ਸਦੀਵੀਂ ਵਿਛੋੜਾ ਦੇ ਗਏ ਸਾਬਕਾ ਪ੍ਰਧਾਨ ਕੰਗ
ਸਦਾ ਲਈ ਅਲਵਿਦਾ ਆਖ ਗਏ ਸਾਬਕਾ ਜਿਲਾ ਪ੍ਰਧਾਨ ਪਾਰਤੀ ਕਿਸਾਨ ਯੂਨੀਅਨ ਲੱਖੋਵਾਲ ਗੁਰਚਰਨ ਸਿੰਘ ਕੰਗ
Publish Date: Sun, 29 Mar 2026 07:43 PM (IST)
Updated Date: Sun, 29 Mar 2026 07:44 PM (IST)
ਇਹੋ ਜਿਹੇ ਆਗੂ ਇਲਾਕੇ ’ਚ ਬਹੁਤ ਘੱਟ ਮਿਲਦੇ ਹਨ : ਭਿੰਦਾ
ਕੁੰਦਨ ਸਿੰਘ ਸਰਾਂ ਪੰਜਾਬੀ ਜਾਗਰਣ
ਭੁਲੱਥ : ਭੁਲੱਥ ਦੇ ਬਹੁਤ ਹੀ ਹਰਮਨ ਪਿਆਰੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਕੰਗ ਆਪਣੇ ਚਾਹੁਣ ਵਾਲਿਆਂ ਨੂੰ ਸਦਾ ਲਈ ਅਲਵਿਦਾ ਆਖ ਕੇ ਇਸ ਫਾਨੀ ਦੁਨੀਆਂ ਤੋਂ ਚਲੇ ਗਏ। ਕੰਗ ਦੇ ਜਾਣ ਨਾਲ ਜਿਥੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ, ਉਥੇ ਹੀ ਜਥੇਬੰਦੀ ਨੂੰ ਉਨ੍ਹਾਂ ਦੀ ਘਾਟ ਸਦਾ ਹੀ ਮਹਿਸੂਸ ਹੁੰਦੀ ਰਹੇਗੀ। ਹਰੇਕ ਵਿਅਕਤੀ ਦੇ ਕੰਮ ਆਉਣਾ ਚੰਗੀ ਸੇਧ ਦੇਣੀ, ਮਾੜੇ ਕੰਮ ਤੋਂ ਹਮੇਸ਼ਾ ਹੀ ਉਨ੍ਹਾਂ ਸਾਨੂੰ ਵਰਜਿਆ ਸੀ, ਕਿਸੇ ਵੀ ਵਿਅਕਤੀ ਦਾ ਜਾਇਜ਼ ਕੰਮ ਕਰਵਾਉਣ ਵਾਸਤੇ ਆਪ ਅੱਗੇ ਹੋ ਕੇ ਤੁਰੇ ਤੇ ਆਪਣੀ ਜ਼ਿੰਦਗੀ ਵਿਚ ਕਦੇ ਵੀ ਕਿਸੇ ਬੰਦੇ ਕੋਲੋਂ ਚਾਹ ਤੱਕ ਨਹੀਂ ਪੀਤੀ। ਇਹੋ ਜਿਹੇ ਇਮਾਨਦਾਰ ਤੇ ਸਾਫ਼-ਸੁਥਰੇ ਅਕਸ ਵਾਲੇ ਆਗੂ ਇਲਾਕੇ ਵਿਚ ਬਹੁਤ ਹੀ ਘੱਟ ਮਿਲਦੇ ਹਨ। ਉਨ੍ਹਾਂ ਦੇ ਕੀਤੇ ਹੋਏ ਕੰਮਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਨੌਜਵਾਨ ਆਗੂ ਹਰਪਿੰਦਰ ਸਿੰਘ ਭਿੰਦਾ ਵੱਲੋਂ ਕੀਤਾ ਗਿਆ। ਭਿੰਦਾ ਪਿਛਲੇ ਕਾਫੀ ਸਮੇਂ ਤੋਂ ਭਾਰਤੀ ਕਿਸਾਨ ਯੂਨੀਅਲ ਲੱਖੋਵਾਲ ਨਾਲ ਜੁੜੇ ਹਨ ਤੇ ਉਨ੍ਹਾਂ ਗੁਰਚਰਨ ਸਿੰਘ ਕੰਗ ਨਾਲ ਮਿਲ ਕੇ ਇਲਾਕੇ ਵਿਚ ਕਾਫੀ ਕੰਮ ਕੀਤਾ ਹੈ। ਅੱਜ ਵੀ ਭਾਰਤੀ ਕਿਸਾਨ ਯੂਨੀਅਨ ਦੇ ਸੈਂਕੜੇ ਸਾਥੀ ਹਰਪਿੰਦਰ ਸਿੰਘ ਭਿੰਦਾ ਦੀ ਅਗਵਾਈ ਹੇਠ ਸਮਸ਼ਾਨ ਘਾਟ ਵਿਚ ਹਾਜ਼ਰ ਸਨ। ਭਿੰਦਾ ਨੇ ਬੋਲਦਿਆਂ ਕਿਹਾ ਕਿ ਕੰਗ ਦੇ ਜਾਣ ਨਾਲ ਜੋ ਸਾਡੀ ਜਥੇਬੰਦੀ ਨੂੰ ਕਮੀ ਆਈ ਹੈ ਉਹ ਕਦੇ ਪੂਰੀ ਨਹੀਂ ਹੋ ਸਕਦੀ। ਇਸ ਮੌਕੇ ਸੁਖਜਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਸਰਪੰਚ ਸੁਖਜਿੰਦਰ ਸਿੰਘ ਧਾਲੀਵਾਲ ਭਗਵਾਨ ਮੀਤ ਪ੍ਰਧਾਨ, ਗੁਰਵਿੰਦਰ ਸਿੰਘ ਸੋਹੀ ਨੰਬਰਦਾਰ ਜਨਰਲ ਸਕੱਤਰ, ਮਨਜੀਤ ਸਿੰਘ ਚੀਮਾ ਸੀ. ਮੀਤ ਪ੍ਰਧਾਨ, ਹਰਭਜਨ ਸਿੰਘ ਗੁਰਾਇਆ, ਬਲਬੀਰ ਸਿੰਘ ਜੇਈ ਕੈਸ਼ੀਅਰ, ਸਤਪਾਲ ਸਿੰਘ ਮੰਡ ਪੰਡੋਰੀ ਰਾਜਪੂਤਾਂ, ਸੁਖਜਿੰਦਰ ਸਿੰਘ ਬੋਪਾਰਾਏ ਬਲਾਕ ਪ੍ਰਧਾਨ, ਅੰਮ੍ਰਿਤਪਾਲ ਸਿੰਘ ਬੱਲ ਇਕਾਈ ਪ੍ਰਧਾਨ, ਬਲਜੀਤ ਸਿੰਘ ਕਿਸਾਨ ਆਗੂ, ਰਣਪਾਲ ਸਿੰਘ ਬੋਪਾਰਾਏ, ਸਤਵੀਰ ਸਿੰਘ ਰਾਜੂ ਪੰਡੋਰੀ, ਧਿਆਨ ਸਿੰਘ, ਸੁਰਜੀਤ ਸਿੰਘ ਪੰਡੋਰੀ, ਧਰਮਜੀਤ ਸਿੰਘ ਮੈਂਬਰ ਬੋਪਾਰਾਏ, ਜਰਨੈਲ ਸਿੰਘ ਕਿਸਾਨ ਆਗੂ, ਹਰਵਿੰਦਰ ਸਿੰਘ, ਗੁਰਚਰਨ ਸਿੰਘ ਪੰਡੋਰੀ, ਦੀਦਾਰ ਸਿੰਘ, ਬਲਦੇਵ ਸਿੰਘ, ਕੁਲਵੰਤ ਸਿੰਘ, ਮਾਇਆ ਸਿੰਘ, ਸਤਨਾਮ ਸਿੰਘ ਭੁਲੱਥ ਸਾਰੇ ਕਿਸਾਨ ਆਗੂ, ਸਤਪਾਲ ਵਧਾਵਨ, ਜੋਤ ਅਪਾਰ ਸਿੰਘ, ਟੀਟਾ ਸਿੰਘ, ਸਤਨਾਮ ਸਿੰਘ ਚੀਮਾ, ਸਤਨਾਮ ਸਿੰਘ ਲਿੱਟਾ, ਜਗੀਰ ਸਿੰਘ ਆਦਿ ਹਾਜ਼ਰ ਸਨ।