ਮਹਾਂਸ਼ਿਵਰਾਤਰੀ ’ਤੇ ਚੌਥਾ ਵਿਸ਼ਾਲ ਭੰਡਾਰਾ ਲਗਾਇਆ
ਮਹਾਂ ਸ਼ਿਵਰਾਤਰੀ ਮੌਕੇ ਡਡਵਿੰਡੀ ਰੇਲਵੇ ਸਟੇਸ਼ਨ ਨੇੜੇ ਚੌਥਾ ਵਿਸ਼ਾਲ ਭੰਡਾਰਾ ਲਗਾਇਆ
Publish Date: Sun, 15 Feb 2026 08:03 PM (IST)
Updated Date: Sun, 15 Feb 2026 08:06 PM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਡਡਵਿੰਡੀ : ਪਿੰਡ ਡਡਵਿੰਡੀ ਦੇ ਰੇਲਵੇ ਸਟੇਸ਼ਨ ਨੇੜੇ ਸਥਿਤ ਸ਼ਿਵ ਮੰਦਰ ਡਡਵਿੰਡੀ ਵਿਖੇ ਮਹਾਂਸ਼ਿਵਰਾਤਰੀ ਦੇ ਪਵਿੱਤਰ ਮੌਕੇ ’ਤੇ ਚੌਥਾ ਵਿਸ਼ਾਲ ਭੰਡਾਰਾ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ਼ਰਧਾ ਤੇ ਉਤਸ਼ਾਹ ਨਾਲ ਆਯੋਜਿਤ ਕੀਤਾ ਗਿਆ। ਇਸ ਭੰਡਾਰੇ ਦੌਰਾਨ ਸਵੇਰੇ ਤੋਂ ਹੀ ਸੰਗਤਾਂ ਦਾ ਆਉਣਾ ਜਾਰੀ ਰਿਹਾ ਤੇ ਭਗਤਾਂ ਨੇ ਲੰਬੀਆਂ ਕਤਾਰਾਂ ਵਿਚ ਬੈਠ ਕੇ ਪ੍ਰਸਾਦ ਗ੍ਰਹਿਣ ਕੀਤਾ। ਇਸ ਮੌਕੇ ਮੰਦਰ ਵਿਚ ਵਿਸ਼ੇਸ਼ ਪੂਜਾ-ਅਰਚਨਾ ਕੀਤੀ ਗਈ ਤੇ ਭਗਤਾਂ ਨੇ ਭਗਵਾਨ ਸ਼ਿਵ ਦਾ ਜਾਪ ਕਰਦੇ ਹੋਏ ਸੁੱਖ-ਸ਼ਾਂਤੀ ਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਇਸ ਮੌਕੇ ਨੌਜਵਾਨਾਂ ਤੇ ਵਡੇਰਿਆਂ ਨੇ ਮਿਲਜੁਲ ਕੇ ਸੇਵਾ ਨਿਭਾਈ ਤੇ ਆਉਣ ਜਾਣ ਵਾਲੀਆਂ ਸੰਗਤਾਂ ਨੂੰ ਲੰਗਰ-ਪ੍ਰਸਾਦ ਵੰਡਿਆ ਗਿਆ। ਇਸ ਮੌਕੇ ਭੰਡਾਰੇ ਦੀ ਸੇਵਾ ਦੌਰਾਨ ਸੁਨੀਲ ਕੁਮਾਰ ਗੌਰ, ਧਰਮਿੰਦਰ ਵਰਮਾ, ਨਿਖਿਲ ਵਰਮਾ, ਰੋਹਿਤ ਗੁਪਤਾ, ਹਰਮਨ, ਰਜਿੰਦਰ ਕੁਮਾਰ ਬੱਬੂ, ਮਲਕੀਤ ਸਿੰਘ ਨੰਬਰਦਾਰ ਡਡਵਿੰਡੀ, ਸਰਪੰਚ ਸਰਵਣ ਲਾਲ ਡਡਵਿੰਡੀ, ਸਾਬਕਾ ਸਰਪੰਚ ਜਸਬੀਰ ਸਿੰਘ ਡਡਵਿੰਡੀ, ਜਰਨੈਲ ਸਿੰਘ, ਬਲਵੀਰ ਸਿੰਘ ਸਾਬਕਾ ਰੇਲਵੇ ਗਾਰਡ, ਹਲਵਾਈ ਚਰਨਾ ਤੇ ਸੁਨੀਲ, ਰਾਜਿੰਦਰ ਕੁਮਾਰ ਬੱਬੂ, ਜਸਵਿੰਦਰ ਸਿੰਘ ਜੱਸਾ ਮੈਂਬਰ ਮਾਡਲ ਟਾਊਨ, ਵਿਜੇ ਕੁਮਾਰ, ਗੁਰਮੇਲ ਸਿੰਘ ਜੰਮੂ, ਸੇਵਾ ਸਿੰਘ ਜੰਮੂ, ਮੱਸਾ ਸਿੰਘ ਜੰਮੂ, ਕੁਲਦੀਪ ਸਿੰਘ ਜੰਮੂ, ਸੁਖਜਿੰਦਰ ਸਿੰਘ ਜੱਜ, ਬਲਕਾਰ ਸਿੰਘ ਲਾਲਾ, ਦੀਪੂ ਮਿਸਤਰੀ, ਨਿਤਿਨ ਸ਼ਰਮਾ, ਰਣਜੀਤ ਕੌਰ, ਬਖ਼ਸ਼ੀਸ਼ ਕੌਰ, ਪੂਨਮ ਵਰਮਾ, ਨਿੱਕੀ ਵਰਮਾ, ਤਰਾਇਤੀ ਗੌਰ, ਤਰਾਸੂਚੀ ਗੌਰ, ਨਵਿਸ਼ੀ ਵਰਮਾ, ਮੂਨੀ, ਅੰਜਲੀ, ਵੰਸ਼, ਅਲੀਜਾ, ਵਿਕਟੋਰੀਆ, ਹਰੀ ਸ਼ੰਕਰ ਸਮੇਤ ਪਿੰਡ ਵਾਸੀ ਹਾਜ਼ਰ ਰਹੇ।