ਕੁੱਟਮਾਰ ਦੇ ਮਾਮਲੇ ’ਚ ਪੰਜ ਨਾਮਜ਼ਦ
ਕੁੱਟਮਾਰ ਦੇ ਮਾਮਲੇ ਚ ਪੰਜ ਨਾਮਜ਼ਦ
Publish Date: Fri, 13 Feb 2026 08:00 PM (IST)
Updated Date: Fri, 13 Feb 2026 08:03 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਥਾਣਾ ਸਿਟੀ ਫਗਵਾੜਾ ਵਿਖੇ ਕੁੱਟਮਾਰ ਕਰਨ ਵਾਲੇ ਪੰਜ ’ਤੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਥਾਣਾ ਸਿਟੀ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ਵਿਚ ਮਨੀ ਪੁੱਤਰ ਕੁਲਦੀਪ ਕੁਮਾਰ ਵਾਸੀ ਮੁਹੱਲਾ ਪਲਾਹੀ ਗੇਟ ਫਗਵਾੜਾ ਨੇ ਦੱਸਿਆ ਕਿ ਪ੍ਰੇਮ ਵਾਸੀ ਜਗਤ ਰਾਮ ਸੂੰਢ ਕਲੋਨੀ ਫਗਵਾੜਾ ਤੇ ਸੁਮਨ ਉਰਫ ਘੇੜਾ ਪੁੱਤਰ ਪਰਸ਼ੋਤਮ ਲਾਲ ਵਾਸੀ ਗਲੀ ਨੰਬਰ ਅੱਠ ਪਲਾਹੀ ਗੇਟ, ਨਿਤਿਨ ਸਰਵਟਾ ਵਾਸੀ ਪਲਾਹੀ ਗੇਟ, ਮੰਨਾ, ਕਰਨ ਪੁੱਤਰ ਸੰਜੀਵ ਵਾਸੀ ਪਲਾਹੀ ਗੇਟ ਨੇ ਉਸ ਨਾਲ ਲੜਾਈ-ਝਗੜਾ ਤੇ ਕੁੱਟਮਾਰ ਕੀਤੀ। ਉਕਤ ਵੱਲੋਂ ਦਿੱਤੇ ਗਏ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਫਗਵਾੜਾ ਵਿਖੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ।