ਗੌਰਵ ਮੜੀਆ ਐਨ.ਜੇ.ਪੀ.ਸੀ ਆਈ. ਵਲੋਂ ਦੋਆਬਾ ਜੋਨ ਦੇ ਪ੍ਰਧਾਨ ਨਿਯੁਕਤ
ਗੌਰਵ ਮੜੀਆ ਐਨ.ਜੇ.ਪੀ.ਸੀ ਆਈ. ਵਲੋਂ ਦੋਆਬਾ ਜੋਨ ਦੇ ਪ੍ਰਧਾਨ ਨਿਯੁਕਤ : ਡਾ. ਬਾਵਾ
Publish Date: Sun, 22 Mar 2026 07:15 PM (IST)
Updated Date: Mon, 23 Mar 2026 04:13 AM (IST)

ਚੇਅਰਮੈਨ ਦੇ ਤੌਰ ’ਤੇ ਬਰਿੰਦਰ ਚਾਨਾ ਦੀ ਹੋਈ ਨਿਯੁਕਤੀ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਕਪੂਰਥਲਾ : ਹਰ ਮਹੀਨੇ ਦੀ ਤਰ੍ਹਾਂ ਇਸ ਮਹੀਨੇ ਵੀ ਨੈਸ਼ਨਲ ਜਰਨਲਿਸਟ ਪ੍ਰੈੱਸ ਕਲੱਬ ਆਫ਼ ਇੰਡੀਆ ਦੀ ਮਹੀਨਾਵਾਰ ਮੀਟਿੰਗ ਅਜੀਤ ਨਗਰ ਕਪੂਰਥਲਾ ਵਿਖੇ ਕੀਤੀ ਗਈ। ਇਹ ਮੀਟਿੰਗ ਡਾਇਰੈਕਟਰ ਡਾ. ਐਚ. ਐਸ. ਬਾਵਾ ਦੀ ਅਗਵਾਈ ਹੇਠ ਹਾਜ਼ਰ ਪੱਤਰਕਾਰਾਂ ਨਾਲ ਕੀਤੀ ਗਈ। ਇਸ ਮੀਟਿੰਗ ਵਿੱਚ ਸਾਰਿਆਂ ਦੀ ਸਲਾਹ ਅਤੇ ਸਰਬਸੰਮਤੀ ਨਾਲ ਮਿਹਨਤੀ, ਇਮਾਨਦਾਰ, ਨਿੱਧੜਕ ਅਤੇ ਪ੍ਰਸਿੱਧ ਪੱਤਰਕਾਰ ਗੌਰਵ ਮੜੀਆ ਨੂੰ ਪ੍ਰਧਾਨ ਅਤੇ ਬਰਿੰਦਰ ਚਾਨਾ ਨੂੰ ਨੈਸ਼ਨਲ ਜਰਨਲਿਸਟ ਪ੍ਰੈੱਸ ਕਲੱਬ ਆਫ਼ ਇੰਡੀਆ (ਰਜਿ.) ਵਲੋਂ ਦੋਆਬਾ ਜੋਨ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ। ਇਸ ਦੌਰਾਨ ਨਵ-ਨਿਯੁਕਤ ਚੇਅਰਮੈਨ ਅਤੇ ਪ੍ਰਧਾਨ ਵਲੋਂ ਨੈਸ਼ਨਲ ਜਰਨਲਿਸਟ ਪ੍ਰੈੱਸ ਕਲੱਬ ਆਫ਼ ਇੰਡੀਆ ਦੀ ਸਮੂਹ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਦਿੱਤੀ ਹੋਈ ਜਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਪ੍ਰੈੱਸ ਕਲੱਬ ਨੂੰ ਹੋਰ ਬੁਲੰਦੀਆਂ ਤੇ ਲੈ ਕੇ ਜਾਣਗੇ। ਕਪੂਰਥਲਾ ਦੇ ਪ੍ਰਧਾਨ ਸਾਹਿਲ ਗੁਪਤਾ ਦੇ ਚਾਚਾ ਜੀ ਬਿਮਾਰ ਹੋਣ ਕਰਕੇ, ਪੰਜਾਬ ਦੇ ਪ੍ਰਧਾਨ ਨਵਜੀਤ ਸਿੰਘ ਰਾਜੂ, ਚੇਅਰਮੈਨ ਅਸ਼ੋਕ ਗੋਗਨਾ, ਨੈਸ਼ਨਲ ਪ੍ਰਧਾਨ ਕਿਸ਼ੋਰ ਰਾਜਪੂਤ, ਨੈਸ਼ਨਲ ਚੇਅਰਮੈਨ ਰੌਸ਼ਨ ਖੈੜਾ, ਸਲਾਹਕਾਰ ਟੀ.ਐਸ. ਚਾਹਲ, ਜਨਰਲ ਸਕੱਤਰ ਧਿਆਨ ਸਿੰਘ ਭਗਤ, ਸਰਪ੍ਰਸਤ ਜੇ.ਐਸ. ਸੰਧੂ ਕਿਸੇ ਜ਼ਰੂਰੀ ਫੰਕਸ਼ਨ ਵਿੱਚ ਬਿਜੀ ਹੋਣ ਕਰਕੇ ਇਸ ਮੀਟਿੰਗ ਵਿੱਚ ਹਾਜ਼ਰ ਨਹੀਂ ਹੋ ਸਕੇ। ਇਸ ਮੌਕੇ ਤੇ ਡਾਇਰੈਕਟਰ ਡਾ. ਐਚ. ਐਸ. ਬਾਵਾ ਨੇ ਕਿਹਾ ਕਿ ਇਹ ਇੱਕੋ ਇੱਕ ਅਜਿਹਾ ਪ੍ਰੈੱਸ ਕਲੱਬ ਹੈ ਜਿਸ ਦੀ ਮੈਂਬਰਸ਼ਿਪ ਲਈ ਕੋਈ ਫੀਸ ਨਹੀਂ ਹੈ। ਸਮਾਜ ਦੇ ਭਲੇ ਲਈ ਕੰਮ ਕਰਨ ਵਾਲੇ ਹਰ ਪੱਤਰਕਾਰ ਲਈ ਖੁੱਲ੍ਹਾ ਸੱਦਾ ਹੈ ਕਿ ਤੁਸੀਂ ਬਿਨਾਂ ਕਿਸੇ ਸ਼ਰਤ ਤੋਂ ਮੈਂਬਰ ਬਣ ਸਕਦੇ ਹੋ ਭਾਵੇਂ ਤੁਸੀਂ ਕਿਸੇ ਹੋਰ ਪ੍ਰੈੱਸ ਕਲੱਬ ਦੇ ਵੀ ਮੈਂਬਰ ਹੋ ਤਾਂ ਵੀ ਕੋਈ ਪਾਬੰਦੀ ਨਹੀਂ ਹੈ। ਇਸ ਮੌਕੇ ਉਪ-ਪ੍ਰਧਾਨ ਹਰਵੰਤ ਸਿੰਘ ਸਚਦੇਵਾ, ਅਜੇ , ਡਾ.ਸੈਮ, ਮਨੀ, ਰੁਪਿੰਦਰ ਧਾਮੀ, ਅਮਨ ਸਚਦੇਵਾ, ਸੁਰਿੰਦਰ ਸੱਭਰਵਾਲ, ਸੌਰਵ, ਮਨਮੋਹਨ ਰਾਧੇ, ਮੰਗਲ ਸਿੰਘ, ਮਨਜੋਤ ਸਿੰਘ, ਸੂਬੇਦਾਰ ਸੁੱਚਾ ਸਿੰਘ, ਬੰਟੀ, ਸਾਗਰ, ਚੰਦਨ, ਮਨਜੋਤ ਸਿੰਘ, ਹਰਵਿੰਦਰ ਕੌਰ, ਅੰਮ੍ਰਿਤਪਾਲ ਕੌਰ, ਰਵਿੰਦਰ ਕੌਰ, ਸਵਾਮੀ ਰਾਜ ਪਾਲ, ਬੰਟੀ, ਰੂਬੀ ਧਾਮੀ, ਸ਼ੰਕਰ, ਭੱਟੀ, ਲਾਡੀ ਝੰਡ, ਸੌਰਵ ਮੜੀਆ, ਡਾ. ਮੋਹਿਤ, ਡਾ. ਰਾਹੁਲ ਆੜ੍ਹਤੀਆ, ਗੁਰਵਿੰਦਰ ਸਿੰਘ ਅਤੇ ਪ੍ਰੈੱਸ ਕਲੱਬ ਦੇ ਹੋਰ ਮੈਂਬਰ ਅਤੇ ਔਹਦੇਦਾਰ ਵੀ ਮੌਜੂਦ ਸਨ।