ਵੋਟਾਂ ਬਣਾਉਣ ਲਈ ਬੀਐਲਓ ਨੂੰ ਤੁਰੰਤ ਫਾਰਮ ਦਿੱਤੇ ਜਾਣ : ਰਾਜਾ ਗੁਰਪ੍ਰੀਤ
ਵੋਟਾਂ ਬਣਾਉਣ ਲਈ ਬੀਐਲਓ ਨੂੰ ਤੁਰੰਤ ਫਾਰਮ ਦਿੱਤੇ ਜਾਣ : ਰਾਜਾ ਗੁਰਪ੍ਰੀਤ
Publish Date: Mon, 02 Feb 2026 09:31 PM (IST)
Updated Date: Mon, 02 Feb 2026 09:34 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪੰਜਾਬ ਸਰਕਾਰ ਵੱਲੋਂ ਭਾਵੇਂ ਹਾਲੇ ਨਗਰ ਕੌਂਸਲ ਚੋਣਾਂ ਸਬੰਧੀ ਨੋਟੀਫਿਕੇਸ਼ਨ ਨਹੀਂ ਕੀਤੀ ਗਈ ਪ੍ਰੰਤੂ ਬੀਐੱਲਓ ਨੇ ਚੋਣ ਕਮਿਸ਼ਨ ਵੱਲੋਂ ਨਵੀਆਂ ਵੋਟਾਂ ਬਣਾਉਣ, ਰੱਦ ਕਰਨ ਤੇ ਨਵੇਂ ਸਿਰੇ ਤੋਂ ਵਾਰਡਬੰਦੀ ਮੁਤਾਬਕ ਕਰਨ ਦੇ ਹੁਕਮ ਤਹਿਤ ਵੋਟਾਂ ਬਣਾਉਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਸਬੰਧੀ ਅੱਜ ਸਾਬਕਾ ਕੌਂਸਲਰ ਰਾਜਾ ਗੁਰਪ੍ਰੀਤ ਸਿੰਘ ਤੇ ਭਾਜਪਾ ਆਗੂ ਮਿੰਟੂ ਜੈਨ ਵੱਲੋਂ ਭਾਗ 150 ਦੀਆਂ ਵੋਟਾਂ ਬਣਾਉਣ ਲਈ ਬੀਐੱਲਓ ਰਵਨੀਤ ਕੌਰ ਨੂੰ ਫਾਰਮ ਸੌਂਪੇ ਗਏ। ਇਸ ਮੌਕੇ ਰਵਨੀਤ ਕੌਰ ਨੇ ਕਿਹਾ ਕਿ ਕੋਈ ਵੀ ਨੌਜਵਾਨ ਲੜਕੀ/ਲੜਕਾ ਜਿਸ ਦੀ ਉਮਰ 18 ਸਾਲ ਤੋਂ ਉੱਪਰ ਹੋ ਚੁੱਕੀ ਹੈ ਤੇ ਉਸ ਦੀ ਹਾਲੇ ਤੱਕ ਵੋਟ ਨਹੀਂ ਬਣੀ, ਉਹ ਆਪਣੇ ਫਾਰਮ ਜਲਦੀ ਤੋਂ ਜਲਦੀ ਜਮਾ ਕਰਵਾਉਣ ਤਾਂ ਕਿ ਉਨ੍ਹਾਂ ਦੀ ਵੋਟ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਸਕੇ। ਉਨ੍ਹਾਂ ਸਪੱਸ਼ਟ ਕੀਤਾ ਕਿ ਵੋਟਾਂ ਦੀ ਸੁਧਾਈ ਦਾ ਵੀ ਕੰਮ ਜਾਰੀ ਹੈ ਤੇ ਜੋ ਵਿਅਕਤੀ ਵਿਦੇਸ਼ ਵਿਚ ਜਾ ਕੇ ਨਾਗਰਿਕ ਬਣ ਗਏ ਹੋਣ, ਉਨਾਂ ਦੀ ਵੋਟ ਕੱਟ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ, ਉਨ੍ਹਾਂ ਦੀ ਵੀ ਵੋਟ ਲਿਸਟ ਵਿਚੋਂ ਹਟਾ ਦਿੱਤੀ ਜਾਵੇਗੀ।