ਆਰਸੀਐੱਫ ਵਿਖੇ ਲਗਾਇਆ ਗਿਆ ਮੁਫ਼ਤ ਆਯੂਸ਼ ਕੈਂਪ
ਆਰ.ਸੀ.ਐਫ. ਵਿਖੇ ਲਗਾਇਆ ਗਿਆ ਮੁਫ਼ਤ ਆਯੂਸ਼ ਕੈਂਪ
Publish Date: Fri, 06 Feb 2026 10:43 PM (IST)
Updated Date: Fri, 06 Feb 2026 10:47 PM (IST)
--513 ਆਯੂਰਵੈਦਿਕ ਤੇ 398 ਹੋਮਿਓਪੈਥਿਕ ਮਰੀਜ਼ਾਂ ਦੀ ਕੀਤੀ ਜਾਂਚ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਆਰਸੀਐੱਫ ਕਪੂਰਥਲਾ ਵਿਖੇ ਡਾਇਰੈਕਟਰ ਆਯੂਰਵੈਦਾ ਪੰਜਾਬ ਡਾ. ਰਮਨ ਖੰਨਾ ਦੇ ਦਿਸ਼ਾ-ਨਿਰਦੇਸ਼ਾਂ ਤੇ ਜ਼ਿਲ੍ਹਾ ਆਯੂਰਵੈਦਿਕ ਤੇ ਯੂਨਾਨੀ ਅਫ਼ਸਰ ਕਪੂਰਥਲਾ ਡਾ. ਕੁਸੁਮ ਗੁਪਤਾ ਦੀ ਅਗਵਾਈ ਵਿਚ ਮੁਫ਼ਤ ਆਯੂਸ਼ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਆਏ ਹੋਏ ਡਾਕਟਰਾਂ ਵੱਲੋਂ ਕੁੱਲ 911 ਮਰੀਜ਼ਾਂ ਦੀ ਜਾਂਚ ਕੀਤੀ ਗਈ, ਜਿਸ ਵਿਚ 513 ਮਰੀਜ਼ ਆਯੂਰਵੈਦਿਕ ਤੇ 398 ਮਰੀਜ਼ ਹੋਮਿਓਪੈਥਿਕ ਦੇ ਸਨ। ਮਰੀਜ਼ਾਂ ਦੀ ਜਾਂਚ ਉਪਰੰਤ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਕੈਂਪ ਵਿਚ ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਕੀਤਾ ਗਿਆ। ਕੈਂਪ ਵਿਚ ਆਯੂਰਵੈਦਿਕ ਵਿਭਾਗ ਦੇ ਡਾ. ਹਰਵਿੰਦਰ ਭਗਤ, ਡਾ. ਸਫ਼ਲਤਾ, ਡਾ. ਜਸਦੀਪ ਕੌਰ, ਡਾ. ਤਰਲੋਕ ਸਿੰਘ ਵਿਰਦੀ (ਉਪਵੈਦ), ਮਾਲਤੀ ਦੇਵੀ ਤੇ ਹੋਮਿਓਪੈਥਿਕ ਵਿਭਾਗ ਦੇ ਡਾ. ਮਨਪ੍ਰੀਤ ਕੌਰ, ਡਾ. ਰੇਸ਼ਮ ਸਿੰਘ, ਸਰਿਤਾ ਰਾਣੀ ਡਿਸਪੈਂਸਰ, ਅਜੈ ਕੁਮਾਰ ਡਿਸਪੈਂਸਰ ਤੇ ਸ਼ੇਰ ਸਿੰਘ ਮੌਜੂਦ ਸਨ। ਇਸ ਤੋਂ ਇਲਾਵਾ ਇਲਾਕਾ ਵਾਸੀਆਂ ਨੇ ਕੈਂਪ ਨੂੰ ਸਫ਼ਲ ਬਨਾਉਂਣ ਵਿਚ ਪੂਰਾ ਯੋਗਦਾਨ ਪਾਇਆ।