- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਸਾਨਾਂ ਤੇ ਟਰੇਡ ਯੂਨੀਅਨਾਂ ਨੇ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ

ਅਮਰੀਕ ਸਿੰਘ ਮੱਲ੍ਹੀ/ਗੁਰਵਿੰਦਰ ਕੌਰ, ਪੰਜਾਬੀ ਜਾਗਰਣ
ਕਪੂਰਥਲਾ : ਕੇਂਦਰੀ ਟਰੇਡ ਯੂਨੀਅਨਾਂ ਤੇ ਸੰਯੁਕਤ ਕਿਸਾਨ ਮੋਰਚੇ (ਐੱਸਕੇਐੱਮ) ਵੱਲੋਂ ਕੀਤੀ ਗਈ ਦੇਸ਼ ਵਿਆਪੀ ਹੜਤਾਲ ਦੇ ਚੱਲਦਿਆਂ ਅੱਜ ਕਪੂਰਥਲਾ ਦੇ ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਵੱਲੋਂ 12 ਵਜੇ 3 ਵਜੇ ਤੱਕ ਮੁੱਖ ਡਾਕ ਘਰ ਕਪੂਰਥਲਾ (ਠੰਢੀ ਸੜਕ ’ਤੇ) ਦੇ ਸਾਹਮਣੇ ਹੜਤਾਲ ਤੇ ਵਿਸ਼ਾਲ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿਚ ਮੁਲਾਜ਼ਮ, ਮਜ਼ਦੂਰ, ਪੇਂਡੂ ਮਜ਼ਦੂਰ ਯੂਨੀਅਨਾਂ, ਅਰਧ ਸਰਕਾਰੀ, ਪੈਨਸ਼ਨਰਜ਼ ਐਸੋਸੀਏਸ਼ਨ, ਪੀਆਰਟੀਸੀ, ਪਾਵਰਕਾਮ, ਬਾਗਬਾਨੀ, ਮਿਡ ਡੇ ਮੀਲ, ਆਸ਼ਾ ਵਰਕਰਾਂ ਤੇ ਆਂਗਣਵਾੜੀ, ਪਾਵਰਕਾਮ ਟਰਾਂਸਕੋ, ਠੇਕਾ ਮੁਲਾਜ਼ਮ ਯੂਨੀਅਨਾਂ ਦੇ ਬੁਲਾਰਿਆਂ ਨੇ ਸੰਬੋਧਨ ਕੀਤਾ। ਇਸ ਮੌਕੇ ਸੁੱਚਾ ਸਿੰਘ ਪ੍ਰਧਾਨ ਤੇ ਗੁਰਦੀਪ ਸਿੰਘ ਜਨਰਲ ਸਕੱਤਰ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ, ਮੁਹੰਮਦ ਯੂਨਿਸ ਅਨਸਾਰੀ ਪਾਵਰਕਾਮ, ਸ਼ਵਿੰਦਰ ਸਿੰਘ ਬੁਟਾਰੀ ਪਾਵਰਕਾਮ ਟਰਾਂਸਕੋ, ਸ਼ਸ਼ੀਪਾਲ ਗਿੱਲ ਜ਼ੇਲ੍ਹ ਪੈਨਸ਼ਨਰ ਐਸੋਸੀਏਸ਼ਨ, ਗੁਰਵਿੰਦਰ ਸਿੰਘ ਜਨਰਲ ਸਕੱਤਰ, ਸ੍ਰੀਮਤੀ ਮਮਤਾ ਮੀਤ ਪ੍ਰਧਾਨ ਮਿਡ ਡੇ ਮੀਲ ਪੰਜਾਬ, ਸਤਵੰਤ ਕੌਰ ਪ੍ਰਧਾਨ ਆਂਗਣਵਾੜੀ ਵਰਕਰ ਯੂਨੀਅਨ, ਹਰਵਿੰਦਰ ਕੌਰ ਆਸ਼ਾ ਵਰਕਰ, ਜਸਬੀਰ ਸਿੰਘ ਸਰਾਂ ਪ੍ਰਧਾਨ ਹਾਰਟੀਕਲਚਰ ਐਸੋਸੀਏਸ਼ਨ ਪੰਜਾਬ, ਜਗਤਾਰ ਸਿੰਘ ਸਰਕਲ ਪ੍ਰਧਾਨ, ਗੁਰਦੇਵ ਸਿੰਘ ਡਵੀਜ਼ਨ ਪ੍ਰਧਾਨ ਪਾਵਰਕਾਮ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ, ਹਰਿੰਦਰ ਸਿੰਘ ਚੀਮਾ ਪ੍ਰਧਾਨ ਏਟਕ, ਅਮਰੀਕ ਸਿੰਘ ਸੇਖੋਂ ਸੂਬਾਰਡੀਨੇਟ ਫੈੱਡਰੇਸ਼ਨ, ਜਸਵਿੰਦਰ ਪਾਲ ਉੱਗੀ ਵਰਕਿੰਗ ਪ੍ਰਧਾਨ ਦੀ ਕਲਾਸ ਫੌਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੀਡਬਲਯੂਡੀ, ਨਿਰਮਲ ਸਿੰਘ ਸ਼ੇਰਪੁਰ ਸੱਧਾ, ਅਮਰਜੀਤ ਸਿੰਘ ਜਵਾਲਾਪੁਰ ਪੇਂਡੂ ਮਜ਼ਦੂਰ ਯੂਨੀਅਨ, ਪਿਆਰਾ ਸਿੰਘ ਭੰਡਾਲ, ਬਲਦੇਵ ਸਿੰਘ ਸੂਬਾ ਆਗੂ ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ, ਜਸਵਿੰਦਰ ਸਿੰਘ, ਸੰਜੇ ਕੁਮਾਰ, ਅਨੁਜ ਕੁਮਾਰ ਕਨਸਟਰਕਸ਼ਨ ਲੇਬਰ ਯੂਨੀਅਨ ਏਟਕ, ਤਜਿੰਦਰ ਸਿੰਘ ਜਨਰਲ ਸਕੱਤਰ ਡੀਟੀਐੱਫ, ਪੀਆਰਟੀਸੀ ਪਨਬਸ ਗੁਰਪ੍ਰੀਤ ਸਿੰਘ ਪੰਨੂੰ, ਪੰਜਾਬ ਰੋਡਵੇਜ਼ ਪਨਬੱਸ ਕੰਟਰੈਕਟ ਵਰਕਰ ਯੂਨੀਅਨ 25/11 ਵੱਲੋਂ ਗੁਰਭੇਜ ਸਿੰਘ, ਹਰਬੰਸ ਮੱਟੂ ਦਿਹਾਤੀ ਮਜ਼ਦੂਰ ਸਭਾ, ਸੁਰਜੀਤ ਸਿੰਘ ਠੱਟਾ ਪ੍ਰਧਾਨ ਖੇਤ ਮਜ਼ਦੂਰ ਸਭਾ, ਮਹਿੰਦਰ ਸਿੰਘ ਸਕੱਤਰ ਲਾਲ ਝੰਡਾ ਚੌਂਕੀਦਾਰ ਯੂਨੀਅਨ, ਰਜਿੰਦਰ ਸਿੰਘ ਰਾਣਾ ਐਡਵੋਕੇਟ ਸੰਯੁਕਤ ਕਿਸਾਨ ਮੋਰਚਾ, ਬਲਵਿੰਦਰ ਸਿੰਘ ਭੁੱਲਰ, ਤਰਸੇਮ ਸਿੰਘ ਬੰਨੇਮੱਲ੍ਹ ਕਿਰਤੀ ਕਿਸਾਨ ਯੂਨੀਅਨ, ਬਲਵਿੰਦਰ ਸਿੰਘ ਬਾਜਵਾ ਕਿਰਤੀ ਕਿਸਾਨ ਯੂਨੀਅਨ ਪੰਜਾਬ, ਅਮਰਜੀਤ ਸਿੰਘ ਟਿੱਬਾ ਪ੍ਰਧਾਨ ਆਲ ਇੰਡੀਆ ਕਿਸਾਨ ਸਭਾ, ਤ੍ਰਿਲੋਕ ਸਿੰਘ ਭਬਿਆਣਾ ਜਨਰਲ ਸਕੱਤਰ ਏਜੇਕੇਐੱਸ, ਹਰਜਿੰਦਰ ਸਿੰਘ ਰਾਣਾ ਸੈਦੋਵਾਲ ਪ੍ਰਧਾਨ ਬੀਕੇਯੂ ਏਕਤਾ ਡਕੌਦਾ, ਮਨਜਿੰਦਰ ਕਮਲ, ਅਮਰਜੀਤ ਸਿੰਘ ਢਪੱਈ, ਪ੍ਰਮਜੀਤ ਸਿੰਘ ਬਾਊਪੁਰ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਧਰਮਿੰਦਰ ਸਿੰਘ ਪ੍ਰਧਾਨ ਬੀਕੇਯੂ ਡਕੌਂਦਾ, ਬੁਰਜ ਗਿੱਲ ਆਦਿ ਨੇ ਵੀ ਸੰਬੋਧਨ ਕੀਤਾ। ਇਨ੍ਹਾਂ ਤੋਂ ਇਲਾਵਾ ਵੱਖ-ਵੱਖ ਜਥੇਬੰਦੀਆਂ ਦੇ ਆਗੂ ਜਿਨਾਂ ਵਿਚ ਸੁੱਚਾ ਸਿੰਘ ਕਪੂਰਥਲਾ, ਮਾਸਟਰ ਚਰਨ ਸਿੰਘ, ਸਰਵਣ ਸਿੰਘ ਲੇਖੀ, ਸਾਬਕਾ ਮੈਨੇਜਰ ਅਮਰਜੀਤ ਸਿੰਘ ਸੰਤਪੁਰਾ, ਕੁਲਵਿੰਦਰ ਸਿੰਘ ਭੰਡਾਲ ਜ਼ਿਲ੍ਹਾ ਪ੍ਰੈੱਸ ਸਕੱਤਰ ਕਿਰਤੀ ਕਿਸਾਨ ਯੂਨੀਅਨ, ਸੁਖਦੇਵ ਸਿੰਘ, ਮਹਿੰਦਰ ਸਿੰਘ ਏਟਕ, ਡਾ. ਹਰਜਿੰਦਰ ਸਿੰਘ, ਹਰਜੀਤ ਸਿੰਘ ਰਜਾਪੁਰ, ਹਰਬੰਸ ਲਾਲ ਟਿੱਬਾ, ਜਥੇਦਾਰ ਪਲਵਿੰਦਰ ਸਿੰਘ ਕਾਲਾ ਸੰਘਿਆਂ, ਉੱਘੇ ਪੰਜਾਬੀ ਲੇਖਕ ਚੰਨ ਮੋਮੀ, ਅਜੀਤ ਸਿੰਘ ਔਜਲਾ, ਸੁੱਚਾ ਸਿੰਘ ਮਿਰਜ਼ਾਪੁਰ, ਨਿਰਵੈਰ ਸਿੰਘ ਠੱਟਾ, ਹਰਬੰਸ ਸਿੰਘ, ਸੁਖਵਿੰਦਰ ਸਿੰਘ ਖੱਕ ਕੋਟਲਾ, ਗੁਰਦੇਵ ਸਿੰਘ ਲਵਲੀ, ਹਰਭਜਨ ਸਿੰਘ ਮਨਸੂਰਵਾਲ, ਬਿੰਟੂ ਸੁੰਨੜਵਾਲ, ਸੁਰਜੀਤ ਸਿੰਘ ਨੱਥੂ ਚਾਹਲ, ਗੁਰਨਾਮ ਸਿੰਘ ਸੈਦੋਵਾਲ, ਅਮਰੀਕ ਸਿੰਘ ਸੈਦੋਵਾਲ, ਰੇਸ਼ਮ ਸਿੰਘ ਨੰਬਰਦਾਰ ਬਿਧੀਪੁਰ, ਸੁਖਦੇਵ ਸਿੰਘ ਅਮਰਕੋਟ, ਬਲਦੇਵ ਸਿੰਘ, ਪਰਮਿੰਦਰ ਸਿੰਘ ਟਿੱਬਾ, ਸ਼ੀਤਲ ਸਿੰਘ ਸੰਗੋਜਲਾ, ਮਲਕੀਤ ਸਿੰਘ ਧਾਲੀਵਾਲ, ਬਲਬੀਰ ਸਿੰਘ ਫਜਲਾਬਾਦ, ਤੇਜਵਿੰਦਰ ਸਿੰਘ ਆਦਿ ਹਾਜ਼ਰ ਸਨ।
--ਬਾਕਸ--
ਇਹ ਹਨ ਮੁੱਖ ਮੰਗਾਂ
-ਨਵੇਂ ਬਣਾਏ ਚਾਰ ਲੇਬਰ ਕੋਡ ਰੱਦ ਕਰਨੇ
-ਅੱਠ ਘੰਟੇ ਦੀ ਡਿਊਟੀ ਬਹਾਲ ਕਰਨੀ
-ਘੱਟੋ-ਘੱਟ ਉਜਰਤ 26 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰਨ
-ਗੈਰ-ਸੰਗਠਤ ਤੇ ਘਰੇਲੂ ਵਰਕਰਾਂ ਦੀ ਉਜਰਤ ਤਹਿ ਕਰਨੀ
-ਸਕੀਮ ਵਰਕਰ, ਠੇਕੇ ’ਤੇ ਕੰਮ ਕਰਦੇ ਮੁਲਾਜ਼ਮਾਂ ਤੇ ਕਾਮਿਆਂ ਨੂੰ ਪੱਕੇ ਕਰਨਾ
-ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨੀ
-ਪਬਲਿਕ ਸੈਕਟਰ ਦਾ ਨਿੱਜੀਕਰਨ ਰੋਕਨਾ
-ਮਨਰੇਗਾ ਕਾਨੂੰਨ ਬਹਾਲ ਕਰਵਾਉਣਾ
-ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਤੇ ਖਰੀਦ
-ਬਿਜਲੀ ਬਿੱਲ, ਬੀਜ ਬਿੱਲ-2025 ਰੱਦ ਕਰਨਾ
-ਮੁਕਤ ਵਪਾਰ ਸਮਝੌਤੇ ’ਚ ਖੇਤੀ ਤੇ ਡੇਅਰੀ ਨੂੰ ਬਾਹਰ ਰੱਖਨਾ