ਆਰਸੀਐੱਫ 'ਚ ਮੁਫਤ ਆਯੂਰਵੈਦਿਕ ਤੇ ਹੋਮਿਓਪੈਥੀ ਕੈਂਪ 6 ਨੂੰ
ਆਰ ਸੀ ਐਫ 'ਚ ਮੁਫਤ ਆਯੂਰਵੈਦਿਕ ਤੇ ਹੋਮਿਓਪੈਥੀ" ਕੈਂਪ 6 ਨੂੰ
Publish Date: Thu, 05 Feb 2026 07:00 PM (IST)
Updated Date: Thu, 05 Feb 2026 07:02 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਡਾਇਰੈਕਟਰ ਆਯੁਰਵੇਦਾ ਪੰਜਾਬ ਡਾ. ਰਮਨ ਖੰਨਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਡਾ. ਕੁਸਮ ਗੁਪਤਾ ਦੀ ਯੋਗ ਅਗਵਾਈ ਹੇਠ ਆਰਸੀਐੱਫ ਵਿਖੇ ਮੁਫਤ ਆਯੁਰਵੈਦਿਕ ਤੇ ਹੋਮਿਓਪੈਥੀ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ। ਇਹ ਕੈਂਪ 6 ਫਰਵਰੀ ਨੂੰ ਆਰਸੀਐੱਫ ਗੇਟ ਨੰ. 2 ਨੇੜੇ ਸਥਿਤ ਗੁਰਦੁਆਰਾ ਸਾਹਿਬ ਵਿਖੇ ਲਗਾਇਆ ਜਾਣਾ ਹੈ। ਕੈਂਪ ਦੌਰਾਨ ਮਰੀਜ਼ਾਂ ਨੂੰ ਮੁਫ਼ਤ ਚੈਕਅੱਪ ਦੇ ਨਾਲ ਆਯੂਰਵੈਦਿਕ ਤੇ ਹੋਮਿਓਪੈਥੀ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਡਾ. ਹਰਵਿੰਦਰ ਭਗਤ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਇਸ ਕੈਂਪ ਵਿਚ ਆ ਕੇ ਆਪਣਾ ਚੈਕਅੱਪ ਕਰਵਾਕੇ ਮੁਫ਼ਤ ਦਵਾਈਆਂ ਪ੍ਰਾਪਤ ਕਰਕੇ ਲਾਭ ਉਠਾ ਸਕਦੇ ਹਨ।