ਕੁੱਟਮਾਰ ਕਰਨ ਵਾਲੇ ਚਾਰ ਨਾਮਜ਼ਦ
ਕੁੱਟਮਾਰ ਕਰਨ ਵਾਲੇ ਚਾਰ ਨਾਮਜਦ
Publish Date: Tue, 17 Mar 2026 07:53 PM (IST)
Updated Date: Tue, 17 Mar 2026 07:55 PM (IST)
ਪੰਜਾਬੀ ਜਾਗਰਣਪ੍ਰਤੀਨਿਧੀ ਫਗਵਾੜਾ : ਥਾਣਾ ਸਿਟੀ ਫਗਵਾੜਾ ਵਿਖੇ ਕੁੱਟਮਾਰ ਕਰਨ ਵਾਲੇ ਚਾਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਥਾਣਾ ਸਿਟੀ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ਵਿਚ ਅਮਨਦੀਪ ਪਤਨੀ ਰਮਨਦੀਪ ਕੁਮਾਰ ਵਾਸੀ ਫਰੈਂਡਸ ਕਲੋਨੀ ਨੇ ਦੱਸਿਆ ਕਿ ਧਰਮਿੰਦਰ ਪਾਲ ਪੁੱਤਰ ਪ੍ਰਕਾਸ਼ ਚੰਦ, ਸੁਰਿੰਦਰ ਕੌਰ ਪਤਨੀ ਧਰਮਿੰਦਰ ਪਾਲ, ਨਵਦੀਪ ਕੁਮਾਰ ਪੁੱਤਰ ਧਰਮਿੰਦਰ ਪਾਲ ਤੇ ਰਮਨਦੀਪ ਕੁਮਾਰ ਪੁੱਤਰ ਧਰਮਿੰਦਰ ਪਾਲ ਨੇ ਉਨ੍ਹਾਂ ਨਾਲ ਲੜਾਈ-ਝਗੜਾ ਤੇ ਕੁੱਟਮਾਰ ਕੀਤੀ ਹੈ। ਉਕਤ ਵੱਲੋਂ ਦਿੱਤੇ ਗਏ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਫਗਵਾੜਾ ਵਿਖੇ ਚਾਰਾਂ ’ਤੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ।