ਪਿਮਸ ਹਸਪਤਾਲ ਨੇ ਫਰੀ ਮੈਡੀਕਲ ਕੈਂਪ ਲਗਾਇਆ
ਪਿਮਸ ਹਸਪਤਾਲ ਵੱਲੋਂ ਚੱਕ ਹਕੀਮ ਵਿਖੇ ਲਗਾਇਆ ਗਿਆ ਫਰੀ ਮੈਡੀਕਲ ਹੈਲਥ ਚੈੱਕਅਪ ਕੈਂਪ
Publish Date: Thu, 12 Feb 2026 09:40 PM (IST)
Updated Date: Thu, 12 Feb 2026 09:41 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਪਿਮਸ ਹਸਪਤਾਲ ਜਲੰਧਰ ਵੱਲੋਂ ਪੰਚਾਇਤ ਘਰ ਪਿੰਡ ਚੱਕ ਹਕੀਮ ਤਹਿਸੀਲ ਫਗਵਾੜਾ ਵਿਖੇ ਮੁਫ਼ਤ ਮੈਡੀਕਲ ਹੈਲਥ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ। ਇਹ ਕੈਂਪ ਸਵੇਰੇ 9:30 ਵਜੇ ਤੋਂ ਦੁਪਹਿਰ 2:00 ਵਜੇ ਤੱਕ ਜਾਰੀ ਰਿਹਾ। ਕੈਂਪ ਦਾ ਉਦਘਾਟਨ ਪਿੰਡ ਚੱਕ ਹਕੀਮ ਦੇ ਸਰਪੰਚ ਵਰੁਣ ਬੰਗੜ ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਲਈ ਇਸ ਤਰ੍ਹਾਂ ਦੇ ਸਿਹਤ ਕੈਂਪ ਬਹੁਤ ਲਾਭਕਾਰੀ ਸਾਬਤ ਹੁੰਦੇ ਹਨ, ਕਿਉਂਕਿ ਇਸ ਨਾਲ ਲੋਕਾਂ ਨੂੰ ਆਪਣੇ ਪਿੰਡ ਵਿਚ ਹੀ ਮਾਹਿਰ ਡਾਕਟਰਾਂ ਤੋਂ ਜਾਂਚ ਤੇ ਸਲਾਹ ਮਿਲ ਜਾਂਦੀ ਹੈ। ਉਨ੍ਹਾਂ ਪਿਮਸ ਹਸਪਤਾਲ ਦੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਉਪਰਾਲੇ ਜਾਰੀ ਰੱਖੇ ਜਾਣ। ਕੈਂਪ ਦੌਰਾਨ ਜਨਰਲ ਓਪੀਡੀ, ਅੱਖਾਂ ਦੀ ਓਪੀਡੀ ਤੇ ਹੱਡੀਆਂ ਦੇ ਰੋਗਾਂ (ਅਰਥੋਪੀਡਿਕ) ਨਾਲ ਸਬੰਧਤ ਓਪੀਡੀ ਦੀ ਸਹੂਲਤ ਪ੍ਰਦਾਨ ਕੀਤੀ ਗਈ। ਮਾਹਿਰ ਡਾਕਟਰਾਂ ਦੀ ਟੀਮ ਵਿਚ ਡਾ. ਸਮਰੀਨ ਕੌਰ ਬਾਠ (ਨੇਤਰ ਰੋਗਾਂ ਦੇ ਮਾਹਿਰ), ਡਾ. ਵਿਸ਼ਵਾ ਨਾਥ ਕਲੇਰ (ਓਰਥੋ) ਤੇ ਡਾ. ਮਨੋਜ ਮੋਗਰੇ ਜਨਰਲ ਬਿਮਾਰੀਆਂ ਦੇ ਮਾਹਿਰ ਸ਼ਾਮਲ ਸਨ, ਜਿਨ੍ਹਾਂ ਵੱਲੋਂ ਮਰੀਜ਼ਾਂ ਦੀ ਵਿਸਥਾਰ ਨਾਲ ਜਾਂਚ ਕੀਤੀ ਗਈ। ਡਾਕਟਰਾਂ ਦੀ ਟੀਮ ਨੇ ਲੋਕਾਂ ਨੂੰ ਸਿਹਤ ਸੁਰੱਖਿਆ, ਸਮੇਂ-ਸਮੇਂ ’ਤੇ ਜਾਂਚ ਤੇ ਸੰਤੁਲਿਤ ਜੀਵਨ ਸ਼ੈਲੀ ਬਾਰੇ ਵੀ ਜਾਗਰੂਕ ਕੀਤਾ। ਕੈਂਪ ਦੌਰਾਨ ਕਰੀਬ 150 ਮਰੀਜ਼ਾਂ ਦਾ ਮੁਫ਼ਤ ਚੈੱਕਅਪ ਕੀਤਾ ਗਿਆ ਤੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ। ਇਸ ਤੋਂ ਇਲਾਵਾ ਮਰੀਜ਼ਾਂ ਨੂੰ ਅਗਲੇ ਇਲਾਜ ਲਈ ਜ਼ਰੂਰੀ ਹਦਾਇਤਾਂ ਵੀ ਦਿੱਤੀਆਂ ਗਈਆਂ। ਇਲਾਕਾ ਵਾਸੀਆਂ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਪਿੰਡਾਂ ਵਿਚ ਸਿਹਤ ਸਹੂਲਤਾਂ ਨੂੰ ਮਜ਼ਬੂਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਡਾ. ਨਵਜੋਤ ਕੁਮਾਰ, ਡਾ. ਜਸਵੀਰ ਕੌਰ, ਡਾ. ਰਾਜ ਰਾਣੀ, ਪਰਮਜੀਤ ਪੰਚ, ਰਜਨੀ ਪੰਚ, ਸੀਮਾ ਪੰਚ, ਅਨੀਤਾ ਰਾਣੀ ਪੰਚ, ਤਿਲਕ ਰਾਜ, ਸਤਪਾਲ, ਬਲਵੀਰ ਕੁਮਾਰ ਚੌਕੀਦਾਰ, ਪਰਮਜੀਤ ਕੌਰ ਆਸ਼ਾ ਵਰਕਰ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ।