ਜਾਨਕੀ ਦਾਸ ਮੰਦਰ ਕਪੂਰਥਲਾ ’ਚ ਮੁਫ਼ਤ ਆਯੂਸ਼ ਕੈਂਪ ਲਾਇਆ
ਜਾਨਕੀ ਦਾਸ ਮੰਦਿਰ ਕਪੂਰਥਲਾ ਵਿਖੇ ਮੁਫ਼ਤ ਆਯੂਸ਼ ਕੈਂਪ ਲਗਾਇਆ
Publish Date: Wed, 11 Feb 2026 08:13 PM (IST)
Updated Date: Thu, 12 Feb 2026 04:06 AM (IST)
- ਕੈਂਪ ਦੌਰਾਨ ਡਾਕਟਰਾਂ ਵੱਲੋਂ 558 ਮਰੀਜ਼ਾਂ ਦੀ ਜਾਂਚ
ਜਾਨਕੀ ਦਾਸ ਮੰਦਿਰ ਕਪੂਰਥਲਾ ਵਿਖੇ ਲਗਾਏ ਗਏ ਮੁਫ਼ਤ ਆਯੂਸ਼ ਕੈਂਪ ਦੌਰਾਨ ਹਾਜ਼ਰ ਡਾ. ਕੰਵਰਦੀਪ ਸਿੰਘ, ਡਾ. ਕੁਲਦੀਪ ਕੁਮਾਰ, ਡਾ. ਨਵਜੋਤ ਕੌਰ ਅਤੇ ਆਯੂਰਵੈਦਿਕ ਅਤੇ ਹੋਮਿਓਪੈਥਿਕ ਵਿਭਾਗ ਦੀ ਟੀਮ।
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਡਾਇਰੈਕਟਰ ਆਯੂਰਵੈਦਾ ਪੰਜਾਬ ਡਾ. ਰਮਨ ਖੰਨਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫ਼ਸਰ ਕਪੂਰਥਲਾ ਡਾ. ਕੁਸੁਮ ਗੁਪਤਾ ਦੀ ਅਗਵਾਈ ਹੇਠ ਅੱਜ 11 ਫਰਵਰੀ ਨੂੰ ਜਾਨਕੀ ਦਾਸ ਮੰਦਿਰ ਕਪੂਰਥਲਾ ਵਿਖੇ ਮੁਫ਼ਤ ਆਯੂਸ਼ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਆਏ ਹੋਏ ਡਾਕਟਰਾਂ ਵੱਲੋਂ ਕੁੱਲ 558 ਮਰੀਜ਼ਾਂ ਦੀ ਜਾਂਚ ਕੀਤੀ ਗਈ, ਜਿਸ ਵਿਚ 323 ਮਰੀਜ਼ ਆਯੂਰਵੈਦਿਕ ਅਤੇ 235 ਮਰੀਜ਼ ਹੋਮਿਓਪੈਥਿਕ ਦੇ ਸਨ। ਜਾਂਚ ਉਪਰੰਤ ਆਏ ਹੋਏ ਮਰੀਜ਼ਾਂ ਨੂੰ ਆਯੂਰਵੈਦਿਕ ਪ੍ਰਣਾਲੀ ਅਤੇ ਯੋਗਾ ਨੂੰ ਅਪਣਾਉਂਣ ਦੀ ਅਪੀਲ ਕੀਤੀ ਗਈ। ਇਸ ਕੈਂਪ ਨੂੰ ਸਫ਼ਲ ਬਨਾਉਂਣ ਵਿਚ ਡਾ. ਕੰਵਰਦੀਪ ਸਿੰਘ, ਡਾ. ਕੁਲਦੀਪ ਕੁਮਾਰ, ਡਾ. ਨਵਜੋਤ ਕੌਰ, ਡਾ. ਤਰਲੋਕ ਸਿੰਘ, ਡਾ. ਮਨਪ੍ਰੀਤ ਕੌਰ, ਡਾ. ਰੇਸ਼ਮ ਸਿੰਘ, ਸਰਿਤਾ ਰਾਣੀ ਅਤੇ ਨਿਸ਼ਾਤ ਵਸ਼ਿਸ਼ਟ ਨੇ ਯੋਗਦਾਨ ਦਿੱਤਾ।