ਪਿੰਡ ਦੁੱਗਾਂ ਵਿਖੇ ਲਗਾਇਆ ਅੱਖਾਂ ਦਾ ਫਰੀ ਚੈਕਅੱਪ ਤੇ ਆਪ੍ਰੇਸ਼ਨ ਕੈਂਪ
ਪਿੰਡ ਦੁੱਗਾਂ ਵਿਖੇ ਲਗਾਇਆ ਅੱਖਾਂ ਦਾ ਫਰੀ ਚੈਕਅੱਪ ਅਤੇ ਆਪ੍ਰੇਸ਼ਨ ਕੈਂਪ
Publish Date: Sun, 15 Mar 2026 09:56 PM (IST)
Updated Date: Sun, 15 Mar 2026 09:57 PM (IST)

ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਸਵ. ਮਾਸਟਰ ਗੁਰਦਿਆਲ ਸਿੰਘ ਤੇ ਸਵ. ਨਰਿੰਦਰ ਕੌਰ ਟੀਚਰ ਦੀ ਨਿੱਘੀ ਯਾਦ ਨੂੰ ਸਮਰਪਿਤ 5ਵਾਂ ਅੱਖਾਂ ਦੀਆਂ ਬਿਮਾਰੀਆਂ ਦਾ ਫਰੀ ਚੈਕਅੱਪ ਤੇ ਆਪ੍ਰੇਸ਼ਨ ਕੈਂਪ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਐੱਨਆਰਆਈ ਹਰਪ੍ਰੀਤ ਸਿੰਘ ਤੇ ਮਨਪ੍ਰੀਤ ਸਿੰਘ ਵੱਲੋਂ ਗ੍ਰਾਮ ਪੰਚਾਇਤ ਪਿੰਡ ਦੁੱਗਾਂ ਤੇ ਡਾ. ਰਾਜਨ ਆਈ ਕੇਅਰ ਹਸਪਤਾਲ ਗੁਰੂ ਹਰਗੋਬਿੰਦ ਨਗਰ ਫਗਵਾੜਾ ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਦੁੱਗਾਂ ਤਹਿਸੀਲ ਫਗਵਾੜਾ ਵਿਖੇ ਲਗਾਇਆ ਗਿਆ, ਜਿਸਦਾ ਉਦਘਾਟਨ ਮੇਜਰ ਸਿੰਘ ਐੱਸਐੱਚਓ ਥਾਣਾ ਰਾਵਲਪਿੰਡੀ ਵੱਲੋਂ ਕੀਤਾ ਗਿਆ। ਉਨ੍ਹਾਂ ਨੇ ਪ੍ਰਵਾਸੀ ਭਾਰਤੀਆਂ ਹਰਪ੍ਰੀਤ ਸਿੰਘ ਤੇ ਮਨਪ੍ਰੀਤ ਸਿੰਘ ਵੱਲੋਂ ਆਪਣੇ ਸਵਰਗਵਾਸੀ ਮਾਤਾ-ਪਿਤਾ ਦੀ ਯਾਦ ਵਿਚ ਕੀਤੇ ਇਸ ਨੇਕ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਕੈਂਪ ਲੋੜਵੰਦ ਪਰਿਵਾਰਾਂ ਲਈ ਬਹੁਤ ਹੀ ਸਹਾਈ ਬਣਦੇ ਹਨ। ਸਰਪੰਚ ਸੁਨੀਤਾ ਦੁੱਗ ਨੇ ਦੱਸਿਆ ਕਿ ਇਹ ਪ੍ਰਵਾਸੀ ਭਾਰਤੀ ਪਰਿਵਾਰ ਕਾਫੀ ਲੰਮੇ ਸਮੇਂ ਤੋਂ ਧਾਰਮਿਕ ਤੇ ਸਮਾਜਿਕ ਖੇਤਰ ਵਿਚ ਵਢਮੁੱਲਾ ਯੋਗਦਾਨ ਪਾ ਰਿਹਾ ਹੈ। ਇਨ੍ਹਾਂ ਵੱਲੋਂ ਹਰ ਸਾਲ ਲਗਾਏ ਜਾਂਦੇ ਅੱਖਾਂ ਦੇ ਫਰੀ ਆਪ੍ਰੇਸ਼ਨ ਕੈਂਪ ਨਾਲ ਵੱਡੀ ਗਿਣਤੀ ‘ਚ ਲੋੜਵੰਦ ਨੇਤਰ ਰੋਗੀਆਂ ਨੂੰ ਫਰੀ ਇਲਾਜ ਦੀ ਸੁਵਿਧਾ ਮਿਲਦੀ ਹੈ। ਕੈਂਪ ਦੌਰਾਨ ਡਾ. ਰਾਜਨ ਆਈ ਕੇਅਰ ਹਸਪਤਾਲ ਫਗਵਾੜਾ ਦੇ ਐੱਮਡੀ ਡਾ. ਐੱਸ ਰਾਜਨ ਦੀ ਅਗਵਾਈ ਹੇਠ ਡਾ. ਪ੍ਰਗਤੀ, ਡਾ. ਮ੍ਰਿਤੁੰਜਯ, ਓਪਟਮ ਆਬੀਦਾ, ਓਪਟਮ ਰੁਬੀਆ ਤੋਂ ਇਲਾਵਾ ਸੰਦੀਪ ਚਾਹਲ ਓਪੀਟੀ ਤੇ ਪ੍ਰੀਆ ਚੁੰਬਰ ਦੀ ਟੀਮ ਨੇ ਲਗਭਗ 400 ਲੋੜਵੰਦਾਂ ਦੀ ਜਾਂਚ ਕੀਤੀ ਅਤੇ 45 ਲੋੜਵੰਦ ਮਰੀਜ਼ਾਂ ਨੂੰ ਆਪ੍ਰੇਸ਼ਨ ਲਈ ਚੁਣਿਆ ਗਿਆ, ਜਿਨ੍ਹਾਂ ਦੀਆਂ ਅੱਖਾਂ ਦੀ ਫਰੀ ਸਰਜਰੀ ਕਰਕੇ ਫੋਲਡੇਬਲ ਲੈਂਜ਼ ਪਾਏ ਜਾਣਗੇ। ਇਸ ਤੋਂ ਇਲਾਵਾ 320 ਲੋੜਵੰਦਾਂ ਨੂੰ ਐਨਕਾਂ ਤੇ ਦਵਾਈਆਂ ਲੋੜ ਅਨੁਸਾਰ ਮੁਫ਼ਤ ਦਿੱਤੀਆਂ ਗਈਆਂ। ਡਾ. ਰਾਜਨ ਆਈ ਕੇਅਰ ਹਸਪਤਾਲ ਦੇ ਐੱਮਡੀ ਡਾ. ਰਾਜਨ ਨੇ ਮਰੀਜ਼ਾਂ ਨੂੰ ਅੱਖਾਂ ਦੀ ਸੰਭਾਲ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਗਰਮੀ ਦੇ ਮੌਸਮ ਵਿਚ ਅੱਖਾਂ ਦੀ ਸਿਹਤ ਦਾ ਖਾਸ ਧਿਆਨ ਰੱਖਣਾ ਚਾਹੀਦਾ। ਛੋਟੀ ਜਿਹੀ ਲਾਪਰਵਾਹੀ ਅੱਖਾਂ ਲਈ ਖਤਰਾ ਬਣ ਸਕਦੀ ਹੈ। ਅਖੀਰ ਵਿਚ ਕੈਂਪ ਦੇ ਪ੍ਰਬੰਧਕਾਂ ਐੱਨਆਰਆਈ ਹਰਪ੍ਰੀਤ ਸਿੰਘ ਤੇ ਮਨਪ੍ਰੀਤ ਸਿੰਘ ਨੇ ਸਹਿਯੋਗ ਲਈ ਡਾ. ਰਾਜਨ ਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਪ੍ਰੀਆ ਬੰਗੜ, ਕਸਕ, ਸੁਨੈਨਾ ਤੋਂ ਇਲਾਵਾ ਕੈਪਟਨ ਸੰਤੋਖ ਸਿੰਘ, ਪੰਚਾਇਤ ਮੈਂਬਰ ਚਰਨਜੀਤ ਸਿੰਘ, ਅਮਰਿੰਦਰ ਸਿੰਘ, ਹਰਵਿੰਦਰ ਕੌਰ, ਸਰਬਜੀਤ ਕੌਰ, ਕਮਲਜੀਤ ਕੌਰ, ਨੰਬਰਦਾਰ ਤਰਸੇਮ ਸਿੰਘ, ਜਸਵੀਰ ਸਿੰਘ, ਚਰਨਜੀਤ ਸਿੰਘ ਸਮੇਤ ਸੁਰਜੀਤ ਸਿੰਘ, ਬਿੱਟੂ ਵਾਲੀਆ ਸਮਾਜ ਸੇਵਕ, ਬਚਨੀ, ਨੀਲਮ ਕੌਰ, ਜਸਵਿੰਦਰ ਸਿੰਘ, ਹਰਬੰਸ ਕੌਰ, ਬਲਵੀਰ ਕੌਰ, ਜਸਲੀਨ, ਕੇਵਲ ਸਿੰਘ, ਸੁਖਦੇਵ ਰਾਮ, ਮਹਿੰਦਰ ਕੌਰ, ਸੰਦੀਪ ਕੌਰ, ਗੁਰਦੀਪ ਸਿੰਘ, ਊਸ਼ਾ ਰਾਣੀ, ਰਾਮ ਲੁਭਾਇਆ, ਭਜਨੋ, ਮਨਜੀਤ ਕੌਰ, ਸੁਰਜੀਤ ਕੌਰ, ਬੀਬੀ ਪ੍ਰੀਤਮ ਕੌਰ, ਮੇਜਰ ਸਿੰਘ, ਸਤਵਿੰਦਰ ਕੌਰ, ਕੁਲਦੀਪ ਸਿੰਘ, ਦੀਸ਼ੋ, ਰਵਿੰਦਰ ਕੌਰ, ਜਗਰੂਪ ਕੁਮਾਰ, ਜੋਗਿੰਦਰ ਰਾਮ ਸਮੇਤ ਹੋਰ ਪਤਵੰਤੇ ਹਾਜ਼ਰ ਸਨ।