ਹੋਲਾ ਮਹੱਲਾ ਦੀਆਂ ਸੰਗਤਾਂ ਲਈ ਫਰੀ ਮੈਡੀਕਲ ਕੈਂਪ ਸ਼ੁਰੂ
ਮੇਹਲੀ ਮੇਹਟਾਂ ਬਾਈਪਾਸ-ਰੋਡ ‘ਤੇ ਹੋਲਾ ਮਹੱਲਾ ਦੀਆਂ ਸੰਗਤਾਂ ਦੀ ਸੇਵਾ ਲਈ ਫਰੀ ਮੈਡੀਕਲ ਕੈਂਪ ਦੀ ਹੋਈ ਆਰੰਭਤਾ
Publish Date: Sat, 28 Feb 2026 08:04 PM (IST)
Updated Date: Sat, 28 Feb 2026 08:04 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਮੇਹਲੀ-ਮੇਹਟਾਂ ਬਾਈਪਾਸ ਰੋਡ ਸਥਿਤ ਰਾਧਾ-ਸੁਆਮੀ ਸਤਿਸੰਗ ਘਰ ਦੇ ਨਜ਼ਦੀਕ ਹੋਲਾ ਮਹੱਲਾ ਦੇ ਸਬੰਧ ਵਿਚ ਸ੍ਰੀ ਆਨੰਦਪੁਰ ਸਾਹਿਬ ਨੂੰ ਜਾਣ ਤੇ ਆਉਣ ਵਾਲੀਆਂ ਸੰਗਤਾਂ ਦੀ ਸੇਵਾ ਵਿਚ ਚੱਲ ਰਹੇ ਸਲਾਨਾ ਲੰਗਰ ਦੌਰਾਨ ਅੱਜ ਸ਼੍ਰੀ ਗੁਰੂ ਅਮਰਦਾਸ ਸੇਵਾ ਸੁਸਾਇਟੀ ਵੱਲੋਂ ਫਰੀ ਮੈਡੀਕਲ ਕੈਂਪ ਦੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਸੁਸਾਇਟੀ ਪ੍ਰਧਾਨ ਗੁਲਜਾਰ ਸਿੰਘ ਰਿਟਾ. ਇੰਸਪੈਕਟਰ ਤੇ ਮੀਤ ਪ੍ਰਧਾਨ ਕੁਲਦੀਪ ਸਿੰਘ ਨੇ ਦੱਸਿਆ ਕਿ ਡਾ. ਬਲਦੇਵ ਸਿੰਘ ਡਾ. ਸੂਰਜ ਤੇ ਡਾ. ਰਮੇਸ਼ ਵੱਲੋਂ ਸਵੇਰੇ 10 ਤੋਂ ਸ਼ਾਮ 6 ਵਜੇ ਤੱਕ ਲੋੜਵੰਦ ਸੰਗਤਾਂ ਦਾ ਚੈੱਕਅਪ ਕਰਕੇ ਲੋੜ ਅਨੁਸਾਰ ਦਵਾਈਆਂ ਫਰੀ ਦਿੱਤੀਆਂ ਜਾਣਗੀਆਂ। ਇਹ ਕੈਂਪ ਲੰਗਰ ਦੀ ਸਮਾਪਤੀ ਤੱਕ ਲਗਾਤਾਰ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਦਿਨਾਂ ਵਿਚ ਬਦਲਦੇ ਮੌਸਮ ਤੇ ਸਫਰ ਦੌਰਾਨ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਸਿਹਤ ਸਬੰਧੀ ਪ੍ਰੇਸ਼ਾਨੀ ਤੋਂ ਰਾਹਤ ਦੇਣ ਲਈ ਇਹ ਸੇਵਾ ਕਰੀਬ 30 ਸਾਲ ਤੋਂ ਲਗਾਤਾਰ ਜਾਰੀ ਹੈ। ਇਸ ਮੌਕੇ ਨਰਿੰਦਰ ਕੁਮਾਰ, ਦਵਿੰਦਰ ਸਿੰਘ ਭੋਗਲ, ਬਿੱਲੂ ਐੱਨਆਰਆਈ, ਮਾਸਟਰ ਨਰਿੰਦਰ ਸਿੰਘ ਆਦਿ ਹਾਜ਼ਰ ਸਨ।