ਡਾ. ਘੁੰਮਣ ਹੋਏ ਵਿਦਿਆਰਥੀਆਂ ਦੇ ਰੂ-ਬ-ਰੂ
ਕਾਲਜ ਦੇ ਪੁਰਾਣੇ ਵਿਦਿਆਰਥੀ ਡਾ. ਆਸਾ ਸਿੰਘ ਘੁੰਮਣ ਹੋਏ ਵਿਦਿਆਰਥੀਆਂ ਦੇ ਰੂਬਰੂ
Publish Date: Tue, 24 Mar 2026 08:41 PM (IST)
Updated Date: Tue, 24 Mar 2026 08:43 PM (IST)
ਚੰਨਪ੍ਰੀਤ ਸਿੰਘ ਕੰਗ ਪੰਜਾਬੀ ਜਾਗਰਣ
ਨਡਾਲਾ : ਬੀਤੇ ਦਿਨੀਂ ਸਥਾਨਕ ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ ਵਿਖੇ ਲਾਇਬ੍ਰੇਰੀ ਵਿਚ ਇਕ ਪੁਸਤਕ ਪ੍ਰਦਰਸ਼ਨੀ ਲਗਾਈ ਗਈ, ਜਿਸ ਦੇ ਮੁੱਖ ਵਕਤਾ ਤੇ ਮੁੱਖ ਮਹਿਮਾਨ ਕਾਲਜ ਦੇ ਪੁਰਾਣੇ ਵਿਦਿਆਰਥੀ ਡਾ. ਆਸਾ ਸਿੰਘ ਘੁੰਮਣ ਵਿਦਿਆਰਥੀਆਂ ਦੇ ਰੂ-ਬ-ਰੂ ਹੋਏ ਤੇ ਉਨ੍ਹਾਂ ਨੇ ਆਪਣੇ ਜੀਵਨ ਦੇ ਤਜਰਬੇ ਸਾਂਝੇ ਕੀਤੇ ਤੇ ਵਿਦਿਆਰਥੀਆਂ ਨੂੰ ਜੀਵਨ ਵਿਚ ਸਫਲ ਹੋਣ ਦੀ ਪ੍ਰੇਰਣਾ ਦਿੱਤੀ। ਇਸਦੇ ਨਾਲ ਹੀ ਆਪ ਨੇ ਕਾਲਜ ਲਾਇਬ੍ਰੇਰੀ ਵਿਚ ਲਗਾਈ ਗਈ ਪੁਸਤਕ ਪ੍ਰਦਰਸ਼ਨੀ ਦਾ ਰਿਬਨ ਕੱਟ ਕੇ ਉਦਘਾਟਨ ਕੀਤਾ ਤੇ ਵਿਦਿਆਰਥੀਆਂ ਨੂੰ ਪੁਸਤਕਾਂ ਨਾਲ ਜੁੜਨ ਦਾ ਸੁਨੇਹਾ ਦਿੱਤਾ। ਉਪਰੰਤ ਡਾ. ਘੁੰਮਣ ਵੱਲੋਂ ਲਾਇਬ੍ਰੇਰੀ ਵਿਚ ਸਭ ਤੋਂ ਅਨੁਸ਼ਾਸ਼ਿਤ ਰਹਿਣ ਵਾਲੇ ਵਿਦਿਆਰਥੀ ਮਨਪ੍ਰੀਤ ਕੌਰ ਬੀਕਾਮ ਸਮੈਸਟਰ ਚੌਥਾ, ਜਸਪ੍ਰੀਤ ਕੌਰ ਬੀਕਾਮ ਸਮੈਸਟਰ ਦੂਜਾ ਤੇ ਬਲਜੀਤ ਕੌਰ ਬੀਸੀਏ ਸਮੈਸਟਰ ਦੂਜਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਾਲਜ ਪ੍ਰਿੰਸੀਪਲ ਜਗਬੀਰ ਭੁੱਲਰ ਵੱਲੋਂ ਡਾ. ਆਸਾ ਸਿੰਘ ਘੁੰਮਣ ਦਾ ਸ਼ਾਬਦਿਕ ਅਭਿਨੰਦਨ ਤੇ ਲਾਇਬ੍ਰੇਰੀ ਲਈ ਭੇਟ ਕੀਤੀਆਂ ਕਿਤਾਬਾਂ ਲਈ ਧੰਨਵਾਦ ਕੀਤਾ।