ਮਾਤਾ ਭਜਨ ਕੌਰ ਨਮਿੱਤ ਅੰਤਿਮ ਅਰਦਾਸ ਤੇ ਸ਼ਰਧਾਂਜ਼ਲੀ ਸਮਾਗਮ
ਮਾਤਾ ਭਜਨ ਕੌਰ ਸਿੱਧੂ ਨਮਿੱਤ ਅੰਤਿਮ ਅਰਦਾਸ ਤੇ ਸ਼ਰਧਾਂਜ਼ਲੀ ਸਮਾਗਮ ਕਰਵਾਇਆ
Publish Date: Wed, 07 Jan 2026 07:01 PM (IST)
Updated Date: Thu, 08 Jan 2026 04:09 AM (IST)

ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ, ਸਿੱਧਵਾਂ ਦੋਨਾਂ : ਸਵ. ਮੋਤਾ ਸਿੰਘ ਸਿੱਧੂ ਦੇ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਕਿ ਉਨ੍ਹਾਂ ਦੀ ਧਰਮ ਪਤਨੀ ਬੀਬੀ ਭਜਨ ਕੌਰ ਸਿੱਧੂ ਦੀ ਬੀਤੇ ਦਿਨੀਂ ਸੰਖੇਪ ਬਿਮਾਰੀ ਉਪਰੰਤ ਮੌਤ ਹੋ ਗਈ। ਪਿੰਡ ਤੇ ਇਲਾਕੇ ਦੇ ਉੱਘੇ ਸਮਾਜ ਸੇਵਕ ਅਤੇ ਪ੍ਰਵਾਸੀ ਭਾਰਤੀ ਵੀਰ ਤਰਸੇਮ ਸਿੰਘ ਸਿੱਧੂ ਦੀ ਚਾਚੀ, ਅਵਤਾਰ ਸਿੰਘ ਸਿੱਧੂ ਤੇ ਸੁਖਜੀਤ ਸਿੰਘ ਸਿੱਧੂ ਦੀ ਮਾਤਾ ਤੇ ਗੁਰਜੀਤ ਸਿੰਘ ਸਿੱਧੂ ਤੇ ਗੁਰਪ੍ਰੀਤ ਸਿੰਘ ਸਿੱਧੂ ਹੁਰਾਂ ਦੀ ਮਾਸੀ ਮਾਤਾ ਭਜਨ ਕੌਰ ਸਿੱਧੂ ਨਮਿੱਤ ਅੰਤਿਮ ਅਰਦਾਸ ਤੇ ਸ਼ਰਧਾਂਜ਼ਲੀ ਸਮਾਗਮ ਬੀਤੇ ਦਿਨੀਂ ਉਨ੍ਹਾਂ ਦੇ ਗ੍ਰਹਿ ਸਿੱਧਵਾਂ ਦੋਨਾਂ ਵਿਖੇ ਕਰਵਾਇਆ ਗਿਆ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਆਰੰਭ ਕੀਤੇ ਤੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਭਾਈ ਗੁਰਵਿੰਦਰ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸੰਤ ਬਾਬਾ ਭਾਈ ਪੰਜਾਬ ਸਿੰਘ ਦੇ ਕੀਰਤਨੀ ਜਥੇ ਅਤੇ ਪ੍ਰਸਿੱਧ ਕਥਾਵਾਚਕ ਭਾਈ ਸੁਰਿੰਦਰ ਸਿੰਘ ਵੱਲੋਂ ਕੀਰਤਨ ਦੁਆਰਾ ਅਤੇ ਗੁਰੂਜਸ ਸੁਣਾ ਕੇ ਮਾਤਾ ਭਜਨ ਕੌਰ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਦਲਵਿੰਦਰ ਸਿੰਘ ਸਿੱਧੂ, ਜ਼ਿਲ੍ਹਾ ਜਨਰਲ ਸਕੱਤਰ ਇੰਦਰਜੀਤ ਸਿੰਘ ਮੰਨਣ, ਬਲਾਕ ਸੰਮਤੀ ਮੈਂਬਰ ਪਰਮਵੀਰ ਸਿੰਘ ਭਿੰਡਰ, ਸਰਪੰਚ ਸੁਖਵਿੰਦਰ ਸਿੰਘ ਨੇਕੀ, ਮਾਸਟਰ ਸਰਵਨ ਸਿੰਘ ਸਿੱਧੂ ਸਾਬਕਾ ਪੰਚ, ਮਾਸਟਰ ਵਿਜੈ ਕੁਮਾਰ ਸ਼ਰਮਾ ਪੰਚ, ਰਖਵੀਰ ਸਿੰਘ ਸਿੱਧੂ ਪੰਚ, ਸੁਖਪਾਲ ਸਿੰਘ ਪੰਚ, ਜਸਵਿੰਦਰ ਸਿੰਘ ਪੰਚ, ਗੁਰਪਾਲ ਸਿੰਘ ਸਿੱਧੂ, ਲਭਪ੍ਰੀਤ ਸਿੰਘ ਖਾਲਸਾ, ਤਜਿੰਦਰਪਾਲ ਸਿੰਘ ਢਿੱਲੋਂ ਸਾਬਕਾ ਪੰਚ, ਜੋਗਾ ਸਿੰਘ ਸਾਬਕਾ ਪੰਚ, ਮੰਗਲ ਸਿੰਘ ਮੰਨਣ, ਸ਼ੀਤਲ ਸਿੰਘ ਮੋਨੀ ਸਰਪੰਚ ਮੰਨਣ, ਗੁਰਪ੍ਰੀਤ ਸਿੰਘ ਬੱਬੂ, ਬਾਬਾ ਸੰਦੀਪ ਸਿੰਘ, ਮੱਖਣ ਸਿੰਘ ਸਿੱਧੂ, ਮਾਸਟਰ ਸੁਰਿੰਦਰ ਕੁਮਾਰ ਸੂਦ, ਬਲਬੀਰ ਸਿੰਘ ਬੱਲੀ ਸਾਬਕਾ ਵਾਇਸ ਚੇਅਰਮੈਨ, ਮੋਹਣ ਲਾਲ ਕਾਲੜਾ, ਹਰਬੰਸ ਸਿੰਘ ਠਾਣੇਦਾਰ, ਮਾਸਟਰ ਤਰਸੇਮ ਸਿੰਘ ਸਿੱਧੂ, ਮੋਹਣ ਸਿੰਘ, ਚਰਨਜੀਤ ਸਿੰਘ ਸਾਬਕਾ ਪੰਚ, ਤੀਰਥ ਸਿੰਘ ਸਿੱਧੂ ਆਦਿ ਮੋਹਤਬਰ ਵਿਅਕਤੀਆਂ ਨੇ ਸਵ: ਮਾਤਾ ਭਜਨ ਕੌਰ ਸਿੱਧੂ ਦੇ ਗ੍ਰਹਿ ਪਹੁੰਚ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਪਰਿਵਾਰ ਵੱਲੋਂ ਸਵਰਗੀਏ ਮਾਤਾ ਭਜਨ ਕੌਰ ਨੂੰ ਯਾਦ ਕਰਦਿਆਂ ਪਿੰਡ ਦੇ ਗੁਰਦੁਆਰਾ ਸੰਤ ਬਾਬਾ ਭਾਈ ਪੰਜਾਬ ਸਿੰਘ ਦੀ ਕਮੇਟੀ ਨੂੰ ਇਕ ਲੱਖ ਰੁਪਏ ਅਤੇ ਪਿੰਡ ਦੇ ਹੋਰ ਬਾਕੀ ਸਾਰੇ ਧਾਰਮਿਕ ਅਸਥਾਨਾਂ ਨੂੰ 5-5 ਹਜ਼ਾਰ ਰੁਪਏ ਦਾਨ ਕੀਤੇ।