

ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ : ਜੀਡੀਆਰ ਕਾਨਵੈਂਟ ਸੀ. ਸੈ. ਸਕੂਲ ਹੁਸ਼ਿਆਰਪੁਰ ਰੋਡ, ਫਗਵਾੜਾ ਦਾ ਸੀਬੀਐੱਸਈ ਵਲੋਂ ਐਲਾਨਿਆ ਗਿਆ ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਜਿਸ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਹਰ ਵਿਸ਼ੇ ਵਿੱਚੋਂ ਬਹੁਤ ਵਧੀਆ ਅੰਕ ਪ੍ਰਾਪਤ ਕੀਤੇ। ਪ੍ਰਿੰਸੀਪਲ ਮਾਧਵੀ ਨੇ ਦੱਸਿਆ ਕਿ ਦਸਵੀਂ ਜਮਾਤ ਦੇ ਸਾਰੇ 70 ਵਿਦਿਆਰਥੀਆਂ ਦਾ ਨਤੀਜਾ ਬਹੁਤ ਵਧੀਆ ਰਿਹਾ ਹੈ। ਸਕੂਲ ਦਾ ਨਤੀਜਾ 100 ਫੀਸਦੀ ਰਿਹਾ, ਜਿਸ ਵਿਚੋਂ ਸਿਮਰਨਦੀਪ ਕੌਰ ਨੇ 93%, ਪ੍ਰਭਪੁਨੀਤ ਕੌਰ ਨੇ 90%, ਮਹਿਕਪ੍ਰੀਤ ਕੌਰ ਨੇ 88.8%, ਕਿਰਨਜੋਤ ਕੌਰ ਨੇ 88%, ਅਰਮਾਨ ਕੈਲੇ ਨੇ 87.6%, ਸ਼ਰਨਪ੍ਰੀਤ ਸਿੰਘ ਭੰਮਰਾ ਨੇ 87.2%, ਗੁਰਪ੍ਰੀਤ ਕੌਰ ਨੇ 85.4%, ਜਸਮੀਤ ਕੌਰ ਨੇ 84.6%, ਦਲਜੀਤ ਸਿੰਘ ਨੇ 84.2%, ਸੁਹਾਨਾ ਨੇ 83.2%, ਆਰੀਅਨ ਨੇ 81.4%, ਸ਼ਿਵਾਂਸ਼ ਸ਼ਰਮਾ ਨੇ 81.2% ਅਤੇ ਅਕਾਂਸ਼ਾ ਸ਼ੋਰੀ ਨੇ 80% ਅੰਕ ਪ੍ਰਾਪਤ ਕੀਤੇ। ਬੱਚਿਆਂ ਨੇ ਵੀ ਹਰ ਵਿਸ਼ੇ ਵਿੱਚ ਚੰਗੇ ਅੰਕ ਪ੍ਰਾਪਤ ਕੀਤੇ ਜਿਸ ਵਿੱਚ ਪ੍ਰਭਪੁਨੀਤ ਕੌਰ ਨੇ ਸਮਾਜਿਕ ਵਿਗਿਆਨ ਵਿੱਚ 85 ਅੰਕ, ਅਰਮਾਨ ਕੈਲੇ ਅਤੇ ਸਿਮਰਨਦੀਪ ਕੌਰ ਨੇ ਪੰਜਾਬੀ ਵਿੱਚ 99 ਅੰਕ, ਸਿਮਰਨਦੀਪ ਕੌਰ ਨੇ ਸੂਚਨਾ ਤਕਨਾਲੋਜੀ ਵਿੱਚ 99 ਅੰਕ, ਜਸਕੀਰਤ ਕੌਰ ਅਤੇ ਕਿਰਨਜੋਤ ਕੌਰ ਨੇ ਸੂਚਨਾ ਤਕਨਾਲੋਜੀ ਵਿੱਚ 97 ਅੰਕ, ਸ਼ਰਨਪ੍ਰੀਤ ਸਿੰਘ ਭਮਰਾ ਨੇ ਸਾਇੰਸ ਵਿੱਚ 89 ਅੰਕ, ਸਿਮਰਨਦੀਪ ਕੌਰ ਨੇ ਅੰਗਰੇਜ਼ੀ ਵਿੱਚ 96 ਅੰਕ, ਸ਼ਰਨਪ੍ਰੀਤ ਸਿੰਘ ਭੰਮਰਾ ਨੇ ਗਣਿਤ ਵਿੱਚ 95 ਅੰਕ, ਸਿਮਰਨਦੀਪ ਕੌਰ ਨੇ ਹਿੰਦੀ ਵਿੱਚ 87 ਅੰਕ ਅਤੇ ਮਹਿਕਪ੍ਰੀਤ ਕੌਰ ਨੇ ਹਿੰਦੀ ਵਿੱਚੋਂ 83 ਅੰਕ ਪ੍ਰਾਪਤ ਕੀਤੇ। ਨਤੀਜੇ ਤੋਂ ਬਾਅਦ ਬੱਚਿਆਂ ਵਿੱਚ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ। ਇਸ ਮੌਕੇ ਪ੍ਰਿੰਸੀਪਲ ਮਾਧਵੀ ਨੇ ਸ਼ਾਨਦਾਰ ਨਤੀਜੇ ’ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਸਫਲਤਾ ਵਿਦਿਆਰਥੀਆਂ ਦੀ ਕਠਿਨ ਮਿਹਨਤ, ਅਧਿਆਪਕਾਂ ਦੀ ਨਿਸ਼ਠਾ ਅਤੇ ਮਾਪਿਆਂ ਦੇ ਸਹਿਯੋਗ ਦਾ ਸਾਂਝਾ ਨਤੀਜਾ ਹੈ। ਉਨ੍ਹਾਂ ਨੇ ਕਿਹਾ ਕਿ ਸਕੂਲ ਹਮੇਸ਼ਾ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਪ੍ਰਤੀਬੱਧ ਰਹਿੰਦਾ ਹੈ, ਜਿੱਥੇ ਸਿੱਖਿਆ ਦੇ ਨਾਲ-ਨਾਲ ਨੈਤਿਕ ਮੁੱਲਾਂ, ਅਨੁਸ਼ਾਸਨ ਅਤੇ ਆਤਮ-ਵਿਸ਼ਵਾਸ ’ਤੇ ਵੀ ਖਾਸ ਧਿਆਨ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਅੱਜ ਦੇ ਮੁਕਾਬਲੇ ਭਰੇ ਯੁੱਗ ਵਿੱਚ ਕੇਵਲ ਅੰਕ ਹੀ ਮਹੱਤਵਪੂਰਨ ਨਹੀਂ ਹੁੰਦੇ, ਸਗੋਂ ਵਿਦਿਆਰਥੀਆਂ ਦਾ ਵਿਅਕਤੀਤਵ ਵਿਕਾਸ, ਸੋਚਣ-ਸਮਝਣ ਦੀ ਸਮਰੱਥਾ ਅਤੇ ਜੀਵਨ ਵਿੱਚ ਸਹੀ ਫ਼ੈਸਲੇ ਲੈਣ ਦੀ ਯੋਗਤਾ ਵੀ ਉਨੀਂ ਹੀ ਜ਼ਰੂਰੀ ਹੈ। ਸਕੂਲ ਦਾ ਹਮੇਸ਼ਾਂ ਇਹ ਯਤਨ ਰਹਿੰਦਾ ਹੈ ਕਿ ਹਰ ਵਿਦਿਆਰਥੀ ਨੂੰ ਐਸਾ ਮਹੌਲ ਮਿਲੇ, ਜਿੱਥੇ ਉਹ ਆਪਣੀ ਪ੍ਰਤਿਭਾ ਨੂੰ ਪਛਾਣ ਸਕੇ ਅਤੇ ਉਸਨੂੰ ਨਿਖਾਰ ਸਕੇ। ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਫਲਤਾ ਇੱਕ ਲਗਾਤਾਰ ਪ੍ਰਕਿਰਿਆ ਹੈ ਅਤੇ ਇਹ ਨਤੀਜਾ ਉਨ੍ਹਾਂ ਦੀ ਜ਼ਿੰਦਗੀ ਦੀ ਇੱਕ ਮਹੱਤਵਪੂਰਨ ਪੜਾਅ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਮਿਹਨਤ, ਅਨੁਸ਼ਾਸਨ ਅਤੇ ਲਗਨ ਨਾਲ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ। ਨਾਲ ਹੀ ਉਨ੍ਹਾਂ ਨੇ ਮਾਪਿਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਸਕੂਲ ’ਤੇ ਭਰੋਸਾ ਕੀਤਾ ਅਤੇ ਆਪਣੇ ਬੱਚਿਆਂ ਦੀ ਸਿੱਖਿਆ ਵਿੱਚ ਸਦਾ ਸਹਿਯੋਗ ਦਿੱਤਾ। ਅੰਤ ਵਿੱਚ ਉਨ੍ਹਾਂ ਨੇ ਸਾਰੇ ਸਫਲ ਵਿਦਿਆਰਥੀਆਂ ਨੂੰ ਦਿਲੋਂ ਵਧਾਈ ਦਿੰਦਿਆਂ ਉਨ੍ਹਾਂ ਦੇ ਉਜਲੇ ਭਵਿੱਖ ਦੀ ਕਾਮਨਾ ਕੀਤੀ ਅਤੇ ਆਸ ਪ੍ਰਗਟ ਕੀਤੀ ਕਿ ਉਹ ਅੱਗੇ ਵੀ ਸਕੂਲ, ਸਮਾਜ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨਗੇ।