ਡੇਰਾ ਬਾਬਾ ਭਾਈ ਹਰਜ਼ੀ ਸਾਹਿਬ ਗੁਰਦੁਆਰਾ ਖੁਖਰੈਣ ਵਿਖੇ ਲਾਇਆ ਮੁਫ਼ਤ ਮੈਡੀਕਲ ਕੈਂਪ
ਡੇਰਾ ਬਾਬਾ ਭਾਈ ਹਰਜ਼ੀ ਸਾਹਿਬ ਗੁਰਦੁਆਰਾ ਖੁਖਰੈਣ ਵਿਖੇ ਲਗਾਇਆ ਮੁਫ਼ਤ ਮੈਡੀਕਲ ਕੈਂਪ
Publish Date: Wed, 04 Feb 2026 07:23 PM (IST)
Updated Date: Thu, 05 Feb 2026 04:08 AM (IST)
--693 ਮਰੀਜ਼ਾਂ ਨੇ ਲਿਆ ਕੈਂਪ ਦਾ ਲਾਭ ਕੈਪਸ਼ਨ: 4ਕੇਪੀਟੀ23, 24 ਡੇਰਾ ਬਾਬਾ ਭਾਈ ਹਰਜ਼ੀ ਸਾਹਿਬ ਗੁਰਦੁਆਰਾ ਖੁਖਰੈਣ ਵਿਖੇ ਲਗਾਏ ਗਏ ਮੁਫ਼ਤ ਮੈਡੀਕਲ ਕੈਂਪ ਦੇ ਵੱਖ-ਵੱਖ ਦ੍ਰਿਸ਼। ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਕਪੂਰਥਲਾ : ਡਾਇਰੈਕਟਰ ਆਯੂਰਵੈਦਾ ਪੰਜਾਬ ਡਾ. ਰਮਨ ਖੰਨਾ ਅਤੇ ਜ਼ਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫ਼ਸਰ ਡਾ. ਕੁਸੁਮ ਗੁਪਤਾ ਦੀ ਅਗਵਾਈ ਹੇਠ ਡੇਰਾ ਬਾਬਾ ਭਾਈ ਹਰਜ਼ੀ ਸਾਹਿਬ ਗੁਰਦੁਆਰਾ ਖੁਖਰੈਣ ਵਿਚ ਡਾ. ਮਨੀਸ਼ਾ ਭਾਰਤੀ ਦੀ ਦੇਖ ਰੇਖ ਵਿਚ ਮੁਫ਼ਤ ਆਯੂਸ਼ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਪਿੰਡ ਦੇ ਸਰਪੰਚ ਨਛੱਤਰ ਸਿੰਘ ਵੱਲੋਂ ਕੀਤਾ ਗਿਆ। ਕੈਂਪ ਵਿਚ ਆਏ ਮਰੀਜ਼ਾਂ ਦਾ ਚੈੱਕਅਪ ਡਾ. ਮਨੀਸ਼ਾ ਭਾਰਤੀ, ਡਾ. ਮਨਜੋਤ, ਡਾ. ਸਲੀਮ ਅਤੇ ਉਪਵੈਦ ਤ੍ਰਿਲੋਕ ਵਿਰਦੀ ਵੱਲੋਂ ਕੀਤਾ ਗਿਆ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਅਤੇ ਨਾਲ ਹੀ ਲੋਕਾਂ ਨੂੰ ਬਦਲਦੇ ਮੌਸਮ ਅਨੁਸਾਰ ਅਹਾਰ ਵਿਹਾਰ ਤੇ ਨਾਲ ਹੀ ਬਿਮਾਰੀ ਅਨੁਸਾਰ ਯੋਗ ਆਸਨ ਵੀ ਦੱਸੇ ਗਏ। ਕੈਂਪ ਵਿਚ 418 ਮਰੀਜ਼ਾਂ ਨੂੰ ਆਯੂਰਵੈਦਿਕ ਦਵਾਈਆਂ ਅਤੇ 275 ਮਰੀਜ਼ਾਂ ਨੂੰ ਹੋਮਿਓਪੈਥਿਕ ਦਵਾਈਆਂ ਦਿੱਤੀਆਂ ਗਈਆਂ। ਇਸ ਕੈਂਪ ਵਿਚ ਗੁਰਦੁਆਰਾ ਦੇ ਮੁਖੀ ਬਾਬਾ ਅਮਰੀਕ ਸਿੰਘ, ਬਾਬਾ ਬਲਵੀਰ ਸਿੰਘ, ਮਾਲਤੀ ਦੇਵੀ, ਸਤਨਾਮ ਸਿੰਘ, ਕੁਲਵਿੰਦਰ ਸਿੰਘ, ਮਨਪ੍ਰੀਤ, ਤਰਸੇਮ ਲਾਲ ਅਤੇ ਹੋਰ ਵੀ ਮੌਜੂਦ ਹੋਏ।