ਮੱਸਿਆ ਦੇ ਦਿਹਾੜੇ ਲਗਾਇਆ ਫ੍ਰੀ ਮੈਡੀਕਲ ਕੈਂਪ
ਮੱਸਿਆ ਦੇ ਦਿਹਾੜੇ ਲਗਾਇਆ ਫ੍ਰੀ ਮੈਡੀਕਲ ਕੈਂਪ
Publish Date: Thu, 19 Mar 2026 07:31 PM (IST)
Updated Date: Thu, 19 Mar 2026 07:34 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸ੍ਰੀ ਗੁਰੂ ਅਮਰਦਾਸ ਸੇਵਾ ਸੁਸਾਇਟੀ ਚੈਰੀਟੇਬਲ ਡਿਸਪੈਂਸਰੀ ਗੁਰੂਦੁਆਰਾ ਸੁਖਚੈਨਆਣਾ ਸਾਹਿਬ ਫਗਵਾੜਾ ਕਮਰਾ ਨੰਬਰ 8 ਵਿਚ ਮੱਸਿਆ ਦੇ ਦਿਹਾੜੇ ਨੂੰ ਸਮਰਪਿਤ ਜਨਰਲ ਬਿਮਾਰੀਆਂ ਦਾ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ। ਇਹ ਕੈਂਪ ਹਰ ਵਾਰ ਦੀ ਤਰਾਂ ਸਵੇਰੇ 10 ਤੋਂ 2 ਵਜੇ ਤਕ ਲੱਗਾ, ਜਿਥੇ ਮਾਹਿਰ ਡਾਕਟਰਾਂ ਨੇ ਮਰੀਜ਼ਾਂ ਦਾ ਚੈੱਕਅਪ ਕਰਕੇ ਮੁਫਤ ਦਵਾਈਆਂ ਦਿੱਤੀਆਂ। ਜਾਣਕਾਰੀ ਦਿੰਦੇ ਹੋਏ ਪ੍ਰਧਾਨ ਇੰਸਪੈਕਟਰ ਗੁਲਜਾਰ ਸਿੰਘ ਨੇ ਦਸਿਆ ਕਿ ਹਰੇਕ ਮਹੀਨੇ ਦੀ ਤਰਾਂ ਮੱਸਿਆ ਦੇ ਦਿਹਾੜੇ ’ਤੇ ਲੜੀਵਾਰ ਫ੍ਰੀ ਕੈਂਪ ਲਗਾਇਆ ਗਿਆ, ਜਿਸ ਵਿਚ 130 ਤੋਂ ਵੀ ਜ਼ਿਆਦਾ ਮਰੀਜ਼ਾਂ ਨੇ ਆਪਣਾ ਚੈੱਕਅਪ ਕਰਵਾ ਕੇ ਮੁਫਤ ਦਵਾਈਆਂ ਲਈਆਂ। ਇਸ ਕੈਂਪ ਵਿਚ ਜਨਰਲ ਬਿਮਾਰੀਆਂ ਦੇ ਡਾ. ਰਮੇਸ਼ ਤੇ ਸਹਾਇਕ ਗੁਰਪ੍ਰੀਤ ਕੌਰ ਨੇ ਸ਼ਿਰਕਤ ਕੀਤੀ। ਗੁਰੂਦੁਆਰਾ ਸੁਖਚੈਨਆਣਾ ਸਾਹਿਬ ਦੇ ਮੈਨੇਜਰ ਨਰਿੰਦਰ ਸਿੰਘ ਤੇ ਸੰਸਥਾ ਪ੍ਰਧਾਨ ਇੰਸਪੈਕਟਰ ਗੁਲਜਾਰ ਸਿੰਘ ਨੇ ਆਏ ਹੋਏ ਡਾਕਟਰਾਂ ਨੂੰ ਗੁਰੁ ਘਰ ਦੀ ਬਖਸ਼ਿਸ ਸਿਰੋਪਾਓ ਨਾਲ ਨਿਵਾਜਿਆ। ਜਾਣਕਾਰੀ ਦਿੰਦੇ ਹੋਏ ਪ੍ਰਧਾਨ ਇੰਸਪੈਕਟਰ ਗੁਲਜਾਰ ਸਿੰਘ ਨੇ ਦਸਿਆ ਕਿ ਇਸ ਫ੍ਰੀ ਕੈਂਪ ਨਾਲ ਗੁਰੁਦੁਆਰਾ ਸਾਹਿਬ ਨਾਲ ਲਗਦੇ 15 ਕਿਲੋਮੀਟਰ ਤੱਕ ਦੇ ਪਿੰਡਾਂ ਦੇ ਲੋਕਾਂ ਨੂੰ ਫਾਇਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮੱਸਿਆ ਦੇ ਦਿਹਾੜੇ ਗੁਰੁ ਘਰ ਆਈਆਂ ਸੰਗਤਾਂ ਫ੍ਰੀ ਕੈਂਪ ਤੋਂ ਬਿਮਾਰੀਆਂ ਦਾ ਚੈੱਕਅਪ ਕਰਵਾ ਕੇ ਮੁਫਤ ਦਵਾਈਆਂ ਵੀ ਲੈਂਦੀਆਂ ਹਨ। ਇਸ ਮੌਕੇ ਮੈਨੇਜਰ ਨਰਿੰਦਰ ਸਿੰਘ, ਪ੍ਰਧਾਨ ਇੰਸਪੈਕਟਰ ਗੁਲਜਾਰ ਸਿੰਘ, ਮੀਤ ਪ੍ਰਧਾਨ ਕੁਲਦੀਪ ਸਿੰਘ, ਆਤਮਾ ਸਿੰਘ ਬਾਠ, ਗਿਆਨੀ ਕੇਵਲ ਸਿੰਘ ਕਥਾ ਵਾਚਕ, ਸਕੱਤਰ ਕੁਲਦੀਪ ਸਿੰਘ ਦੀਪਾ, ਖਜ਼ਾਨਚੀ ਕੇਵਲ ਕ੍ਰਿਸਨ ਆਦਿ ਹਾਜ਼ਰ ਸਨ।