ਸ਼ਹਿਰ ਦੇ ਢਾਬਿਆਂ ’ਤੇ ਫੂਡ ਇੰਸਪੈਕਟਰਾਂ ਨੇ ਕੀਤੀ ਜਾਂਚ
ਸ਼ਹਿਰ ਦੇ ਵੱਖ-ਵੱਖ ਢਾਬਿਆਂ ਤੇ ਫੂਡ ਇੰਸਪੈਕਟਰਾਂ ਨੇ ਕੀਤੀ ਜਾਂਚ
Publish Date: Wed, 07 Jan 2026 06:40 PM (IST)
Updated Date: Thu, 08 Jan 2026 04:06 AM (IST)
ਆਸ਼ੀਸ਼ ਸ਼ਰਮਾ, ਪੰਜਾਬੀ ਜਾਗਰਣ, ਫਗਵਾੜਾ : ਸਰਦੀਆਂ ਦਾ ਮੌਸਮ ਆਉਂਦੇ ਸਾਰ ਘਰੇਲੂ ਗੈਸ ਦੀ ਖਪਤ ਵਿਚ ਕਾਫੀ ਵਾਧਾ ਹੋ ਜਾਂਦਾ ਹੈ ਤੇ ਰੇਹੜੀ ਫੜੀ ਹੋਟਲ ਢਾਬਿਆਂ ਤੇ ਘਰੇਲੂ ਗੈਸ ਦਾ ਇਸਤੇਮਾਲ ਹੋਣ ਲੱਗਦਾ ਹੈ। ਇਸ ਨਾਜਾਇਜ਼ ਕੰਮ ਨੂੰ ਰੋਕਣ ਲਈ ਫਗਵਾੜਾ ਦੇ ਫੂਡ ਇੰਸਪੈਕਟਰ ਸ਼ਿਵਜੀਤ ਸਿੰਘ ਅਤੇ ਦਮਨਪ੍ਰੀਤ ਸਿੰਘ ਵੱਲੋਂ ਵੱਖ-ਵੱਖ ਢਾਬਿਆਂ ਤੇ ਜਾ ਕੇ ਜਾਂਚ ਕੀਤੀ ਗਈ ਕਿ ਕੋਈ ਘਰੇਲੂ ਗੈਸ ਸਿਲੰਡਰਾਂ ਦਾ ਕੋਈ ਨਜਾਇਜ ਇਸਤੇਮਾਲ ਤੇ ਨਹੀਂ ਕਰ ਰਿਹਾ। ਇਸ ਮੌਕੇ ਜਾਣਕਾਰੀ ਦਿੰਦਿਆਂ ਇੰਸਪੈਕਟਰ ਫੂਡ ਸਪਲਾਈ ਸ਼ਿਵਜੀਤ ਅਤੇ ਦਮਨਪ੍ਰੀਤ ਨੇ ਦੱਸਿਆ ਕਿ ਸ਼ਹਿਰ ਵਿੱਚ ਘਰੇਲੂ ਗੈਸ ਸਿਲੰਡਰਾਂ ਦੀ ਦੁਕਾਨਾਂ ਰੇੜੀਆਂ ਫੜੀਆਂ ਅਤੇ ਹੋਟਲਾਂ ਢਾਬਿਆਂ ਤੇ ਜਾ ਕੇ ਜਾਂਚ ਕੀਤੀ ਗਈ ਕਿ ਕਿਤੇ ਕੋਈ ਘਰੇਲੂ ਗੈਸ ਸਿਲੰਡਰ ਦਾ ਇਸਤੇਮਾਲ ਤੇ ਨਹੀਂ ਕੀਤਾ ਜਾ ਰਿਹਾ। ਇਸੇ ਲੜੀ ਤਹਿਤ ਵੱਖ-ਵੱਖ ਢਾਬਿਆਂ ਤੇ ਜਾਂਚ ਕਰਨ ਦੁਆਰਾ ਉਨ੍ਹਾਂ ਦੱਸਿਆ ਕਿ ਲਗਭਗ ਸਾਰੇ ਹੀ ਹੋਟਲ ਢਾਬਿਆਂ ਤੇ ਕਮਰਸ਼ੀਅਲ ਸਿਲੰਡਰ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਜਿਆਦਾਤਰ ਹੋਟਲ ਢਾਬਿਆਂ ਵਾਲੇ ਕਮਰਸ਼ੀਅਲ ਗੈਸ ਸਿਿਲੰਡਰ ਦਾ ਹੀ ਇਸਤੇਮਾਲ ਕਰ ਰਹੇ ਹਨ। ਉਨ੍ਹਾਂ ਨੇ ਰੇਹੜੀ ਢਾਬੇ ਵਾਲਿਆਂ ਨੂੰ ਵੀ ਚੇਤਾਵਨੀ ਦਿੱਤੀ ਕਿ ਇਹ ਜਾਂਚ ਇਸੇ ਤਰ੍ਹਾਂ ਜਾਰੀ ਰਹੇਗੀ ਜੇਕਰ ਕੋਈ ਘਰੇਲੂ ਗੈਸ ਸਿਲੰਡਰ ਦਾ ਇਸਤੇਮਾਲ ਕਰਦਾ ਨਜ਼ਰ ਆਇਆ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।