ਸਾਬਕਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਤੇ ਸਾਬਕਾ ਸਰਪੰਚ ਕੁਲਦੀਪ ਸਿੰਘ ਦਾ ਦੇਹਾਂਤ
ਸਾਬਕਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਤੇ ਸਾਬਕਾ ਸਰਪੰਚ ਕੁਲਦੀਪ ਸਿੰਘ ਡਡਵਿੰਡੀ ਦਾ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ
Publish Date: Thu, 02 Apr 2026 08:45 PM (IST)
Updated Date: Thu, 02 Apr 2026 08:49 PM (IST)

ਪਿੰਡ ’ਚ ਸੋਗ ਦੀ ਲਹਿਰ, ਰਾਜਨੀਤਿਕ ਤੇ ਸਮਾਜਿਕ ਸ਼ਖਸੀਅਤਾਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਪਰਮਜੀਤ ਸਿੰਘ/ਕੁਲਬੀਰ ਮਿੰਟੂ, ਪੰਜਾਬੀ ਜਾਗਰਣ ਡਡਵਿੰਡੀ/ਸੁਲਤਾਨਪੁਰ ਲੋਧੀ : ਸਾਬਕਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਤੇ ਪਿੰਡ ਦੇ ਸਾਬਕਾ ਸਰਪੰਚ ਕੁਲਦੀਪ ਸਿੰਘ ਡਡਵਿੰਡੀ (60) ਦਾ ਅੱਜ ਸਵੇਰੇ ਤਕਰੀਬਨ 4 ਵਜੇ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਦੇਹਾਂਤ ਹੋ ਗਿਆ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨਾਲ ਪਿੰਡ ਤੇ ਆਸ-ਪਾਸ ਦੇ ਇਲਾਕਿਆਂ ਵਿਚ ਸੋਗ ਦੀ ਲਹਿਰ ਦੌੜ ਗਈ। ਸਵ. ਕੁਲਦੀਪ ਸਿੰਘ ਸਿਰਫ ਇਕ ਖਿਡਾਰੀ ਨਹੀਂ ਸਨ, ਸਗੋਂ ਉਹ ਇਕ ਐਸੀ ਸਖਸ਼ੀਅਤ ਸਨ ਜਿਨ੍ਹਾਂ ਨੇ ਆਪਣੇ ਜਜ਼ਬੇ, ਮੇਹਨਤ ਤੇ ਸਨਿਮਰ ਸੁਭਾਅ ਨਾਲ ਨਾ ਸਿਰਫ ਕਬੱਡੀ ਦੇ ਮੈਦਾਨਾਂ ਵਿਚ ਨਾਮ ਕਮਾਇਆ, ਸਗੋਂ ਲੋਕਾਂ ਦੇ ਦਿਲਾਂ ਵਿਚ ਵੀ ਆਪਣੀ ਵੱਖਰੀ ਥਾਂ ਬਣਾਈ। ਉਨ੍ਹਾਂ ਦੀ ਪਹਿਚਾਣ ਇਕ ਨਿਡਰ ਤੇ ਜੁਝਾਰੂ ਖਿਡਾਰੀ ਵਜੋਂ ਬਣੀ ਰਹੀ। ਪਿੰਡ ਦੇ ਸਰਪੰਚ ਵਜੋਂ ਵੀ ਉਨ੍ਹਾਂ ਨੇ ਹਮੇਸ਼ਾ ਲੋਕਾਂ ਦੀ ਭਲਾਈ ਨੂੰ ਪਹਿਲ ਦਿੱਤੀ। ਉਹ ਹਰ ਸਮੇਂ ਲੋਕਾਂ ਦੇ ਦੁੱਖ-ਸੁੱਖ ਵਿਚ ਖੜ੍ਹੇ ਰਹਿਣ ਵਾਲੇ ਨੇਤਾ ਸਨ। ਸਵਰਗਵਾਸੀ ਕੁਲਦੀਪ ਸਿੰਘ ਆਪਣੇ ਪਿੱਛੇ ਪਤਨੀ, ਇਕ ਪੁੱਤਰ ਤੇ ਇਕ ਧੀ ਸਮੇਤ ਪਰਿਵਾਰ ਛੱਡ ਗਏ ਹਨ। ਉਨ੍ਹਾਂ ਦੇ ਦੋਵੇਂ ਬੱਚੇ ਵਿਆਹੇ ਹੋਏ ਹਨ ਤੇ ਇਸ ਸਮੇਂ ਵਿਦੇਸ਼ ਵਿਚ ਰਹਿ ਰਹੇ ਹਨ। ਪਰਿਵਾਰਕ ਮੈਂਬਰਾਂ ਅਨੁਸਾਰ ਅੰਤਿਮ ਸੰਸਕਾਰ ਉਨ੍ਹਾਂ ਦੇ ਬੱਚਿਆਂ ਦੇ ਵਿਦੇਸ਼ ਤੋਂ ਵਾਪਸ ਆਉਣ ਉਪਰੰਤ ਕੀਤਾ ਜਾਵੇਗਾ। ਉਨ੍ਹਾਂ ਦੇ ਦੇਹਾਂਤ ‘ਤੇ ਇਲਾਕੇ ਦੀਆਂ ਵੱਖ-ਵੱਖ ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਸਮੇਤ ਸ਼੍ਰੀ ਗੁਰੂ ਨਾਨਕ ਦੇਵ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਸੁਰਿੰਦਰ ਸਿੰਘ ਸੋਢੀ ਤੇ ਸਮੂਹ ਮੈਂਬਰਾਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਸੁਲਤਾਨਪੁਰ ਲੋਧੀ ਸਮੇਤ, ਕਰਮਬੀਰ ਬੀਰ ਸਿੰਘ ਕੇਬੀ, ਕਰਨਬੀਰ ਸਿੰਘ ਕੇਨੀ, ਰਾਜ ਬਹਾਦੁਰ ਸਿੰਘ ਸਾਬਕਾ ਬਿਜਲੀ ਬੋਰਡ, ਰੌਸ਼ਨ ਖੈੜਾ ਸੀਨੀਅਰ ਪੱਤਰਕਾਰ, ਰਣਧੀਰ ਸਿੰਘ ਧੀਰਾ ਸਾਬਕਾ ਅੰਤਰਰਾਸਟਰੀ ਕਬੱਡੀ ਖਿਡਾਰੀ ਡਡਵਿੰਡੀ, ਜਰਨੈਲ ਸਿੰਘ ਮੋਠਾਂਵਾਲਾ ਸਾਬਕਾ ਅੰਤਰਾਸ਼ਟਰੀ ਕੱਬਡੀ ਖ਼ਿਡਾਰੀ, ਬਲਕਾਰ ਸਿੰਘ ਹਰਨਾਮ ਪੁਰ ਸਾਬਕਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ, ਗੁਰਨਾਮ ਸਿੰਘ ਟੋਡਰਵਾਲ ਸਾਬਕਾ ਈਓ, ਨਿਰਮਲ ਸਿੰਘ ਸ਼ੇਰਪੁਰ ਦੋਨਾਂ ਸਾਬਕਾ ਕੱਬਡੀ ਕੋਚ, ਤਰਲੋਕ ਸਿੰਘ ਮੱਲ੍ਹੀ ਕੋਚ, ਸਾਬਕਾ ਡੀਐੱਸਓ ਮੈਡਮ ਬੱਲ, ਮਦਨ ਲਾਲ ਕੋਚ ਡਡਵਿੰਡੀ, ਕਮਲਜੀਤ ਸਿੰਘ ਬੱਬੂ ਐਮਡੀ ਡਡਵਿੰਡੀ, ਅਮੋਲਕ ਸਿੰਘ ਮੋਲੀ ਡਡਵਿੰਡੀ, ਸਾਬਕਾ ਸਰਪੰਚ ਜਸਬੀਰ ਸਿੰਘ ਡਡਵਿੰਡੀ, ਸਾਬਕਾ ਸਰਪੰਚ ਸ਼ਿੰਦਰਪਾਲ, ਜਤਿੰਦਰ ਸਿੰਘ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕੈਨੇਡਾ, ਚਰਨ ਸਿੰਘ ਕੈਨੇਡਾ, ਸੁਰਿੰਦਰ ਸਿੰਘ ਭਿੰਡਰ, ਅਮਰੀਕ ਸਿੰਘ ਯੂਕੇ, ਜਰਨੈਲ ਸਿੰਘ ਨੇਕਾ ਮੇਰੀਪੁਰ ਯੂਕੇ, ਜੈਪਾਲ ਢੀਂਗੜਾ ਸੁਲਤਾਨਪੁਰ ਲੋਧੀ, ਰਜਿੰਦਰਪਾਲ ਸਿੰਘ ਬੇਵੀ ਅਮਰੀਕਾ, ਰਾਜਿੰਦਰ ਕੁਮਾਰ ਹੈਪੀ ਅਮਰੀਕਾ, ਬਿੱਟੂ ਕੈਨੇਡਾ, ਦਲਵਿੰਦਰ ਸਿੰਘ ਲਾਡੀ, ਸੁਮਿੱਤਰ ਸਿੰਘ ਕੋਚ, ਜਸਪਾਲ ਸਿੰਘ ਪਾਲਾ ਸਾਬਕਾ ਅੰਤਰਾਸ਼ਟਰੀ ਕੱਬਡੀ ਖ਼ਿਡਾਰੀ, ਪ੍ਰੋਫ਼ੈਸਰ ਬਲਦੇਵ ਸਿੰਘ ਟੀਟਾ ਪਾਜੀਆਂ, ਏਐਸਆਈ ਸੁਮਿੱਤਰ ਸਿੰਘ, ਜਸਵੰਤ ਸਿੰਘ ਨੰਬਰਦਾਰ ਡਡਵਿੰਡੀ, ਮਲਕੀਤ ਸਿੰਘ ਨੰਬਰਦਾਰ ਡਡਵਿੰਡੀ, ਮਲਕੀਤ ਸਿੰਘ ਕੌੜਾ, ਸਾਬਕਾ ਏਐੱਸਆਈ ਰੌਸ਼ਨ ਲਾਲ ਡਡਵਿੰਡੀ, ਹੁਸਨ ਲਾਲ ਡਡਵਿੰਡੀ, ਡਾ. ਰਮੇਸ਼ ਲਾਲ ਡਡਵਿੰਡੀ ਸਾਬਕਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਕਪੂਰਥਲਾ, ਡਾ. ਪਰਮਜੀਤ ਸਿੰਘ ਡਡਵਿੰਡੀ, ਸੁਖਵਿੰਦਰ ਸਿੰਘ ਸੁੱਖ ਸਾਬਕਾ ਚੇਅਰਮੈਨ ਬਲਾਕ ਸੰਮਤੀ ਮੈਂਬਰ, ਸੁਖਪਾਲਬੀਰ ਸਿੰਘ ਝੰਡੂ ਵਾਲ਼ਾ,ਹਰਮਿੰਦਰ ਸਿੰਘ ਬੱਬੂ ਪੰਡੋਰੀ ਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਨੇ ਵੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ।