ਫੂਡ ਸੇਫਟੀ ਟੀਮ ਨੇ ਚਿਕਨ ਦੀ ਗ੍ਰੇਵੀ ਦੇ ਸੈਂਪਲ ਭਰੇ
ਫੂਡ ਸੇਫਟੀ ਟੀਮ ਨੇ ਚਿਕਨ ਦੀ ਗ੍ਰੇਵੀ ਦੇ ਸੈਂਪਲ ਭਰੇ
Publish Date: Mon, 13 Apr 2026 07:01 PM (IST)
Updated Date: Tue, 14 Apr 2026 04:08 AM (IST)
ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ, ਕਪੂਰਥਲਾ : ਫੂਡ ਸੇਫਟੀ ਵਿੰਗ ਕਪੂਰਥਲਾ ਵਲੋਂ ਸਹਾਇਕ ਫੂਡ ਕਮਿਸ਼ਨ ਡਾਕਟਰ ਹਰਜੋਤ ਪਾਲ ਸਿੰਘ ਤੇ ਐਫਐਸਓ ਮਹਿਕ ਸੈਣੀ ਦੀ ਅਗਵਾਈ ਵਿੱਚ ਅੱਜ ਅੰਮ੍ਰਿਤਸਰ ਰੋਡ ਕਪੂਰਥਲਾ ਤੋਂ ਇੱਕ ਚਿਕਨ ਦੀ ਦੁਕਾਨ ਦੇ ਅਹਾਤੇ ਦਾ ਨਿਰੀਖਣ ਕੀਤਾ ਤੇ ਚਿਕਨ ਦੀ ਗ੍ਰੇਵੀ ਦੇ ਸੈਂਪਲ ਭਰੇ। ਡਾ. ਹਰਜੋਤ ਪਾਲ ਸਿੰਘ ਨੇ ਦੱਸਿਆ ਕਿ ਸੈਂਪਲ ਨੂੰ ਵਿਸ਼ਲੇਸ਼ਣ ਲਈ ਫੂਡ ਐਂਡ ਡਰੱਗ ਸਟ੍ਰੇਟ ਲੈਬ ਖਰੜ ਭੇਜਿਆ ਜਾਵੇਗਾ। ਜਿਸਦੀ ਰਿਪੋਰਟ 15 ਦਿਨਾਂ ਬਾਅਦ ਇਸ ਦਫ਼ਤਰ ਵਿੱਚ ਪ੍ਰਾਪਤ ਹੋਵੇਗੀ। ਉਨ੍ਹਾਂ ਕਿਹਾ ਕਿ ਮਿਲਾਵਟਖੋਰੀ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਹਾਇਕ ਫੂਡ ਸੇਫਟੀ ਕਮਿਸ਼ਨਰ ਡਾ ਹਰਜੋਤ ਪਾਲ ਸਿੰਘ ਤੇ ਐੱਫਐੱਸਓ ਮਹਿਕ ਸੈਣੀ ਨੇ ਫੂਡ ਬਿਜ਼ਨਸ ਆਪਰੇਟਰ ਨੂੰ ਭੋਜਨ ਤਿਆਰ ਕਰਨ ਦੌਰਾਨ ਮਾਸਕ ਤੇ ਦਸਤਾਨੇ ਪਹਿਨਣ ਅਤੇ ਸਫਾਈ ਬਣਾਈ ਰੱਖਣ ਬਾਰੇ ਵੀ ਜਾਗਰੂਕ ਕੀਤਾ ਗਿਆ।