ਹਲਕਾਅ ਤੋਂ ਬਚਾਅ ਲਈ ਮੁਫਤ ਐਂਟੀ ਰੈਬੀਜ਼ ਕੈਂਪ ਲਗਾਇਆ
ਹਲਕਾਅ ਤੋਂ ਬਚਾਅ ਲਈ ਮੁਫਤ ਐਂਟੀ ਰੇਬਿਸ ਕੈਂਪ ਦਾ ਆਯੋਜਨ ਕੀਤਾ
Publish Date: Thu, 19 Mar 2026 10:24 PM (IST)
Updated Date: Thu, 19 Mar 2026 10:25 PM (IST)
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਨੈਸ਼ਨਲ ਵੈਕਸੀਨੇਸ਼ਨ ਦਿਵਸ ਜੋ ਕਿ ਸਾਰੇ ਭਾਰਤ ਵਿਚ ਮਨਾਇਆ ਜਾਂਦਾ ਹੈ, ਦੇ ਸਬੰਧ ਵਿਚ ਪਸ਼ੂ ਪਾਲਣ ਵਿਭਾਗ ਕਪੂਰਥਲਾ ਵੱਲੋਂ ਜ਼ਿਲ੍ਹੇ ਵਿਚ ਹਲਕਾਅ ਤੋਂ ਬਚਾਅ ਲਈ ਅੱਜ ਮੁਫਤ ਐਂਟੀ ਰੈਬੀਜ਼ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਵਿਸ਼ੇਸ਼ ਤੌਰ ’ਤੇ ਡਾ. ਐੱਮਪੀ ਸਿੰਘ ਡਿਪਟੀ ਡਾਇਰੈਕਟਰ ਕਪੂਰਥਲਾ, ਡਾ. ਜੀਐੱਸ ਬੇਦੀ, ਸਾਬਕਾ ਡਾਇਰੈਕਟਰ, ਡਾ. ਬਲਵਿੰਦਰ ਸਿੰਘ ਸਹਾਇਕ ਡਾਇਰੈਕਟਰ, ਸੀਨੀਅਰ ਵੈਟਨਰੀ ਅਫਸਰ ਡਾ. ਮਹਾਂਵੀਰ ਸਿੰਘ, ਇੰਚਾਰਜ ਵੈਟਨਰੀ ਪੋਲੀਕਲੀਨਿਕ ਡਾ. ਉਦੇ ਸਿੰਘ ਖਿੰਡਾ, ਡਾ. ਨਵਨੀਤ ਕੌਰ ਤੇ ਡਾ. ਰੀਮਾ ਰਾਣੀ ਤੇ ਬਹੁਤ ਸਾਰੀਆਂ ਪ੍ਰਮੁੱਖ ਸ਼ਖਸ਼ੀਅਤਾਂ ਹਾਜ਼ਰ ਸਨ। ਇਸ ਕੈਂਪ ਵਿਚ ਵੈਟਨਰੀ ਪੋਲੀਕਲੀਨਿਕ ਕਪੂਰਥਲਾ ਵਿਖੇ ਲਗਾਇਆ ਗਿਆ, ਜਿਸ ਵਿਚ ਜ਼ਿਲ੍ਹੇ ਭਰ ਤੋਂ ਡੌਗਸ ਤੇ ਬਿੱਲੀਆਂ ਨੂੰ ਹਲਕਾਅ ਤੋਂ ਬਚਾਅ ਲਈ ਮੁਫਤ ਟੀਕਾਕਰਨ ਕੀਤਾ ਗਿਆ। ਇਸ ਦੌਰਾਨ 160 ਦੇ ਕਰੀਬ ਪਾਲਤੂ ਤੇ ਅਵਾਰਾ ਕੁੱਤਿਆਂ ਦਾ ਟੀਕਾਕਰਨ ਕੀਤਾ ਗਿਆ। ਡਿਪਟੀ ਡਾਇਰੈਕਟਰ ਕਪੂਰਥਲਾ ਨੇ ਦੱਸਿਆ ਕਿ ਰੈਬੀਜ਼ ਦੀ ਬਿਮਾਰੀ ਦਾ ਬਚਾਅ ਹੀ ਕੀਤਾ ਜਾ ਸਕਦਾ ਹੈ ਤੇ ਇਸ ਦਾ ਕੋਈ ਇਲਾਜ ਨਹੀਂ ਹੈ। ਇਸ ਲਈ ਆਪਣੇ ਪੈਟਸ ਤੇ ਅਵਾਰਾ ਡੌਗਸ ਤੇ ਬਿੱਲੀਆਂ ਨੂੰ ਤਿੰਨ ਮਹੀਨੇ ਦੀ ਉਮਰ ਤੇ ਬਾਅਦ ਵਿਚ ਹਰ ਸਾਲ ਟੀਕਾਕਰਨ ਕਰਵਾਉਣਾ ਜ਼ਰੂਰੀ ਹੈ।