ਸਾਬਕਾ ਸਰਪੰਚ ਬਚਿੰਤ ਸਿੰਘ ਡੁਮੇਲੀ ਨਮਿਤ ਅੰਤਿਮ ਅਰਦਾਸ ਅੱਜ
ਸਾਬਕਾ ਸਰਪੰਚ ਬਚਿੰਤ ਸਿੰਘ ਡੁਮੇਲੀ ਨਮਿਤ ਅੰਤਿਮ ਅਰਦਾਸ ਅੱਜ
Publish Date: Fri, 02 Jan 2026 09:40 PM (IST)
Updated Date: Fri, 02 Jan 2026 09:41 PM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਫਗਵਾੜਾ : ਪਿੰਡ ਡੁਮੇਲੀ ਤੇ ਇਲਾਕੇ ਵਿਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ, ਜਦੋਂ ਸਰਪੰਚ ਸਾਥੀ ਬਚਿੰਤ ਸਿੰਘ ਡੁਮੇਲੀ ਦਾ ਅਚਾਨਕ ਦੇਹਾਂਤ ਹੋ ਗਿਆ। ਉਨ੍ਹਾਂ ਦੀ ਉਮਰ ਕਰੀਬ 64 ਸਾਲ ਸੀ। ਉਨ੍ਹਾਂ ਦੇ ਅਚਾਨਕ ਦੇਹਾਂਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਫਗਵਾੜਾ ਲਖਵਿੰਦਰ ਕਲੇਰ, ਪੰਚਾਇਤ ਯੂਨੀਅਨ ਫਗਵਾੜਾ ਦੇ ਪ੍ਰਧਾਨ ਸਰਪੰਚ ਨਰਿੰਦਰ ਸਿੰਘ ਮਾਧੋਪੁਰ ਅਤੇ ਪੰਚਾਇਤ ਸਕੱਤਰ ਮਲਕੀਤ ਚੰਦ ਨੇ ਦੱਸਿਆ ਕਿ ਸਰਪੰਚ ਬਚਿੰਤ ਸਿੰਘ ਡੁਮੇਲੀ ਇਕ ਬਹੁਤ ਹੀ ਮਿਹਨਤੀ ਅਤੇ ਮਿਲਣਸਾਰ ਸੁਭਾਅ ਦੇ ਮਾਲਕ ਸਨ ਅਤੇ ਹਮੇਸ਼ਾ ਆਪਣੇ ਪਿੰਡ ਅਤੇ ਇਲਾਕੇ ਦੇ ਸਰਵਪੱਖੀ ਵਿਕਾਸ ਪ੍ਰਤੀ ਯਤਨਸ਼ੀਲ ਰਹਿੰਦੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦੇਹਾਂਤ ਨਾਲ ਇਕੱਲੇ ਉਨ੍ਹਾਂ ਦੇ ਪਰਿਵਾਰ ਨੂੰ ਹੀ ਨਹੀਂ ਸਗੋਂ ਸਮੂਹ ਸਨੇਹੀਆਂ ਅਤੇ ਇਲਾਕੇ ਨੂੰ ਨਾ ਪੂਰਿਆ ਜਾਣ ਵਾਲ਼ਾ ਘਾਟਾ ਪਿਆ ਹੈ। ਇਸ ਸਬੰਧੀ ਕਰਵਾਈ ਸ਼ੋਕ ਸਭਾ ਵਿਚ ਬਲਾਕ ਸੰਮਤੀ ਮੈਂਬਰ ਅਜੈ ਕੁਮਾਰ ਖਜੂਰਲਾ, ਸਾਬਕਾ ਸਰਪੰਚ ਆਗਿਆਪਾਲ ਸਿੰਘ ਖਲਵਾੜਾ, ਸਰਪੰਚ ਕੁਲਵਿੰਦਰ ਸਿੰਘ ਅਠੌਲੀ, ਸਰਪੰਚ ਵਿਜੇ ਕੁਮਾਰ ਪੰਡੋਰੀ, ਸਰਪੰਚ ਸੁਰਿੰਦਰ ਸਿੰਘ ਖਲਵਾੜਾ ਕਲੋਨੀ, ਸਰਪੰਚ ਰਣਜੀਤ ਸਿੰਘ ਨੰਗਲ ਮੱਝਾ, ਸਰਪੰਚ ਰਿੰਪਲ ਕੁਮਾਰ ਵਜੀਦੋਵਾਲ, ਸਰਪੰਚ ਪ੍ਰਸ਼ੋਤਮ ਲਾਲ ਵਾਹਦ, ਸਰਪੰਚ ਵਿਜੇ ਭਬਿਆਣਾ, ਸਰਪੰਚ ਸਤਵਿੰਦਰ ਸਿੰਘ ਹਰਬੰਸ ਪੁਰ, ਸਰਪੰਚ ਗੁਰਸ਼ਰਨ ਸਿੰਘ ਰਿਹਾਣਾ ਜੱਟਾਂ, ਸਰਪੰਚ ਕੁਲਦੀਪ ਰਾਮ ਜਗਤ ਪੁਰ ਜੱਟਾਂ, ਸਰਪੰਚ ਅੰਮ੍ਰਿਤਪਾਲ ਸਿੰਘ ਪੰਡੋਰੀ, ਸਰਪੰਚ ਰਾਮ ਲੁਭਾਇਆ ਨਾਨਕ ਨਗਰੀ, ਸਰਪੰਚ ਬਲਜੀਤ ਸਿੰਘ ਜੌਹਲ ਪੰਡਵਾ, ਸਰਪੰਚ ਅਮਨਦੀਪ ਮੌਲੀ, ਸਾਬਕਾ ਸਰਪੰਚ ਰਾਜਿੰਦਰ ਸਿੰਘ ਚੰਦੀ ਰਾਣੀ ਪੁਰ ਕੰਬੋਆਂ, ਸਾਬਕਾ ਸਰਪੰਚ ਹਰਜੀਤ ਸਿੰਘ ਪਾਂਸ਼ਟਾ, ਸਾਬਕਾ ਸਰਪੰਚ ਰਾਮ ਪਾਲ ਸਾਹਨੀ, ਕਾਮਰੇਡ ਰਣਦੀਪ ਸਿੰਘ ਰਾਣਾ ਸਾਹਨੀ, ਪੰਚਾਇਤ ਸਕੱਤਰ ਸੁਲੱਖਣ ਸਿੰਘ, ਸਦੀਸ਼ ਕੁਮਾਰ, ਦਫ਼ਤਰ ਪਟਵਾਰੀ ਸੁਰਿੰਦਰ ਪਾਲ, ਨਵਜੋਤ ਸਿੰਘ, ਰਵੀ ਸਾਹਨੀ, ਸ਼ਿਵ ਯਸ਼ ਸਮੇਤ ਹੋਰ ਕਰਮਚਾਰੀ ਤੇ ਪੰਚ-ਸਰਪੰਚ ਸ਼ਾਮਲ ਹੋਏ ਤੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਤੇ ਪਰਿਵਾਰ ਅਤੇ ਸਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਵਾਹਿਗੁਰੂ ਅੱਗੇ ਅਰਦਾਸ ਕੀਤੀ ਗਈ। ਇਸ ਸਬੰਧੀ ਨੰਬਰਦਾਰ ਪਰਮਿੰਦਰ ਪਾਲ ਸਿੰਘ ਨਿੱਝਰ ਨੇ ਦੱਸਿਆ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਮਿਤੀ 3 ਜਨਵਰੀ ਨੂੰ ਕਰੀਬ 11-12 ਵਜੇ ਦੇ ਕਰੀਬ ਪਿੰਡ ਡੁਮੇਲੀ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।