ਪਿੰਡ ਅਠੌਲੀ ’ਚ ਲਗਾਇਆ ਅੱਖਾਂ ਦਾ ਫਰੀ ਕੈਂਪ
ਡਾ. ਰਾਜਨ ਆਈ ਕੇਅਰ ਦੇ ਸਹਿਯੋਗ ਨਾਲ ਪਿੰਡ ਅਠੌਲੀ ਵਿਖੇ ਲਗਾਇਆ ਅੱਖਾਂ ਦਾ ਫਰੀ ਕੈਂਪ
Publish Date: Thu, 12 Mar 2026 08:27 PM (IST)
Updated Date: Thu, 12 Mar 2026 08:30 PM (IST)

ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ ਐੱਨਆਰਆਈ ਸ਼ੀਤਲ ਸਿੰਘ ਬੈਂਸ, ਅਮਰਜੀਤ ਸਿੰਘ ਘੱਗ, ਬਲਵੰਤ ਸਿੰਘ ਘੱਗ ਯੂਐੱਸਏ ਵੱਲੋਂ ਗ੍ਰਾਮ ਪੰਚਾਇਤ ਪਿੰਡ ਅਠੌਲੀ ਤੇ ਗੁਰਦੁਆਰਾ ਭਾਈ ਦੇਸੂ ਜੀ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਪਿੰਡ ਅਠੌਲੀ ਤਹਿਸੀਲ ਫਗਵਾੜਾ ਵਿਖੇ ਅੱਖਾਂ ਦਾ ਫਰੀ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਲਗਾਇਆ ਗਿਆ, ਜਿਸਦਾ ਉਦਘਾਟਨ ਲੇਡੀ ਇੰਸਪੈਕਟਰ ਅਮਨਪ੍ਰੀਤ ਕੌਰ ਐੱਸਐੱਚਓ ਥਾਣਾ ਸਤਨਾਮਪੁਰਾ ਫਗਵਾੜਾ ਵੱਲੋਂ ਕੀਤਾ ਗਿਆ। ਉਨ੍ਹਾਂ ਨੇ ਪ੍ਰਵਾਸੀ ਭਾਰਤੀਆਂ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਸਰਪੰਚ ਕੁਲਵਿੰਦਰ ਸਿੰਘ ਕਾਲਾ ਅਠੌਲੀ ਨੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਤੇ ਦੱਸਿਆ ਕਿ ਇਹ ਪ੍ਰਵਾਸੀ ਭਾਰਤੀ ਹਰੇਕ ਸਾਲ ਇਸੇ ਤਰ੍ਹਾਂ ਲੋਕ ਭਲਾਈ ਦੇ ਕਾਰਜ ਕਰਦੇ ਹਨ, ਜਿਸ ਦੇ ਨਾਲ ਵੱਡੀ ਗਿਣਤੀ ’ਚ ਲੋੜਵੰਦਾਂ ਨੂੰ ਫਰੀ ਇਲਾਜ ਤੇ ਹੋਰ ਸਹੂਲਤਾਂ ਮਿਲਦੀਆਂ ਹਨ। ਕੈਂਪ ਦੌਰਾਨ ਡਾ. ਰਾਜਨ ਆਈ ਕੇਅਰ ਹਸਪਤਾਲ ਫਗਵਾੜਾ ਦੇ ਐੱਮਡੀ ਡਾ. ਐੱਸ ਰਾਜਨ ਦੀ ਅਗਵਾਈ ਹੇਠ ਡਾ. ਪ੍ਰਗਤੀ, ਓਪਟਮ ਆਬੀਦਾ, ਓਪਟਮ ਮੁਕਲ ਦੀ ਟੀਮ ਨੇ ਲਗਭਗ 360 ਲੋੜਵੰਦਾਂ ਦੀ ਜਾਂਚ ਕੀਤੀ ਤੇ 40 ਲੋੜਵੰਦ ਮਰੀਜ਼ਾਂ ਨੂੰ ਆਪ੍ਰੇਸ਼ਨ ਲਈ ਚੁਣਿਆ ਗਿਆ। ਉਨ੍ਹਾਂ ਦੀਆਂ ਅੱਖਾਂ ਦੀ ਫਰੀ ਸਰਜਰੀ ਕਰਕੇ ਫੋਲਡੇਬਲ ਲੈਨਜ਼ ਪਾਏ ਜਾਣਗੇ। ਇਸ ਤੋਂ ਇਲਾਵਾ ਲੋੜਵੰਦਾਂ ਨੂੰ ਐਨਕਾਂ ਤੇ ਦਵਾਈਆਂ ਲੋੜ ਅਨੁਸਾਰ ਮੁਫ਼ਤ ਦਿੱਤੀਆਂ ਗਈਆਂ। ਡਾ. ਰਾਜਨ ਨੇ ਮਰੀਜ਼ਾਂ ਨੂੰ ਅੱਖਾਂ ਦੀ ਦੇਖਭਾਲ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਆਉਂਦੇ ਗਰਮੀ ਦੇ ਮੌਸਮ ਵਿਚ ਅੱਖਾਂ ਦੀ ਸਿਹਤ ਦਾ ਖਾਸ ਧਿਆਨ ਰੱਖਣਾ ਚਾਹੀਦਾ। ਛੋਟੀ ਜਿਹੀ ਲਾਪਰਵਾਹੀ ਅੱਖਾਂ ਲਈ ਖਤਰਾ ਬਣ ਸਕਦੀ ਹੈ। ਜੇਕਰ ਅੱਖਾਂ ਵਿਚ ਕੋਈ ਸਮੱਸਿਆ ਹੋਵੇ ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰਕੇ ਮਾਹਿਰ ਡਾਕਟਰ ਦੀ ਸਲਾਹ ਨਾਲ ਇਲਾਜ ਕਰਵਾਉਣਾ ਚਾਹੀਦਾ ਹੈ। ਅਖੀਰ ਵਿਚ ਕੈਂਪ ਦੇ ਪ੍ਰਬੰਧਕਾਂ ਨੇ ਸਹਿਯੋਗ ਲਈ ਡਾ. ਰਾਜਨ ਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਪੀਆਰਓ ਸੰਦੀਪ ਚਾਹਲ, ਪ੍ਰੀਆ, ਖੁਸ਼ਬੂ, ਜਸਵਿੰਦਰ, ਪਰਮਜੀਤ ਕੌਰ, ਹਰਪ੍ਰੀਤ ਤੋਂ ਇਲਾਵਾ ਨੰਬਰਦਾਰ ਮੁਲਖਰਾਜ, ਗੁਰਜੀਤ ਸਿੰਘ ਪੰਚ ਤੇ ਨੰਬਰਦਾਰ, ਮੇਜਰ ਸਿੰਘ ਅਠੌਲੀ, ਬਲਵਿੰਦਰ ਸਿੰਘ ਘੱਗ, ਸੰਤੋਖ ਸਿੰਘ ਪੰਚ, ਜਗਦੀਪ ਸਿੰਘ ਘੱਗ, ਸੁਖਜੀਤ ਸਿੰਘ ਬਿੱਲਾ, ਜੁਝਾਰ ਸਿੰਘ ਘੱਗ, ਨਿਰਮਲ ਸਿੰਘ ਘੱਗ, ਸੁਖਵਿੰਦਰ ਸਿੰਘ, ਬਲਵਿੰਦਰ ਕੌਰ, ਅਮਨਦੀਪ ਸਿੰਘ, ਸੋਮ ਲਾਲ ਅਠੌਲੀ, ਤਿਲਕ ਰਾਜ ਅਠੌਲੀ, ਕਮਲਜੀਤ ਲਾਲ, ਸੰਤੋਸ਼ ਰਾਣੀ, ਬਲਜੀਤ ਕੌਰ, ਅਨੀਤਾ ਰਾਣੀ, ਦੇਵਰਾਜ, ਮਮਤਾ ਕੁਮਾਰੀ, ਅਮਰਦੀਪ ਕੌਰ, ਮਨਵੀਰ ਕੌਰ, ਪਰਵਿੰਦਰ ਸਿੰਘ ਤੋਂ ਇਲਾਵਾ ਪਿੰਡ ਦੇ ਹੋਰ ਪਤਵੰਤੇ ਹਾਜ਼ਰ ਸਨ।