ਫਰੀ ਆਯੂਸ਼ ਕੈਂਪ 4 ਨੂੰ : ਡਾ. ਰਾਜੀਵ
ਆਯੁਰਵੈਦਾ ਅਤੇ ਹੋਮਿਓਪੈਥੀ ਦਾ ਫਰੀ ਅਯੂਸ਼ ਕੈਂਪ ਖੇੜਾ ਰੋਡ ਫਗਵਾੜਾ ਵਿਖੇ 4 ਫਰਵਰੀ ਨੂੰ - ਡਾ. ਰਾਜੀਵ ਕੁਮਾਰ
Publish Date: Mon, 02 Feb 2026 10:11 PM (IST)
Updated Date: Mon, 02 Feb 2026 10:13 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਡਾਇਰੈਕਟਰ ਆਯੁਰਵੈਦਾ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤੇ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫਸਰ ਡਾ. ਕੁਸੁਮ ਗੁਪਤਾ ਦੀ ਨਿਗਰਾਨੀ ਹੇਠ ਸਿਹਤ ਕੇਂਦਰ ਸਿਵਲ ਹਸਪਤਾਲ ਫਗਵਾੜਾ ਵੱਲੋਂ ਆਯੁਰਵੈਦਾ ਤੇ ਹੋਮਿਓਪੈਥੀ ਦਾ ਫਰੀ ਮੈਡੀਕਲ ਕੈਂਪ 4 ਫਰਵਰੀ ਦਿਨ ਬੁੱਧਵਾਰ ਨੂੰ ਖੇੜਾ ਰੋਡ ਫਗਵਾੜਾ ਵਿਖੇ ਲਗਾਇਆ ਜਾ ਰਿਹਾ ਹੈ। ਵਧੇਰੇ ਜਾਣਕਾਰੀ ਦਿੰਦਿਆਂ ਡਾ. ਰਾਜੀਵ ਕੁਮਾਰ ਆਯੁਰਵੈਦਿਕ ਮੈਡੀਕਲ ਅਫਸਰ ਸਵਾਸਥ ਕੇਂਦਰ ਫਗਵਾੜਾ ਨੇ ਦੱਸਿਆ ਕਿ ਇਸ ਕੈਂਪ ‘ਚ ਲੋੜਵੰਦ ਮਰੀਜ਼ਾਂ ਦਾ ਚੈੱਕਅਪ ਕਰਕੇ ਫਰੀ ਦਵਾਈਆਂ ਦਿੱਤੀਆਂ ਜਾਣਗੀਆ। ਉਨ੍ਹਾਂ ਦੱਸਿਆ ਕਿ ਪੇਟ ਦੇ ਰੋਗਾਂ, ਜੋੜਾਂ ਦੇ ਦਰਦ, ਚਮੜੀ ਦੇ ਰੋਗਾਂ ਤੋਂ ਇਲਾਵਾ ਮਹਿਲਾ ਰੋਗ, ਬਲੱਡ ਪ੍ਰੈਸ਼ਰ ਤੇ ਖਾਂਸੀ ਆਦਿ ਮੌਸਮੀ ਬਿਮਾਰੀਆਂ ਨਾਲ ਪੀੜ੍ਹਤ ਮਰੀਜ਼ ਇਸ ਕੈਂਪ ਦਾ ਲਾਭ ਲੈ ਸਕਦੇ ਹਨ। ਕੈਂਪ ’ਚ ਆਏ ਮਰੀਜ਼ਾਂ ਨੂੰ ਯੋਗ ਤੇ ਪ੍ਰਾਣਾਯਾਮ ਦੇ ਲਾਭ ਵੀ ਦੱਸੇ ਜਾਣਗੇ।