ਪਿੰਡ ਇੱਬਣ ’ਚ ਲਗਾਇਆ ਗਿਆ ਮੁਫ਼ਤ ਆਯੂਸ਼ ਕੈਂਪ
ਪਿੰਡ ਇੱਬਣ ਵਿਖੇ ਲਗਾਇਆ ਗਿਆ ਮੁਫ਼ਤ ਆਯੂਸ਼ ਕੈਂਪ
Publish Date: Mon, 09 Feb 2026 07:02 PM (IST)
Updated Date: Mon, 09 Feb 2026 07:05 PM (IST)
--421 ਆਯੂਰਵੈਦਿਕ ਤੇ 322 ਹੋਮਿਓਪੈਥਿਕ ਮਰੀਜ਼ਾਂ ਦੀ ਕੀਤੀ ਜਾਂਚ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਪਿੰਡ ਇੱਬਣ ਵਿਖੇ ਡਾਇਰੈਕਟਰ ਆਯੂਰਵੈਦਾ ਪੰਜਾਬ ਡਾ. ਰਮਨ ਖੰਨਾ ਦੇ ਦਿਸ਼ਾ-ਨਿਰਦੇਸ਼ ਤੇ ਜ਼ਿਲ੍ਹਾ ਆਯੂਰਵੈਦਿਕ ਤੇ ਯੂਨਾਨੀ ਅਫ਼ਸਰ ਡਾ. ਕੁਸੁਮ ਗੁਪਤਾ ਦੀ ਅਗਵਾਈ ਵਿਚ ਮੁਫ਼ਤ ਆਯੂਸ਼ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਪਿੰਡ ਦੀ ਸਰਪੰਚ ਬਲਜੀਤ ਕੌਰ ਤੇ ਗੁਰਦੁਆਰਾ ਮੁਖੀ ਪਰਮਜੀਤ ਸਿੰਘ ਰਾਣਾ ਵੱਲੋਂ ਕੀਤਾ ਗਿਆ। ਕੈਂਪ ਦੌਰਾਨ ਆਏ ਹੋਏ ਡਾਕਟਰਾਂ ਵੱਲੋਂ ਕੁੱਲ 743 ਮਰੀਜ਼ਾਂ ਦੀ ਜਾਂਚ ਕੀਤੀ ਗਈ, ਜਿਸ ਵਿਚ 421 ਮਰੀਜ਼ ਆਯੂਰਵੈਦਿਕ ਤੇ 322 ਮਰੀਜ਼ ਹੋਮਿਓਪੈਥਿਕ ਦੇ ਸਨ। ਮਰੀਜ਼ਾਂ ਦੀ ਜਾਂਚ ਉਪਰੰਤ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਕੈਂਪ ਵਿਚ ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਕੀਤਾ ਗਿਆ। ਕੈਂਪ ਵਿਚ ਆਯੂਰਵੈਦਿਕ ਵਿਭਾਗ ਦੇ ਡਾ. ਹਰਵਿੰਦਰ ਭਗਤ, ਡਾ. ਸਫ਼ਲਤਾ, ਡਾ. ਤਰਲੋਕ ਸਿੰਘ ਵਿਰਦੀ (ਉਪਵੈਦ), ਪਵਨਦੀਪ ਸਿੰਘ (ਉਪਵੈਦ) ਤੇ ਹੋਮਿਓਪੈਥਿਕ ਵਿਭਾਗ ਦੇ ਡਾ. ਰਮਿੰਦਰ ਸਿੰਘ, ਡਾ. ਅੰਕੁਸ਼ ਅਗਰਵਾਲ, ਡਾ. ਰਾਜ ਕੁਮਾਰ ਉਪਵੈਦ, ਵਰਿੰਦਰ ਕੁਮਾਰ ਉਪਵੈਦ ਮੌਜੂਦ ਸਨ। ਇਸ ਤੋਂ ਇਲਾਵਾ ਇਲਾਕਾ ਵਾਸੀਆਂ ਨੇ ਕੈਂਪ ਨੂੰ ਸਫ਼ਲ ਬਨਾਉਣ ਵਿਚ ਪੂਰਾ ਯੋਗਦਾਨ ਪਾਇਆ।