ਪੈਟਰੋਲ ਪੰਪ ’ਤੇ ਪੈਸਿਆਂ ਦਾ ਗਬਨ ਤੇ ਸਾਮਾਨ ਚੋਰੀ ਕਰਨ ਦੇ ਮਾਮਲੇ ’ਚ ਪੰਜ ਨਾਮਜ਼ਦ
ਪੈਟਰੋਲ ਪੰਪ ਤੇ ਪੈਸਿਆਂ ਦਾ ਗਬਨ ਕਰਨ ਅਤੇ ਸਮਾਨ ਚੋਰੀ ਕਰਨ ਦੇ ਮਾਮਲੇ ਚ ਪੰਜ ਨਾਮਜ਼ਦ
Publish Date: Wed, 21 Jan 2026 06:18 PM (IST)
Updated Date: Thu, 22 Jan 2026 04:06 AM (IST)
ਆਸ਼ੀਸ਼ ਸ਼ਰਮਾ, ਪੰਜਾਬੀ ਜਾਗਰਣ, ਫਗਵਾੜਾ : ਪੈਟਰੋਲ ਪੰਪ ’ਤੇ ਸਾਮਾਨ ਚੋਰੀ ਤੇ ਪੈਸਿਆਂ ਦਾ ਗਬਨ ਕਰਨ ਵਾਲੇ ਪੰਜ ਮੁਲਜ਼ਮਾਂ ’ਤੇ ਥਾਣਾ ਸਿਟੀ ਫਗਵਾੜਾ ਵਿਖੇ ਮਾਮਲਾ ਦਰਜ ਕੀਤਾ ਗਿਆ। ਥਾਣਾ ਸਿਟੀ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ’ਚ ਤਜਿੰਦਰਜੀਤ ਸਿੰਘ ਉਰਫ ਸੋਨੂ ਪੁੱਤਰ ਸਰਦਾਰ ਸਿੰਘ ਵਾਸੀ ਸ਼ਾਲੀਮਾਰ ਗਾਰਡਨ ਅਰਬਨ ਅਸਟੇਟ ਵੱਲੋਂ ਰਜਿਸਟਰ ਕਰਵਾਇਆ ਗਿਆ ਕਿ ਉਸ ਦਾ ਜੀਟੀ ਰੋਡ ਜਮਾਲਪੁਰ ਫਗਵਾੜਾ ਵਿਖੇ ਐੱਚਪੀ ਪੈਟਰੋਲ ਪੰਪ ਹੈ। ਪੰਪ ’ਤੇ ਵਰਕਰ ਸੁਖਮਨਪ੍ਰੀਤ ਸਿੰਘ ਉਰਫ ਸੁਖ ਪੁੱਤਰ ਕਸ਼ਮੀਰ ਸਿੰਘ ਵਾਸੀ ਰੁੜਕਾ ਕਲਾਂ ਹਾਲ ਵਾਸੀ ਬਿਰਕਾ, ਮਨਦੀਪ ਕੌਰ ਕੇਅਰ ਆਫ ਮਹਿੰਦਰ ਸਿੰਘ ਵਾਸੀ ਪੱਤੀ ਧੁਨੀਕੀ ਜੰਡਿਆਲਾ, ਧਾਲੀਵਾਲ ਹਾਲ ਵਾਸੀ ਪਤਨੀ ਬਿੰਦਰ ਵਾਸੀ ਬਿਰਕਾ, ਬਿੰਦਰ ਬਾਸੀ ਵਿਰਕਾ, ਦਲਜੀਤ ਸੰਧੂ ਵਾਸੀ ਮਾਹਲਾ ਖ਼ਿਲਾਫ਼ ਪੈਟਰੋਲ ਪੰਪ ਤੋਂ ਯੂਰੀਆ ਬਾਲਟੀਆਂ ਤੇ ਪੈਸਿਆਂ ਦਾ ਗਬਨ ਕਰਨ ’ਤੇ ਮਾਮਲਾ ਦਰਜ ਕੀਤਾ ਗਿਆ।