ਮਜ਼ਾਦਪੁਰ ’ਚ ਵਿਕਾਸ ਕਾਰਜਾਂ ਲਈ ਫ਼ੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ : ਚੀਮਾ
ਮਜ਼ਾਦਪੁਰ ’ਚ ਵਿਕਾਸ ਕਾਰਜਾਂ ਲਈ ਫ਼ੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ : ਸੱਜਣ ਸਿੰਘ ਚੀਮਾ
Publish Date: Sun, 08 Feb 2026 09:34 PM (IST)
Updated Date: Sun, 08 Feb 2026 09:38 PM (IST)

ਪਿੰਡ ’ਚ ਨਵੇਂ ਪੁੱਟੇ ਜਾਣ ਵਾਲੇ ਛੱਪੜ ਤੇ ਸੀਵਰੇਜ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਬਲਾਕ ਕਪੂਰਥਲਾ ਦੇ ਪਿੰਡ ਮਜ਼ਾਦਪੁਰ ਵਿਚ ਗ੍ਰਾਮ ਪੰਚਾਇਤ ਵੱਲੋਂ ਪਿੰਡ ਦੇ ਬਾਹਰ ਪੰਚਾਇਤੀ ਸ਼ਾਮਲਾਟ ਵਿਚ ਨਵਾਂ ਛੱਪੜ ਬਣਾਉਣ ਤੇ ਪਿੰਡ ਦੇ ਸੀਵਰੇਜ ਪਾਈਪ ਲਾਈਨ ਪਾਉਣ ਦੇ ਕਾਰਜ ਦੀ ਅੱਜ ਸੱਜਣ ਸਿੰਘ ਚੀਮਾ ਚੇਅਰਮੈਨ ਨਗਰ ਸੁਧਾਰ ਟਰੱਸਟ ਤੇ ਆਪ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਇੰਚਾਰਜ ਨੇ ਕਰਵਾਈ। ਇਸ ਮੌਕੇ ਉਨ੍ਹਾਂ ਕਿਹਾ ਕਿ ਪਹਿਲਾਂ ਪਿੰਡ ਦਾ ਪਾਣੀ ਪਿੰਡ ਦੇ ਵਿਚਕਾਰ ਬਣੇ ਛੱਪੜ ਚ ਪੈਂਦਾ ਸੀ, ਜਿਸ ਕਾਰਨ ਲੋਕ ਬਹੁਤ ਮੁਸ਼ਕਲ ਚ ਸਨ ਤੇ ਹੁਣ ਨਵਾਂ ਛੱਪੜ ਪੁੱਟੇ ਜਾਣ ਤੋਂ ਬਾਅਦ ਲੋਕਾਂ ਦੀ ਲੰਮੇ ਸਮੇਂ ਤੋਂ ਨਵਾਂ ਛੱਪੜ ਬਣਾਉਣ ਦੀ ਮੰਗ ਪੂਰੀ ਹੋਵੇਗੀ। ਉਨ੍ਹਾਂ ਗ੍ਰਾਮ ਪੰਚਾਇਤ ਮਜ਼ਾਦਪੁਰ ਤੇ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਪਿੰਡ ਦੇ ਵਿਕਾਸ ਕਾਰਜਾਂ ਨੂੰ ਮੁਕੰਮਲ ਕਰਨ ਵਾਸਤੇ ਗ੍ਰਾਂਟ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਤੇ ਪੁਰਾਣੇ ਛੱਪੜ ਵਾਲੀ ਥਾਂ ਤੇ ਪਾਰਕ ਬਣਾਇਆ ਜਾਵੇਗਾ। ਇਸ ਤੋਂ ਪਹਿਲਾਂ ਪਿੰਡ ਦੀ ਸਰਪੰਚ ਮਨਜੀਤ ਕੌਰ, ਬਲਾਕ ਸੰਮਤੀ ਮੈਂਬਰ ਸ਼ਮਸ਼ੇਰ ਸਿੰਘ, ਪੰਚਾਇਤ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਸੱਜਣ ਸਿੰਘ ਚੀਮਾ ਨੂੰ ਜੀ ਆਇਆ ਕਿਹਾ। ਇਸ ਮੌਕ ਪੰਚ ਅਜੀਤ ਸਿੰਘ, ਨਰਿੰਦਰ ਕੌਰ, ਅਜੀਤ ਸਿੰਘ, ਅਮਨਦੀਪ ਕੌਰ, ਮਲਕੀਤ ਸਿੰਘ, ਸੋਹਣ ਲਾਲ, ਲੱਖਾ ਸਿੰਘ, ਬਖ਼ਸ਼ੀਸ਼ ਸਿੰਘ, ਸਾਬਕਾ ਸਰਪੰਚ ਨਰਿੰਦਰ ਸਿੰਘ, ਪੰਚਾਇਤ ਸਕੱਤਰ ਹਰਜਿੰਦਰ ਕੁਮਾਰ, ਸਰਵਰ ਮੁਹੰਮਦ ਜੇਈ, ਯੂਸਫ, ਬਲਾਕ ਪ੍ਰਧਾਨ ਪ੍ਰੇਮ ਕਾਲੀਆ, ਬਲਵਿੰਦਰ ਸਿੰਘ, ਤਰਲੋਕ ਸਿੰਘ ਨੰਬਰਦਾਰ, ਨਿਰਮਲ ਸਿੰਘ, ਹਜਾਰਾ ਸਿੰਘ, ਜਰਨੈਲ ਸਿੰਘ, ਰੂੜ ਸਿੰਘ, ਪ੍ਰੀਤਮ ਸਿੰਘ, ਲਖਵੀਰ ਸਿੰਘ, ਬਲਵੰਤ ਸਿੰਘ ਆਦਿ ਹਾਜ਼ਰ ਸਨ।