ਫਾਸ਼ੀਵਾਦ ਦੇਸ਼ ਹੀ ਨਹੀਂ ਸਗੋਂ ਦੁਨੀਆ ਦੀ ਘਾਤਕ ਸਮੱਸਿਆ : ਸੇਖੋਂ
ਫਾਸ਼ੀਵਾਦ ਦੇਸ਼ ਹੀ ਨਹੀਂ ਸਗੋਂ ਦੁਨੀਆ ਦੀ ਘਾਤਕ ਸਮੱਸਿਆ : ਸੁਖਵਿੰਦਰ ਸਿੰਘ ਸੇਖੋਂ
Publish Date: Sun, 05 Apr 2026 08:38 PM (IST)
Updated Date: Mon, 06 Apr 2026 04:13 AM (IST)

ਜੰਗ ਹਮੇਸ਼ਾ ਲੁਟੇਰਾ ਲਾਉਂਦਾ ਹੈ ਅਤੇ ਜੰਗ ਵੀ ਫਾਸ਼ੀਵਾਦ ਦਾ ਹੀ ਇੱਕ ਹਥਿਆਰ ਹੈ ਸੁਖਵਿੰਦਰ ਸਿੰਘ ਸਿੱਧੂ, ਪੰਜਾਬੀ ਜਾਗਰਣ, ਕਾਲਾ ਸੰਘਿਆਂ : ਸਥਾਨਕ ਕਸਬੇ ’ਚ ਇੰਜੀ. ਸ਼ੀਤਲ ਸਿੰਘ ਸੰਘਾ ਦੇ ਗ੍ਹਹਿ ਵਿਖੇ ਕਾਮਰੇਡ ਗੁਰਦਾਸ ਸਿੰਘ ਯਾਦਗਾਰ ਕਮੇਟੀ, ਕਾਲ਼ਾ ਸੰਘਿਆਂ ਵੱਲੋਂ ਕਾਮਰੇਡ ਗੁਰਦਾਸ ਸਿੰਘ ਯਾਦਗਾਰੀ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਦੇਸ਼ ਤੇ ਦੁਨੀਆ ਚ ਫਾਸ਼ੀਵਾਦ ਦਾ ਉਭਾਰ (ਨਿਊ ਵਰਲਡ ਆਰਡਰ ਦੇ ਸੰਦਰਭ ਵਿੱਚ) ਵਿਸ਼ੇ ਤੇ ਬੋਲਦਿਆਂ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਫਾਸ਼ੀਵਾਦ ਦੀ ਜੜ ਸੰਸਾਰ ਵਿਚ ਹਿਟਲਰ ਅਤੇ ਮੁਸੋਲੀਨੀ ਆਦਿ ਡਿਕਟੇਟਰਾਂ ਨੇ ਲਾਈ। ਉਨ੍ਹਾਂ ਦੱਸਿਆ ਕਿ ਅੱਜ ਅਸੀਂ ਨਵ ਫਾਸ਼ੀਵਾਦੀ ਦੌਰ ਵਿੱਚੋਂ ਗੁਜ਼ਰ ਰਹੇ ਹਾਂ। ਡੋਨਾਲਡ ਟਰੰਪ ਅੱਜ ਨਿਊ ਫਾਸ਼ੀਵਾਦ ਦਾ ਉਭਰਮਾ ਚਿਹਰਾ ਹੈ। ਫਾਸ਼ੀਵਾਦ ਸਬੰਧੀ ਉਹਨਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਫਾਸ਼ੀਵਾਦੀ ਤਾਕਤਾਂ ਜ਼ਮਹੂਰੀ ਮੰਚਾਂ ਦਾ ਇਸਤੇਮਾਲ ਕਰਕੇ ਮਨੁੱਖਤਾ ਨੂੰ ਗੁਲਾਮ ਕਰਨ ਦਾ ਆਪਣਾ ਮਨੋਰਥ ਸਿੱਧ ਕਰਦੀਆਂ ਹਨ। ਇੱਕੋ ਭਾਸ਼ਾ, ਇੱਕੋ ਸੱਭਿਆਚਾਰ, ਇੱਕੋ ਕੌਮੀਅਤ ਇਹ ਫਾਸ਼ੀਵਾਦ ਦੇ ਮੁੱਖ ਲੱਛਣ ਹਨ ਜੋ ਵਿਭਿੰਨਤਾ ਨੂੰ ਖਤਮ ਕਰਕੇ ਲੋਕਾਂ ਨੂੰ ਗੁਲਾਮ ਬਣਾਉਣਾ ਚਾਹੁੰਦਾ ਹੈ। ਉਨ੍ਹਾਂ ਆਖਿਆ ਕਿ ਜੰਗ ਹਮੇਸ਼ਾ ਲੁਟੇਰਾ ਲਾਉਂਦਾ ਹੈ ਤੇ ਜੰਗ ਵੀ ਫਾਸ਼ੀਵਾਦ ਦਾ ਹੀ ਇੱਕ ਹਥਿਆਰ ਹੈ। ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਰਾਮ ਮੂਰਤੀ ਨੇ ਕਾਮਰੇਡ ਗੁਰਦਾਸ ਸਿੰਘ ਸੰਘਾ ਦੇ ਜੀਵਨ ਅਤੇ ਲੋਕ ਕਾਰਜਾਂ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ। ਫਾਸ਼ੀਵਾਦ ਸਬੰਧੀ ਉਹਨਾਂ ਕਿਹਾ ਕਿ ਇਸ ਵਿੱਚ ਰਾਜਨੀਤਕ ਪਾਰਟੀਆਂ ਪਿੱਛੇ ਰਹਿ ਜਾਂਦੀਆਂ ਹਨ ਅਤੇ ਇੱਕ ਖਾਸ ਵਿਅਕਤੀ ਨੂੰ ਨਾਇਕ ਵਜੋਂ ਉਭਾਰ ਕੇ ਉਹਦੀ ਪੂਜਾ ਜਾਂ ਵਾਹੋ ਵਾਹੀ ਅਵਾਮ ਕੋਲੋਂ ਕਰਵਾਈ ਜਾਂਦੀ ਹੈ। ਉਨਾਂ ਨੇ ਅਜੋਕੀ ਰਾਜਨੀਤੀ ਵਿੱਚੋਂ ਉਦਾਹਰਨਾਂ ਦਿੰਦੇ ਦੱਸਿਆ ਕਿ ਕਿਵੇਂ ਪਾਰਟੀਆਂ ਤੇ ਪਾਰਟੀਆਂ ਦੇ ਕਾਡਰ ਦੁਜੈਲੇ ਸਥਾਨ ’ਤੇ ਆ ਗਿਆ ਹੈ ਤੇ ਵਿਸ਼ੇਸ਼ ਵਿਅਕਤੀ ਰਾਜਨੀਤਕ, ਸਮਾਜਿਕ, ਸੱਭਿਆਚਾਰਕ ਤੇ ਧਾਰਮਿਕ ਸੰਸਥਾਵਾਂ ਉੱਪਰ ਕਾਬਜ਼ ਹੋ ਕੇ ਕਾਰਪੋਰੇਟ ਸੈਕਟਰ ਦੀ ਸੇਵਾ ਕਰ ਰਹੇ ਹਨ। ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾ ਕੇ, ਵੰਡ ਕੇ ਰੱਖਣਾ ਅੱਜ ਦੇ ਨਵ ਫਾਸ਼ੀਵਾਦ ਦਾ ਮੁੱਖ ਲੱਛਣ ਹੈ। ਇੰਜ: ਸੀਤਲ ਸਿੰਘ ਸੰਘਾ ਨੇ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਸਭ ਦਾ ਧੰਨਵਾਦ ਕੀਤਾ। ਮੰਚ ਦਾ ਸੰਚਾਲਨ ਪ੍ਰੋਫੈਸਰ ਡਾ. ਰਾਮ ਮੂਰਤੀ ਨੇ ਬਾਖੂਬੀ ਕੀਤਾ। ਇਸ ਸਮਾਗਮ ’ਚ ਸਰਵਸ਼੍ਰੀ, ਬਲਜੀਤ ਸਿੰਘ ਸੰਘਾ, ਜਥੇ. ਪੁਲਵਿੰਦਰ ਸਿੰਘ, ਮਨੀਸ਼ ਤਾਲਬ, ਸਾਬਕਾ ਸਰਪੰਚ ਸੰਜੀਵ ਕੁਮਾਰ ਹੈਪੀ, ਸਵੈਮਾਨ ਸਿੰਘ ਸੰਘਾ, ਪ੍ਰਿੰਸੀਪਲ ਬਲਜਿੰਦਰ ਕੌਰ ਸਚਦੇਵਾ, ਪ੍ਰਿੰਸੀਪਲ ਰਜਿੰਦਰ ਕੌਰ, ਪ੍ਰਿੰਸੀਪਲ ਕਰੁਣਾ ਕਟੋਚ, ਅਮਰਜੀਤ ਸਿੰਘ ਚਾਹਲ, ਕਾਮਰੇਡ ਪਰਗਣ ਸਿੰਘ, ਵਰਿੰਦਰਪਾਲ ਸਿੰਘ ਕਾਲਾ, ਸਰਬਜੀਤ ਕੌਰ, ਡਾ. ਸੁਰੇਸ਼ਟਾ, ਮਹਿੰਗਾ ਸਿੰਘ ਸੰਧੂ ਚੱਠਾ, ਸੇਵਾ ਮੁਕਤ ਡੀਐੱਸਪੀ ਦਲਜੀਤ ਸਿੰਘ ਤੇ ਹੋਰ ਵੀ ਬਹੁਤ ਸਾਰੇ ਸਾਥੀਆਂ ਨੇ ਸ਼ਿਰਕਤ ਕੀਤੀ। ਸਮਾਗਮ ਦੀ ਸਮਾਪਤੀ ਮੌਕੇ ਲੰਗਰ ਦਾ ਖ਼ਾਸ ਪ੍ਰਬੰਧ ਕੀਤਾ ਗਿਆ।