ਖੇੜਾ ਰੋਡ ‘ਤੇ ਲਗਾਇਆ ਆਯੁਰਵੈਦਿਕ ਤੇ ਹੋਮਿੳਪੈਥੀ ਦਾ ਫਰੀ ਮੈਡੀਕਲ ਕੈਂਪ
ਖੇੜਾ ਰੋਡ ‘ਤੇ ਲਗਾਇਆ ਆਯੁਰਵੈਦਿਕ ਤੇ ਹੋਮਿੳਪੈਥੀ ਦਾ ਫਰੀ ਮੈਡੀਕਲ ਕੈਂਪ
Publish Date: Wed, 04 Feb 2026 06:48 PM (IST)
Updated Date: Thu, 05 Feb 2026 04:08 AM (IST)

ਕੈਪਸ਼ਨ-04ਪੀਐਚਜੀ12 ਖੇੜਾ ਰੋਡ ਤੇ ਲਗਾਏ ਮੈਡੀਕਲ ਕੈਂਪ ਦੌਰਾਨ ਮਾਹਿਰ ਡਾਕਟਰਾਂ ਦੀ ਟੀਮ ਆਸ਼ੀਸ਼ ਸ਼ਰਮਾ, ਪੰਜਾਬੀ ਜਾਗਰਣ ਫਗਵਾੜਾ : ਡਾਇਰੈਕਟਰ ਆਯੁਰਵੇਦਾ ਪੰਜਾਬ ਦੇ ਨਿਰਦੇਸ਼ਾਂ ਤੇ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਡਾ. ਕੁਸੁਮ ਗੁਪਤਾ ਦੀ ਅਗਵਾਈ ਹੇਠ ਸਿਹਤ ਕੇਂਦਰ ਸਿਵਲ ਹਸਪਤਾਲ ਫਗਵਾੜਾ ਵੱਲੋਂ ਆਯੁਰਵੈਦਾ ਤੇ ਹੋਮਿਓਪੈਥੀ ਦਾ ਫਰੀ ਮੈਡੀਕਲ ਕੈਂਪ ਖੇੜਾ ਰੋਡ ਫਗਵਾੜਾ ਵਿਖੇ ਲਗਾਇਆ ਗਿਆ, ਜਿਸ ਦਾ ਉਦਘਾਟਨ ਡਾ. ਕੁਸੁਮ ਗੁਪਤਾ ਵਲੋਂ ਰਿਬਨ ਕੱਟ ਕੇ ਕੀਤਾ ਗਿਆ। ਕੈਂਪ ਦੌਰਾਨ ਮਾਹਿਰ ਡਾਕਟਰਾਂ ਵਲੋਂ ਕੁੱਲ 770 ਮਰੀਜ਼ਾ ਦੀ ਜਾਂਚ ਕੀਤੀ ਗਈ। ਜਿਹਨਾਂ ਵਿਚ 436 ਮਰੀਜ਼ਾਂ ਦੀ ਅਯੁਰਵੈਦਿਕ ਮਾਹਿਰਾਂ ਅਤੇ 334 ਮਰੀਜ਼ਾਂ ਦੀਆਂ ਵੱਖ ਵੱਖ ਬਿਮਾਰੀਆਂ ਦੀ ਜਾਂਚ ਹੋਮਿੳਪੈਥਿਕ ਮੈਡੀਕਲ ਟੀਮ ਵਲੋਂ ਕੀਤੀ ਗਈ। ਮਰੀਜ਼ਾ ਦੀ ਜਾਂਚ ਉਪਰੰਤ ਲੋੜਵੰਦ ਮਰੀਜਾਂ ਨੂੰ ਮੁਫ਼ਤ ਆਯੁਰਵੈਦਿਕ ਅਤੇ ਹੋਮਿੳਪੈਥਿਕ ਦਵਾਈਆਂ ਦਿੱਤੀਆਂ ਗਈਆਂ ਕੈਂਪ ਵਿੱਚ ਬੁਖ਼ਾਰ, ਖਾਂਸੀ, ਪੇਟ ਦੇ ਰੋਗ, ਇਸਤਰੀ ਰੋਗ, ਬੀ.ਪੀ., ਸ਼ੂਗਰ ਦੀਆਂ ਬਿਮਾਰੀਆਂ ਦਾ ਇਲਾਜ ਕੀਤਾ ਗਿਆ ਅਤੇ ਲੋੜਵੰਦਾਂ ਨੂੰ ਅਯੁਰਵੈਦਿਕ ਅਤੇ ਹੋਮਿਓਪੈਥਿਕ ਦਵਾਈਆਂ ਦੀ ਵਰਤੋਂ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਪਹੁੰਚੇ ਪ੍ਰੇਮ ਨਗਰ ਸੇਵਾ ਸੁਸਾਇਟੀ ਦੇ ਸਰਪ੍ਰਸਤ ਮਲਕੀਅਤ ਸਿੰਘ ਰਗਬੋਤਰਾ ਨੇ ਡਾ. ਕੁਸੁਮ ਗੁਪਤਾ ਤੋਂ ਇਲਾਵਾ ਮਾਹਿਰ ਡਾਕਟਰਾਂ ਦੀ ਟੀਮ ਵਿੱਚ ਸ਼ਾਮਲ ਅਯੁਰਵੈਦਿਕ ਮੈਡੀਕਲ ਅਫਸਰ ਡਾ. ਰਾਜੀਵ ਕੁਮਾਰ, ਡਾ. ਪ੍ਰੇਮ ਪਾਲ, ਡਾ. ਸੁਨੀਤਾ ਕੁਮਾਰੀ, ਉਪ ਵੈਦ ਪਵਨ ਕੁਮਾਰ ਤੇ ਹੋਮਿੳਪੈਥਿਕ ਮੈਡੀਕਲ ਅਫਸਰ ਡਾ. ਰਮਿੰਦਰ ਸਿੰਗਲਾ, ਡਾ. ਅੰਕੁਸ਼ ਅੱਗਰਵਾਲ, ਰਾਜ ਕੁਮਾਰ (ਡਿਸਪੈਂਸਰ), ਵਰਿੰਦਰ ਕੁਮਾਰ (ਡਿਸਪੈਂਸਰ) ਤੇ ਅਨਿਲ ਕੁਮਾਰ ਸਹਾਇਕ ਮੈਡੀਕਲ ਸਟਾਫ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਮਰੀਜ਼ਾਂ ਨੂੰ ਦੱਸਿਆ ਕਿ ਹੋਮਿਓਪੈਥਿਕ ਤੇ ਆਯੁਰਵੈਦਿਕ ਦਵਾਈਆਂ ਰੋਗਾਂ ਦੇ ਇਲਾਜ ਦੇ ਨਾਲ ਸਰੀਰ ਦੀ ਰੋਗਾਂ ਨਾਲ ਲੜਨ ਦੀ ਤਾਕਤ ‘ਚ ਵੀ ਵਾਧਾ ਕਰਦੀਆਂ ਹਨ। ਇਹਨਾਂ ਦਾ ਸ਼ਰੀਰ ‘ਤੇ ਅੰਗ੍ਰੇਜੀ ਦਵਾਈਆਂ ਦੀ ਤਰ੍ਹਾਂ ਮਾੜਾ ਪ੍ਰਭਾਵ ਵੀ ਨਹੀਂ ਪੈਂਦਾ ਅਤੇ ਲੰਮੇ ਸਮੇਂ ਤੱਕ ਤੰਦਰੁਸਤੀ ਬਰਕਰਾਰ ਰਹਿੰਦੀ ਹੈ।