26 ਜਨਵਰੀ ਮੌਕੇ ਕਿਸਾਨ ਯੂਨੀਅਨਾਂ ਨੇ ਕੱਢਿਆ ਟਰੈਕਟਰ ਮਾਰਚ
26 ਜਨਵਰੀ ਮੌਕੇ ਕਿਸਾਨ ਯੂਨੀਅਨਾਂ ਨੇ ਕੱਢਿਆ ਟਰੈਕਟਰ ਮਾਰਚ
Publish Date: Tue, 27 Jan 2026 10:10 PM (IST)
Updated Date: Tue, 27 Jan 2026 10:13 PM (IST)

ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਸੰਯੁਕਤ ਮੋਰਚਾ ਦੇ ਸੱਦੇ ’ਤੇ 26 ਜਨਵਰੀ ਨੂੰ ਕਪੂਰਥਲਾ ਵਿਖੇ ਟ੍ਰੈਕਟਰ ਮਾਰਚ ਕੱਢਿਆ ਗਿਆ ਜਿਸ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ ਤੇ ਕਿਰਤੀ ਕਿਸਾਨ ਯੂਨੀਅਨ ਨੇ ਸਾਂਝੇ ਤੌਰ ’ਤੇ ਮਾਰਚ ਵਿਚ ਹਿੱਸਾ ਤੇ ਵੱਡੇ ਪੱਧਰ ’ਤੇ ਕਿਸਾਨਾਂ ਨੇ ਭਾਜਪਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦਾ ਵਿਰੋਧ ਕਰਨ ਲਈ ਸੜਕਾਂ ’ਤੇ ਟ੍ਰੈਕਟਰ ਉਤਾਰ ਕੇ ਰੋਸ ਪ੍ਰਦਰਸ਼ਨ ਕੀਤਾ। ਸੰਯੁਕਤ ਮੋਰਚੇ ਵੱਲੋਂ ਬਿਜਲੀ ਸੋਧ ਬਿੱਲ 2025, ਬੀਜ ਬਿੱਲ, ਮਨਰੇਗਾ ਸਕੀਮ ਦੀ ਪਾਲਸੀ ਬਦਲਣ, ਮੁਕਤ ਵਪਾਰ ਸਮਝੌਤਾ, ਕਿਸਾਨਾਂ ਤੇ ਮਜ਼ਦੂਰਾਂ ਦਾ ਕਰਜ਼ਾ ਰੱਦ ਕਰਨ, ਚਾਰ ਲੇਬਰ ਕੋਡ ਰੱਦ ਕਰਨ, ਸਾਰੀਆਂ ਫਸਲਾਂ ’ਤੇ ਐੱਮਐੱਸਪੀ, ਹੜ੍ਹ ਪੀੜਤਾਂ ਨੂੰ ਯੋਗ ਮੁਆਵਜ਼ਾ ਤੇ ਕੱਚੀਆਂ ਜ਼ਮੀਨਾਂ ਦੇ ਮਾਲਕਾਂ ਨੂੰ ਵੀ ਮੁਆਵਜ਼ਾ ਆਦਿ ਮੰਗਾਂ ਨੂੰ ਲੈ ਕੇ ਭਾਰਤ ਭਰ ਵਿਚ ਰੋਸ ਮੁਜ਼ਾਹਰੇ ਕਰਨ ਦੇ ਆਦੇਸ਼ ਤਹਿਤ ਪੰਜਾਬ ਵਿਚ ਟ੍ਰੈਕਟਰ ਮਾਰਚ ਜ਼ਿਲ੍ਹਾ ਤੇ ਤਹਿਸੀਲ ਪੱਧਰ ’ਤੇ ਕੀਤੇ ਗਏ। ਇਹ ਮਾਰਚ ਦਾਣਾ ਮੰਡੀ ਕਪੂਰਥਲਾ ਤੋਂ ਸ਼ੁਰੂ ਹੋ ਕੇ ਰਮਨੀਕ ਚੌਕ, ਜਲੰਧਰ ਬਾਈਪਾਸ ਤੋਂ ਡੀਸੀ ਚੌਂਕ ਤੇ ਬੱਸ ਸਟੈਂਡ ਕਪੂਰਥਲਾ ਪਹੁੰਚਿਆਂ, ਜਿਥੇ ਪੀਆਰਟੀਸੀ ਮੁਲਾਜ਼ਮਾਂ ਵੱਲੋਂ ਮਾਰਚ ਦੇ ਸੁਆਗਤ ਲਈ ਚਾਹ ਦਾ ਪ੍ਰਬੰਧ ਵੀ ਕੀਤਾ ਗਿਆ। ਉਪਰੰਤ ਵਾਪਸ ਡੀਸੀ ਚੌਂਕ ਤੋਂ ਦਾਣਾ ਮੰਡੀ ਵਿਖੇ ਸਮਾਪਤੀ ਕੀਤੀ ਗਈ। ਆਗੂਆਂ ਨੇ ਮਾਰਚ ਦਾ ਹਿੱਸਾ ਬਣੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ। ਆਗੂਆਂ ਨੇ ਸਰਕਾਰ ਖ਼ਿਲਾਫ਼ ਰੱਜ ਕੇ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਜੇ ਸਰਕਾਰ ਇਨ੍ਹਾਂ ਬਿੱਲਾਂ ਨੂੰ ਵਾਪਸ ਨਹੀਂ ਲੈਂਦੀ ਤਾਂ ਜਥੇਬੰਦੀਆਂ ਸਖ਼ਤ ਐਕਸ਼ਨ ਕਰਨ ਲਈ ਮਜਬੂਰ ਹੋਣਗੀਆਂ ਤੇ ਕਿਸੇ ਵੀ ਕੀਮਤ ’ਤੇ ਇਹ ਬਿੱਲ ਲਾਗੂ ਨਹੀਂ ਹੋਣ ਦਿੱਤੇ ਜਾਣਗੇ। ਇਸ ਸਮੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ ਦੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਰਾਣਾ ਸੈਦੋਵਾਲ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਤੇ ਸੂਬਾ ਕਮੇਟੀ ਮੈਂਬਰ ਬਲਵਿੰਦਰ ਸਿੰਘ ਭੁੱਲਰ, ਬੀਕੇਯੂ ਡਕੌਂਦਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਸੁਰਜੀਤ ਸਿੰਘ, ਮੁੱਗ ਬੁਲਾਰਾ ਹਰਭਜਨ ਸਿੰਘ ਮਨਸੂਰਵਾਲ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਬੰਨੇਮੱਲ, ਬੀਕੇਯੂ ਡਕੌਂਦਾ ਦੇ ਜ਼ਿਲ੍ਹਾ ਸਕੱਤਰ ਬਿੰਦੂ ਸੁੰਨੜਵਾਲ, ਜ਼ਿਲ੍ਹਾ ਪ੍ਰੈੱਸ ਸਕੱਤਰ ਹਰਜੀਤ ਸਿੰਘ ਰਜਾਪੁਰ, ਬਲਾਕ ਪ੍ਰਧਾਨ ਅਮਰਜੀਤ ਸਿੰਘ ਢਪਈ, ਮਨਜੀਤ ਸਿੰਘ, ਜਗਜੀਤ ਸਿੰਘ ਭਗਤਪੁਰ, ਗੁਰਦੀਪ ਸਿੰਘ, ਗੁਰਪ੍ਰੀਤ ਸਿੰਘ ਖਾਨੋਵਾਲ, ਮੰਗਲ ਸਿੰਘ, ਜਗਜੀਵਨ ਸਿੰਘ, ਲਾਡੀ ਔਜਲਾ, ਮਨਜਿੰਦਰ ਕਮਲ, ਚੰਨ ਮੋਮੀ, ਤੀਰਥ ਸਿੰਘ ਵਡਾਲਾ, ਦਲਜੀਤ ਸਿੰਘ, ਰਾਜਬੀਰ ਸਿੰਘ ਚਮਿਆਰਾ, ਜ਼ਿਲ੍ਹਾ ਪ੍ਰੈੱਸ ਸਕੱਤਰ ਕੁਲਵਿੰਦਰ ਸਿੰਘ ਭੰਡਾਲ, ਸੀਤਲ, ਸਿੰਘ ਸੰਗੋਜਲਾ, ਮਲਕੀਤ ਸਿੰਘ ਧਾਲੀਵਾਲ ਕਰਮਜੀਤ ਸਿੰਘ ਨੂਰਪੁਰ ਜੱਟਾ ਮਾਸਟਰ ਕੇਵਲ ਸਿੰਘ ਲੱਖਣ ਕੇ ਪੱਡੇ, ਫਕੀਰ ਸਿੰਘ ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ ਦੇ ਗੁਰਭੇਜ ਸਿੰਘ ਬੂਹ ਮਨਦੀਪ ਸਿੰਘ ਖਾਨਪੁਰ ਨਵਜੋਤ ਸਿੰਘ ਮੁੰਡੀ ਅਮਿਰਤਪਾਲ, ਧਾਲੀਵਾਲ ਅਰਸਦੀਪ, ਧਾਲੀਵਾਲ ਜੱਗੀ ਭੰਡਾਲ, ਸਰਬਜੀਤ ਸਿੰਘ ਔਜਲਾ, ਜਸ਼ਨ ਰਾਜ਼ਾਪੁਰ, ਪਰਮਜੀਤ ਸਿੰਘ ਪੰਮਾ ਰਾਜ਼ਾਪੁਰ, ਹੈਪੀ ਪੱਡਾ, ਗੁਰਦੀਪ ਸਿੰਘ ਰਜਾਪੁਰ ਆਦਿ ਕਿਸਾਨਾਂ ਨੇ ਹਿੱਸਾ ਲਿਆ।