ਮੈਰੀਪੁਰ ’ਚ ਅੱਖਾਂ ਦਾ ਮੁਫਤ ਚੈੱਕਅਪ ਕੈਂਪ 8 ਨੂੰ
ਅੱਖਾਂ ਦਾ ਮੁਫਤ ਚੈਕ ਅਪ ਅਤੇ ਸਰਜਰੀ ਕੈਂਪ 8 ਫਰਵਰੀ ਮੈਰੀਪੁਰ ਵਿਖੇ
Publish Date: Fri, 06 Feb 2026 09:44 PM (IST)
Updated Date: Fri, 06 Feb 2026 09:47 PM (IST)
ਲੋੜਵੰਦਾਂ ਦੇ ਆਪ੍ਰੇਸ਼ਨ ਵੀ ਮੁਫ਼ਤ ਕੀਤੇ ਜਾਣਗੇ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸਵ. ਸੁਰੈਣ ਸਿੰਘ ਚੀਨੀਆ ਤੇ ਮਾਤਾ ਗੰਗਾ ਕੌਰ ਦੀ ਨਿੱਘੀ ਯਾਦ ਵਿਚ 8 ਫਰਵਰੀ ਦਿਨ ਐਤਵਾਰ ਨੂੰ ਪਿੰਡ ਮੈਰੀਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਅੱਖਾਂ ਦਾ ਮੁਫਤ ਚੈੱਕਅਪ ਤੇ ਸਰਜਰੀ ਕੈਂਪ ਲਗਾਇਆ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਬੱਡੀ ਕਲੱਬ ਰਜਿ. ਸੁਲਤਾਨਪੁਰ ਲੋਧੀ ਦੇ ਪ੍ਰਧਾਨ ਬਲਕਾਰ ਸਿੰਘ ਹਰਨਾਮਪੁਰ ਨੇ ਦੱਸਿਆ ਕਿ ਸਵ. ਸੁਰੈਣ ਸਿੰਘ ਚੀਨੀਆ ਤੇ ਮਾਤਾ ਗੰਗਾ ਕੌਰ ਦੀ ਯਾਦ ਵਿਚ ਉਨ੍ਹਾਂ ਦੇ ਸਪੁੱਤਰਾਂ ਧਰਮ ਸਿੰਘ ਖਿੰਡਾ ਤੇ ਅਮਰਿੰਦਰ ਸਿੰਘ ਖਿੰਡਾ, ਨੂੰਹਾਂ ਸੁਰਜੀਤ ਕੌਰ ਖਿੰਡਾ ਤੇ ਮਨਬੀਰ ਕੌਰ ਖਿੰਡਾ ਤੇ ਸਮੂਹ ਖਿੰਡਾ ਪਰਿਵਾਰ ਵੱਲੋਂ ਲਗਾਏ ਜਾ ਰਹੇ ਇਸ ਕੈਂਪ ਵਿਚ ਲੋੜਵੰਦ ਮਰੀਜ਼ਾਂ ਦਾ ਚੈੱਕਅਪ ਤੇ ਸਰਜਰੀ ਮੁਫਤ ਕੀਤੀ ਜਾਵੇਗੀ। ਸਾਬਕਾ ਸਰਪੰਚ ਕੁਲਦੀਪ ਸਿੰਘ ਡਡਵਿੰਡੀ, ਸਾਬਕਾ ਚੇਅਰਮੈਨ ਪਰਵਿੰਦਰ ਸਿੰਘ ਪੱਪਾ ਜਾਰਜਪੁਰ, ਬਲਦੇਵ ਸਿੰਘ ਟੀਟਾ, ਕਮਲਜੀਤ ਸਿੰਘ ਬੱਬੂ, ਰਾਜ ਬਹਾਦਰ ਸਿੰਘ, ਗਿਆਨੀ ਜਰਨੈਲ ਸਿੰਘ ਆਦਿ ਨੇ ਦੱਸਿਆ ਕਿ ਖਿੰਡਾ ਪਰਿਵਾਰ ਵੱਲੋਂ ਇਹ ਕੈਂਪ ਥਿੰਦ ਆਈ ਹਸਪਤਾਲ ਜਲੰਧਰ ਦੇ ਮਾਹਰ ਡਾ. ਜਸਵੰਤ ਸਿੰਘ ਥਿੰਦ ਤੇ ਉਨ੍ਹਾਂ ਦੀ ਟੀਮ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ।