ਪਿਓ-ਪੁੱਤ ’ਤੇ ਧੋਖਾਧੜੀ ਦਾ ਮਾਮਲਾ ਦਰਜ
ਪਿਓ ਪੁੱਤ ਤੇ ਧੋਖਾਧੜੀ ਦਾ ਮਾਮਲਾ ਦਰਜ
Publish Date: Tue, 20 Jan 2026 07:33 PM (IST)
Updated Date: Tue, 20 Jan 2026 07:36 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਪਿਓ ਤੇ ਪੁੱਤਰ ’ਤੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ਵਿਚ ਸਤਨਾਮ ਬੈਂਸ ਪੁੱਤਰ ਜੋਗਾ ਰਾਮ ਵਾਸੀ ਮੰਡਾਲੀ ਥਾਣਾ ਬਹਿਰਾਮ ਜ਼ਿਲ੍ਹਾ ਐੱਸਬੀਐੱਸ ਨਗਰ, ਸੰਦੀਪ ਬੰਗੜ ਪੁੱਤਰ ਹੰਸਰਾਜ ਬਾਸੀ ਪਲਾਹੀ ਰੋਡ ਗਰੀਨ ਪਾਰਕ ਫਗਵਾੜਾ ਤੇ ਮਨਦੀਪ ਸਿੰਘ ਪੁੱਤਰ ਲਸ਼ਕਰ ਸਿੰਘ ਵਾਸੀ ਗਲੀ ਨੰਬਰ ਸੱਤ ਸ਼ਾਮ ਨਗਰ ਫਗਵਾੜਾ ਜ਼ਿਲ੍ਹਾ ਕਪੂਰਥਲਾ ਵੱਲੋਂ ਦਿੱਤੀ ਗਈ ਸ਼ਿਕਾਇਤ ਤਹਿਤ ਸਾਹਿਲ ਸੇਠ ਪੁੱਤਰ ਰਮਨ ਸੇਠ ਤੇ ਰਮਨ ਸੇਠ ਪੁੱਤਰ ਲੇਟ ਦੁਰਗਾਦਾਸ ’ਤੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ।