ਆਰਮੀ ਅਗੀਨੀਵੀਰ ਦੀ ਭਰਤੀ ਲਈ ਮੁਫ਼ਤ ਸਿਖਲਾਈ ਕਲਾਸਾਂ ਸ਼ੁਰੂ
ਆਰਮੀ ਅਗੀਨੀਵੀਰ ਦੀ ਭਰਤੀ ਲਈ ਮੁਫ਼ਤ ਸਿਖਲਾਈ ਕਲਾਸਾਂ ਸ਼ੁਰੂ
Publish Date: Wed, 11 Feb 2026 07:37 PM (IST)
Updated Date: Thu, 12 Feb 2026 04:06 AM (IST)
ਕੈਪਸ਼ਨ : 11ਕੇਪੀਟੀ30 ਸੀ-ਪਾਈਟ ਕੈਂਪ ਦੇ ਇੰਚਾਰਜ ਕੈਪਟਨ ਅਜੀਤ ਸਿੰਘ। ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਕਪੂਰਥਲਾ : ਸੀ-ਪਾਈਟ ਕੈਂਪ ਦੇ ਇੰਚਾਰਜ ਕੈਪਟਨ ਅਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਪ ਵਿਖੇ ਸਾਲ 2026 ਦੀ ਆਰਮੀ ਅਗੀਨੀਰ ਭਰਤੀ ਲਈ ਮੁਫ਼ਤ ਸਿਖਲਾਈ ਕਲਾਸਾਂ ਸ਼ੁਰੂ ਹੋ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਚਾਹਵਾਨ ਨੌਜਵਾਨ ਆਰਮੀ ਅਗਨੀਵੀਰ, ਪੰਜਾਬ ਪੁਲਿਸ, ਐੱਸ.ਐੱਸ.ਸੀ ਤੇ ਹੋਰਨਾਂ ਹਥਿਆਰਬੰਦ ਸੈਨਾਵਾਂ ਵਿਚ ਭਰਤੀ ਲਈ ਲਿਖਤੀ ਤੇ ਸਰੀਰਕ ਪੇਪਰ ਦੀ ਸਿਖਲਾਈ ਪ੍ਰਾਪਤ ਕਰਨਾ ਚਾਹੁੰਦੇ ਹਨ, ਉਹ ਕੈਂਪ ਵਿਖੇ ਲੋੜੀਂਦੇ ਦਸਤਾਵੇਜ਼ ਜਿਵੇਂ ਕਿ ਆਧਾਰ ਕਾਰਡ, ਦਸਵੀਂ ਕਲਾਸ ਜਾ ਬਾਰ੍ਹਵੀ ਕਾਲਸ ਦਾ ਸਰਟੀਫਿਕੇਟ, ਜਾਤੀ ਸਰਟੀਫਿਕੇਟ ਤੇ ਦੋ ਪਾਸਪੋਰਟ ਸਾਈਜ਼ ਫੋਟੋਗ੍ਰਾਫ ਨਾਲ ਲੈ ਕੇ ਕੈਂਪ ’ਚ ਰਿਪੋਰਟ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕੈਂਪ ਵਿਖੇ ਸਮਾਰਟ ਕਲਾਸ ਰੂਮ, 400 ਮੀਟਰ ਦਾ ਟ੍ਰੈਕ, ਜਿੰਮ, ਵਾਲੀਬਾਲ ਗਰਾਊਂਡ ਦਾ ਵੀ ਖਾਸ ਪ੍ਰਬੰਧ ਹੈ । ਜ਼ਿਕਰਯੋਗ ਹੈ ਕਿ ਸਿਖਲਾਈ ਪ੍ਰਾਪਤ ਕਰ ਰਹੇ ਨੌਜਵਾਨਾਂ ਨੂੰ ਰਿਹਾਇਸ਼, ਖਾਣਾ ਆਦਿ ਪੰਜਾਬ ਸਰਕਾਰ ਵਲੋਂ ਮੁਫ਼ਤ ਮੁਹੱਈਆ ਕਰਵਾਇਆ ਜਾਂਦਾ ਹੈ। ਵਧੇਰੇ ਜਾਣਕਾਰੀ ਲਈ ਮੁਬਾਇਲ ਨੰਬਰ 836016-3527,69002-00733 ਅਤੇ 98720-85620 ‘ਤੇ ਸਪੰਰਕ ਕੀਤਾ ਜਾ ਸਕਦਾ ਹੈ।