ਸਰਬੱਤ ਦੇ ਭਲੇ ਲਈ ਸ਼੍ਰੀ ਸੁਖਮਣੀ ਸਾਹਿਬ ਪਾਠ ਦੇ ਭੋਗ ਪਾਏ
ਸਰਬੱਤ ਦੇ ਭਲੇ ਲਈ ਪਾਵਰਕਾਮ ਕਾਰਪੋਰੇਸ਼ਨ ਖੈੜਾ ਮੰਦਰ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸ਼੍ਰੀ ਸੁਖਮਣੀ ਸਾਹਿਬ ਪਾਠ ਦੇ ਭੋਗ ਪਾਏ
Publish Date: Fri, 13 Mar 2026 08:53 PM (IST)
Updated Date: Fri, 13 Mar 2026 08:54 PM (IST)

ਪਾਵਰਕਾਮ ਕਾਰਪੋਰੇਸ਼ਨ ਖੈੜਾ ਮੰਦਿਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਕੀਤੀ ਸੇਵਾ ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਸਿੱਧਵਾਂ ਦੋਨਾਂ : ਪਾਵਰਕਾਮ ਕਾਰਪੋਰੇਸ਼ਨ (ਲਿਮਿਟਡ) ਖੈੜਾ ਮੰਦਰ (ਕਪੂਰਥਲਾ) ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਸਾਂਝੇ ਤੌਰ ਉਤੇ ਹਰ ਸਾਲ ਦੀ ਤਰ੍ਹਾਂ ਸਰਬੱਤ ਦੇ ਭਲੇ ਲਈ ਸ੍ਰੀ ਸੁਖਮਣੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਐੱਸਡੀਓ ਇੰਜ. ਗੁਰਨਾਮ ਸਿੰਘ ਬਾਜਵਾ ਦੀ ਯੋਗ ਅਗਵਾਈ ਹੇਠ ਅੱਜ ਦੇਸੀ ਸਾਲ ਦੀ ਸ਼ੁਰੂਆਤ ਮੌਕੇ ਅੱਜ ਬਿਜਲੀ ਘਰ ਖੈੜਾ ਮੰਦਿਰ ਵਿਖ਼ੇ ਸਰਬੱਤ ਦੇ ਭਲੇ ਲਈ ਜਿਥੇ ਸ਼੍ਰੀ ਸੁਖਮਣੀ ਸਾਹਿਬ ਪਾਠ ਦੇ ਭੋਗ ਪਾਏ ਗਏ, ਉੱਥੇ ਭਾਈ ਕਰਮ ਸਿੰਘ ਨੂਰਪੁਰੀ ਦੇ ਪ੍ਰਸਿੱਧ ਕੀਰਤਨੀ ਜਥੇ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਸੁਸ਼ੋਭਿਤ ਸੰਗਤਾਂ ਨੂੰ ਰਸ ਭਿੰਨੇ ਕੀਰਤਨ ਰਾਹੀਂ ਗੁਰਬਾਣੀ ਨਾਲ਼ ਜੋੜਿਆ ਗਿਆ। ਇਸੇ ਤਰ੍ਹਾਂ ਭਾਈ ਕਸ਼ਮੀਰ ਸਿੰਘ ਜੀ ਮਾਛੀ ਪਾਲ ਤੇ ਬਾਬਾ ਮੰਗਲ ਸਿੰਘ ਮੱਲ੍ਹੀ ਨੇ ਵੀ ਸੰਗਤਾਂ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਲਈ ਗੁਰਬਾਣੀ ਨਾਲ਼ ਜੁੜਨ ਦੀ ਸਿੱਖਿਆ ਦਿੱਤੀ। ਉਕਤ ਧਾਰਮਿਕ ਸਮਾਗਮ ਦੌਰਾਨ ਸਰਬੱਤ ਦੇ ਭਲੇ ਲਈ ਅਰਦਾਸਾਂ ਕੀਤੀਆਂ ਗਈਆਂ ਤੇ ਰਾਗੀ ਢਾਡੀ ਤੇ ਕੀਰਤਨੀ ਜਥਿਆਂ ਨੂੰ ਸਮਾਗਮ ਪ੍ਰਬੰਧਕਾਂ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਉਕਤ ਧਾਰਮਿਕ ਸਮਾਗਮ ਦੌਰਾਨ ਇੰਜ. ਸੁਰਿੰਦਰ ਪਾਲ ਸੌਂਧੀ ਡਿਪਟੀ ਚੀਫ ਇੰਜੀਨੀਅਰ ਕਪੂਰਥਲਾ, ਇੰਜ. ਰਜੇਸ਼ ਕੁਮਾਰ ਵਧੀਕ ਨਿਗਰਾਨ ਇੰਜੀਨੀਅਰ ਸ਼ਹਿਰੀ ਕਪੂਰਥਲਾ, ਇੰਜ. ਵਿਨੇ ਕੋਮਲ ਵਧੀਕ ਨਿਗਰਾਨ ਇੰਜੀਨੀਅਰ ਨਕੋਦਰ ਮੰਡਲ, ਇੰਜ. ਵਿਨੇ ਕੁਮਾਰ ਸ਼ਰਮਾ ਸੀਨੀਅਰ ਐਕਸੀਅਨ ਕਰਤਾਰਪੁਰ, ਇੰਜ. ਕੁਲਤਾਰ ਸਿੰਘ ਐੱਸਡੀਓ ਭੁਲੱਥ, ਇੰਜ. ਬਲਵੀਰ ਸਿੰਘ ਧਾਰੋਵਾਲੀ ਐੱਸਡੀਓ ਹਮੀਰਾ, ਇੰਜ. ਜਸਵਿੰਦਰ ਸਿੰਘ ਥਿੰਦ ਐੱਸਡੀਓ ਸੁਲਤਾਨਪੁਰ ਲੋਧੀ, ਇੰਜ. ਅਮਨਦੀਪ ਸਿੰਘ ਐੱਸਡੀਓ ਕਪੂਰਥਲਾ ਸ਼ਹਿਰੀ, ਇੰਜ. ਸੁਨੀਲ ਹੰਸ ਐੱਸਡੀਓ ਸਮਰਾਏ, ਇੰਜ. ਰਜੀਵ ਪ੍ਰਭਾਕਰ ਐੱਸਡੀਓ ਮੱਲੀਆਂ (ਨਕੋਦਰ), ਇੰਜ. ਨਿਰਮਲ ਸਿੰਘ ਨੰਡਾ ਜੇਈ ਫਲਾਇੰਗ ਕਪੂਰਥਲਾ, ਇੰਜ. ਮਾਨ ਬਹਾਦਰ ਐੱਸਡੀਓ ਸਟੋਰ ਕਪੂਰਥਲਾ, ਗੁਰਸ਼ਰਨ ਸਿੰਘ ਜੇਈ ਸੁਲਤਾਨਪੁਰ ਲੋਧੀ, ਇੰਜ. ਗੁਰਪ੍ਰੀਤ ਸਿੰਘ ਜੇਈ ਸੁਲਤਾਨਪੁਰ ਲੋਧੀ ਇੰਜੀ. ਨਵਸੰਗੀਤ ਐੱਸਡੀਓ ਸਟੋਰ ਨਕੋਦਰ, ਇੰਜ. ਦੀਪਕ ਸਿੰਘ ਐੱਸਡੀਓ ਫਲਾਇੰਗ ਕਪੂਰਥਲਾ, ਜੇਈ ਇੰਜ. ਯੁਵਰਾਜ ਕੰਬੋਜ, ਜੇਈ ਇੰਜ. ਜਸਪਾਲ ਗਿੱਲ, ਸੀਨੀਅਰ ਕਲਰਕ ਜਸ਼ਨਦੀਪ ਖਿੰਡਾ, ਲਾਈਨਮੈਨ ਗੁਰਮੇਲ ਸਿੰਘ, ਸਰਪੰਚ ਸਰਦੂਲ ਸਿੰਘ ਸਿਆਲ, ਸਰਪੰਚ ਜਸਵੰਤ ਸਿੰਘ ਭਾਣੋ ਲੰਗਾ, ਬਲਾਕ ਸੰਮਤੀ ਮੈਂਬਰ ਕੁਲਬੀਰ ਖੈੜਾ ਸੁਖੀਆ ਨੰਗਲ, ਸਾਬਕਾ ਬਲਾਕ ਸੰਮਤੀ ਮੈਂਬਰ ਕੁਲਬੀਰ ਥਿੰਦ, ਸਾਬਕਾ ਸਰਪੰਚ ਪਰਗਣ ਸਿੰਘ ਬਿਹਾਰੀਪੁਰ, ਸਾਬਕਾ ਸਰਪੰਚ ਸਾਬੀ ਖੈੜਾ, ਸਾਬਕਾ ਸਰਪੰਚ ਸਨੀਸ਼ ਕੁਮਾਰ ਕੜਾਲ ਕਲਾਂ, ਸਾਬਕਾ ਸਰਪੰਚ ਰਸ਼ਪਾਲ ਸਿੰਘ ਚਾਹਲ, ਸਾਬਕਾ ਸਰਪੰਚ ਇੰਦਰ ਸਿੰਘ ਤੋਂਗਾਂਵਾਲ, ਪੰਚ ਗੁਰਪ੍ਰੀਤ ਸਿੰਘ ਗੋਪੀ ਭਾਣੋ ਲੰਗਾ, ਸੁਖਵਿੰਦਰ ਸਿੰਘ ਸੋਹਲ ਨੇਕੀ ਸਰਪੰਚ ਸਿੱਧਵਾਂ ਦੋਨਾ, ਸੁਖਪਾਲ ਸਿੰਘ ਪੰਚ, ਜਸਵਿੰਦਰ ਸਿੰਘ ਸਾਬਕਾ ਸਰਪੰਚ ਸਿੱਧਵਾਂ, ਜਰਮਨ ਸਿੰਘ ਸਰਪੰਚ ਕੁਲਾਰ, ਜਗਦੀਪ ਸਿੰਘ ਵੰਝ ਸਰਪੰਚ ਕੜਾਲਾ, ਪੰਡਿਤ ਲਾਭ ਚੰਦ ਨੰਬਰਦਾਰ ਥਿੱਗਲੀ, ਨਿਰਮਲ ਸਿੰਘ ਢਿੱਲੋਂ ਨੰਬਰਦਾਰ ਕਾਹਲਵਾਂ ਆਦਿ ਇਲਾਕ਼ੇ ਦੇ ਪੰਚਾਂ, ਸਰਪੰਚਾਂ, ਮੋਹਤਬਰਾਂ ਤੋਂ ਇਲਾਵਾ ਇਲਾਕੇ ਦੇ ਕਿਸਾਨ ਤੇ ਮਜ਼ਦੂਰ ਵੱਡੀ ਗਿਣਤੀ ਵਿਚ ਹਾਜ਼ਰ ਸਨ। ਸਮਾਗਮ ਪ੍ਰਬੰਧਕ ਇੰਜੀਨੀਅਰ ਗੁਰਨਾਮ ਸਿੰਘ ਬਾਜਵਾ ਐੱਸਡੀਓ ਸਬ ਡਿਵੀਜ਼ਨ ਖੈੜਾ ਮੰਦਿਰ ਨੇ ਧਾਰਮਿਕ ਸਮਾਗਮ ਵਿਚ ਪਹੁੰਚੀਆਂ ਸਾਰੀਆਂ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ। ਸੰਗਤਾਂ ਦੇ ਛਕਣ ਲਈ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।