ਪਿੰਡ ਇੱਬਣ ’ਚ ਮੁਫ਼ਤ ਜਾਂਚ ਕੈਂਪ 9 ਨੂੰ
ਪਿੰਡ ਇੱਬਣ ਵਿਖੇ ਮੁਫ਼ਤ ਆਯੂਰਵੈਦਿਕ ਤੇ ਹੋਮਿਓਪੈਥਿਕ ਜਾਂਚ ਕੈਂਪ 9 ਨੂੰ
Publish Date: Fri, 06 Feb 2026 09:58 PM (IST)
Updated Date: Fri, 06 Feb 2026 09:59 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਡਾਇਰੈਕਟਰ ਆਯੂਰਵੈਦਾ ਪੰਜਾਬ ਡਾ. ਰਮਨ ਖੰਨਾ ਦੇ ਦਿਸ਼ਾ-ਨਿਰਦੇਸ਼ਾਂ ਤੇ ਜ਼ਿਲ੍ਹਾ ਆਯੂਰਵੈਦਿਕ ਤੇ ਯੂਨਾਨੀ ਅਫ਼ਸਰ ਕਪੂਰਥਲਾ ਡਾ. ਕੁਸੁਮ ਗੁਪਤਾ ਦੀ ਰਹਿਨੁਮਾਈ ਹੇਠ ਪਿੰਡ ਇੱਬਣ ਵਿਖੇ 9 ਫਰਵਰੀ ਨੂੰ ਮੁਫ਼ਤ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿਚ ਪੇਟ, ਜੋੜਾਂ ਦੇ ਦਰਦ, ਸ਼ੂਗਰ, ਖਾਂਸੀ ਤੇ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਮੁਫ਼ਤ ਚੈੱਕਅਪ ਕੀਤਾ ਜਾਵੇਗਾ ਤੇ ਦਵਾਈਆਂ ਵੀ ਮੁਫ਼ਤ ਤਕਸੀਮ ਕੀਤੀਆਂ ਜਾਣਗੀਆਂ। ਇਲਾਕਾ ਵਾਸੀਆਂ ਨੂੰ ਅਪੀਲ ਹੈ ਕਿ ਪਿੰਡ ਇੱਬਣ ਵਿਖੇ ਪਹੁੰਚ ਕੇ ਇਸ ਮੁਫ਼ਤ ਮੈਡੀਕਲ ਕੈਂਪ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ।