ਗਾਇਕ ਬਲਵੀਰ ਸ਼ੇਰਪੁਰੀ ਨੇ ਕਾਲੀ ਵੇਈਂ ’ਤੇ ਸੇਵਾ ਕੀਤੀ
ਕਾਲੀ ਵੇਈਂ ਕਿਨਾਰੇ ਸਫਾਈ ਮੁਹਿੰਮ ਤਹਿਤ ਲੋਕ ਗਾਇਕ ਬਲਵੀਰ ਸ਼ੇਰਪੁਰੀ ਨੇ ਸੰਗਤ ਸਮੇਤ ਸੇਵਾ ਨਿਭਾਈ
Publish Date: Sat, 04 Apr 2026 07:15 PM (IST)
Updated Date: Sat, 04 Apr 2026 07:19 PM (IST)
ਪਰਮਜੀਤ ਸਿੰਘ, ਪੰਜਾਬੀ ਜਾਗਰਣ ਡਡਵਿੰਡੀ : ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਵੱਲੋਂ ਆਪਣੇ ਪਿੰਡ ਸ਼ੇਰਪੁਰ ਦੋਨਾਂ ਦੇ ਮੋਹਤਬਰਾਂ ਨੂੰ ਨਾਲ ਲੈ ਕੇ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਕਾਲੀ ਵੇਈਂ ਕਿਨਾਰੇ ਸਫਾਈ ਮੁਹਿੰਮ ਤਹਿਤ ਸੇਵਾ ਕਾਰਜ ਸੰਭਾਲਿਆ ਗਿਆ। ਇਸ ਦੌਰਾਨ ਸਾਰੀ ਸੰਗਤ ਨੇ ਮਿਲਜੁਲ ਕੇ ਇਲਾਕੇ ਦੀ ਸਫਾਈ ਕਰਦਿਆਂ ਪਵਿੱਤਰ ਕਾਲੀ ਵੇਈਂ ਦੇ ਕਿਨਾਰਿਆਂ ਤੇ ਆਸਪਾਸ ਨੂੰ ਸਾਫ-ਸੁਥਰਾ ਬਣਾਉਣ ਲਈ ਆਪਣਾ-ਆਪਣਾ ਯੋਗਦਾਨ ਪਾਇਆ। ਇਸ ਮੌਕੇ ਬਲਵੀਰ ਸ਼ੇਰਪੁਰੀ ਨੇ ਕਿਹਾ ਕਿ ਹਰ ਇਕ ਮਨੁੱਖ ਨੂੰ ਆਪਣੇ ਕੀਮਤੀ ਵਕਤ ਵਿਚੋਂ ਕੁਝ ਵਕਤ ਕੱਢ ਕੇ ਆਪਣੇ ਆਲੇ-ਦੁਆਲੇ ਤੇ ਗੁਰੂ ਘਰਾਂ ਦੀ ਸਾਫ-ਸਫਾਈ ਲਈ ਅੱਗੇ ਆਉਣਾ ਚਾਹੀਦਾ ਹੈ, ਕਿਉਂਕਿ ਸਾਫ-ਸੁਥਰਾ ਵਾਤਾਵਰਣ ਸਿਹਤਮੰਦ ਜੀਵਨ ਲਈ ਬਹੁਤ ਜ਼ਰੂਰੀ ਹੈ। ਇਸ ਸੇਵਾ ਕਾਰਜ ਵਿਚ ਲੋਕ ਗਾਇਕ ਬਲਵੀਰ ਸ਼ੇਰਪੁਰੀ, ਹਰਮਨ ਸ਼ੇਰਪੁਰੀ, ਅਭੀ ਸ਼ੇਰਪੁਰ ਸੱਧਾ, ਗੁਰਪਾਲ ਸਿੰਘ ਪ੍ਰਧਾਨ ਚੰਨਣਵਿੰਡੀ, ਸੰਤੋਖ ਸਿੰਘ, ਜਸਵਿੰਦਰ ਸਿੰਘ, ਲਖਵਿੰਦਰ ਸਿੰਘ, ਕਰਮ ਸਿੰਘ, ਹਰਪ੍ਰੀਤ ਸਿੰਘ ਚਾਚੂ, ਗੁਰਦੀਪ ਸਿੰਘ ਗੋਗਾ, ਕੁਲਵਿੰਦਰ ਸਿੰਘ ਪ੍ਰਧਾਨ ਗਿਦੜਪਿੰਡੀ, ਹਰਪ੍ਰੀਤ ਸੀਚੇਵਾਲ, ਕਰਮਜੀਤ ਸਿੰਘ, ਬਲਵੀਰ ਸਿੰਘ ਵਿਰਦੀ ਵਾਟਾਂਵਾਲੀ, ਅਮਰੀਕ ਸਿੰਘ ਸੋਨੀ ਸਮੇਤ ਹੋਰ ਸੰਗਤਾਂ ਵੀ ਮੌਜੂਦ ਸਨ।