ਨਸ਼ਾ ਕਰਦੇ ਚਾਰ ਪੁਲਿਸ ਅੜਿਕੇ
ਨਸ਼ਾ ਕਰਦੇ ਚਾਰ ਅਰੋਪੀ ਪੁਲਿਸ ਅੜਿਕੇ
Publish Date: Mon, 02 Mar 2026 08:35 PM (IST)
Updated Date: Mon, 02 Mar 2026 08:37 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਥਾਣਾ ਰਾਵਲਪਿੰਡੀ ਪੁਲਿਸ ਨੇ ਚਾਰ ਨੌਜਵਾਨਾਂ ਨੂੰ ਨਸ਼ਾ ਕਰਦੇ ਹੋਏ ਕਾਬੂ ਕਰਕੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਦਿੰਦਿਆਂ ਐੱਚਸੀ ਵਿਜੇ ਮੱਲ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਰਾਜਨ ਵਾਲੀਆ ਪੁੱਤਰ ਸਵਰਨ ਸਿੰਘ ਵਾਸੀ ਰਾਣੀਪੁਰ ਕੰਬੋਆ, ਸੁਖਵਿੰਦਰ ਕਲੇਰ ਪੁੱਤਰ ਦਰਸ਼ਨ ਲਾਲ ਵਾਸੀ ਰਾਣੀਪੁਰ ਰਾਜਪੂਤਾਂ, ਨਵਦੀਪ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਚਹੇੜੂ, ਕਰਨਿੰਦਰ ਕੁਮਾਰ ਪੁੱਤਰ ਰੂਪ ਲਾਲ ਵਾਸੀ ਕਿਸ਼ਨਪੁਰ ਰਿਹਾਣਾ ਜੱਟਾ ਦਾਣਾ ਮੰਡੀ ਵਿਚ ਬਣੇ ਬੇਆਬਾਦ ਕਮਰੇ ਵਿਚ ਬੈਠ ਕੇ ਨਸ਼ੇ ਦਾ ਸੇਵਨ ਕਰ ਰਹੇ ਹਨ। ਮੁਖਬਰ ਵੱਲੋਂ ਦਿੱਤੀ ਇਤਲਾਹ ’ਤੇ ਜਦੋਂ ਜਾਂਚ ਕੀਤੀ ਗਈ ਤੇ ਚਾਰ ਮੁਲਜ਼ਮਾਂ ਨੂੰ ਨਸ਼ਾ ਕਰਦੇ ਹੋਏ ਫੜਿਆ ਗਿਆ। ਚਾਰੇ ਮੁਲਜ਼ਮਾਂ ’ਤੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ।