ਸਾਇੰਸ ਸਿਟੀ ’ਚ ਫ਼ਲਾਵਰ ਸ਼ੋਅ 28 ਨੂੰ
ਸਾਇੰਸ ਸਿਟੀ ਵਿਖੇ ਫ਼ਲਾਵਰ ਸ਼ੋਅ 28 ਨੂੰ
Publish Date: Thu, 19 Feb 2026 08:08 PM (IST)
Updated Date: Thu, 19 Feb 2026 08:09 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ
ਕਪੂਰਥਲਾ : ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵੱਲੋਂ ਫ਼ੁੱਲਾਂ ਦੀ ਸੁੰਦਰਤਾ ਨੂੰ ਦਰਸਾਉਂਦਾ ਸਲਾਨਾ ਫ਼ਲਾਵਰ ਸ਼ੋਅ 28 ਫ਼ਰਵਰੀ 2026 ਨੂੰ ਕਰਵਾਇਆ ਜਾ ਰਿਹਾ ਹੈ। ਫ਼ੁੱਲਾਂ ਦੇ ਇਸ ਸ਼ੋਅ ਦੌਰਾਨ ਸੈਲਾਨੀਆਂ ਨੂੰ ਫ਼ੁੱਲਾਂ ਦੀਆਂ ਵੱਖ-ਵੱਖ ਪ੍ਰਜਾਤੀਆਂ ਦੀ ਸੁੰਦਰਤਾ ਦਾ ਨਜ਼ਾਰਾ ਦੇਖਣ ਨੂੰ ਮਿਲੇਗਾ। ਇਸ ਮੌਕੇ ਰੰਗ-ਬਿਰੰਗੇ ਵਿਦੇਸ਼ੀ ਫ਼ੁੱਲਾਂ ਦੇ ਨਾਲ-ਨਾਲ ਰਵਾਇਤੀ ਫ਼ੁੱਲ ਵੀ ਖਾਸ ਤੌਰ ‘ਤੇ ਖਿੱਚ ਦਾ ਕੇਂਦਰ ਰਹੇਗਾ । ਇਹ ਜਾਣਕਾਰੀ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੇ ਮੈਨੇਜਰ (ਲੋਕ ਸੰਪਰਕ) ਅਸ਼ਵਨੀ ਕੁਮਾਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਫ਼ੁੱਲਾਂ ਦੀ ਇਹ ਪ੍ਰਦਰਸ਼ਨੀ ਸੈਲਾਨੀਆਂ ਨੂੰ ਇਸ ਖਿੱਤੇ ਦੇ ਫ਼ੁੱਲਾਂ ਦੀ ਜੈਵਿਕ ਵਿਭਿੰਨਤਾ ਨੂੰ ਸਮਝਣ ਦਾ ਇਕ ਵਿਲੱਖਣ ਮੌਕਾ ਦੇਵੇਗੀ।