ਕਿਸਾਨ ਆਗੂਆਂ ਨੇ ਮੰਗਾਂ ਸਬੰਧੀ ਬਿਜਲੀ ਅਧਿਕਾਰੀ ਨੂੰ ਦਿੱਤਾ ਮੰਗ ਪੱਤਰ
ਕਿਸਾਨ ਆਗੂਆਂ ਨੇ ਮੰਗਾਂ ਸਬੰਧੀ ਬਿਜਲੀ ਬੋਰਡ ਦੇ ਡਿਪਟੀ ਚੀਫ ਦਫਤਰ ਵਿਖੇ ਅਧਿਕਾਰੀ ਨੂੰ ਸੌਂਪਿਆ ਮੰਗ ਪੱਤਰ
Publish Date: Thu, 11 Jun 2026 07:35 PM (IST)
Updated Date: Thu, 11 Jun 2026 07:38 PM (IST)

ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿਟਾਂ ਤੇ ਸੀਨੀਅਰ ਮੀਤ ਪ੍ਰਧਾਨ ਦਲਬੀਰ ਸਿੰਘ ਨਾਨਕਪੁਰ ਦੀ ਪ੍ਰਧਾਨਗੀ ਹੇਠ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਤੋਂ ਬਾਅਦ ਯੂਨੀਅਨ ਮੈਂਬਰਾਂ ਵੱਲੋ ਕਿਸਾਨਾਂ ਦੀ ਮੰਗਾਂ ਨੂੰ ਲੈ ਕੇ ਬਿਜਲੀ ਬੋਰਡ ਦੇ ਡਿਪਟੀ ਚੀਫ ਦਫਤਰ ਵਿਖੇ ਅਧਿਕਾਰੀ ਨੂੰ ਮੰਗ ਪੱਤਰ ਸੌਂਪਿਆ ਗਿਆ। ਮੰਗ ਪੱਤਰ ਦਿੰਦੇ ਹੋਏ ਜਸਬੀਰ ਸਿੰਘ ਲਿਟਾਂ ਤੇ ਦਲਬੀਰ ਸਿੰਘ ਨਾਨਕਪੁਰ ਨੇ ਸਾਂਝੇ ਰੂਪ ਵਿਚ ਚੀਫ ਇੰਜੀਨੀਅਰ ਸਰਬਜੀਤ ਸਿੰਘ ਤੇ ਡਿਪਟੀ ਚੀਫ ਐੱਸਪੀ ਸੋਂਧੀ ਨੂੰ ਸਮੂਹ ਜਥੇਬੰਦੀਆਂ ਕਪੂਰਥਲਾ ਵੱਲੋਂ ਆਪਣੀਆਂ ਬਿਜਲੀ ਸਬੰਧੀ ਮੰਗਾਂ ਬਾਰੇ ਦੱਸਿਆ ਜਿਨ੍ਹਾਂ ’ਚ ਜ਼ਿਲ੍ਹੇ ਦੀਆਂ ਟੁੱਟੀਆਂ, ਪੁਰਾਣੀਆਂ ਤਾਰਾ, ਟੁੱਟੇ ਖੰਬੇ, ਸੜ੍ਹੇ ਟਰਾਂਸਫਾਰਮਰ, ਚੋਰੀ ਹੋਏ ਟਰਾਂਸਫਾਰਮਰ ਨਵੇਂ ਰੱਖੇ ਜਾਣ ਤੇ ਬੀਡੀਐੱਸ ਸਕੀਮ ਚਾਲੂ ਹੋਣ ਨਾਲ ਧਰਤੀ ਦਾ ਪਾਣੀ ਹੋਰ ਦੂਰ ਹੋ ਗਿਆ ਹੈ। ਇਸ ਸਕੀਮ ਵਿਚ 2700 ਰੁਪਏ ਪ੍ਰਤੀ ਹਾਰਸ ਮਗਰ ਮੋਟਰਾਂ ਦਾ ਲੋਡ ਵਧਾਇਆ ਗਿਆ। ਬਿਜਲੀ ਬੋਰਡ ਅਫਸਰਾਂ ਨੇ ਯਕੀਨ ਦਵਾਇਆ ਹੈ ਕਿ ਜੋ ਕੰਮ ਕਿਸਾਨਾਂ ਨੇ ਪਹਿਲਾਂ ਲਿਖਾਏ ਸੀ, ਉਸ ਵਿਚੋਂ ਕਾਫੀ ਕੰਮ ਹੋ ਚੁੱਕੇ ਹਨ। ਇਸ ਦੌਰਾਨ ਚੀਫ ਇੰਜੀਨੀਅਰ ਤੇ ਡਿਪਟੀ ਚੀਫ ਇੰਜੀਨੀਅਰ ਨੇ ਕਿਸਾਨਾਂ ਦੀ ਗੱਲਬਾਤ ਨੂੰ ਬਹੁਤ ਧਿਆਨ ਨਾਲ ਸੁਣਿਆ ਤੇ ਵਿਸ਼ਵਾਸ ਦਵਾਇਆ ਕਿ ਪੈਡੀ, ਝੋਨੇ ਦੇ ਸੀਜ਼ਨ ਵਿਚ ਕਿਸਾਨਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਦਿੱਤੀ ਜਾਵੇਗੀ ਤੇ ਜੇ ਕੋਈ ਲਾਈਨ ਖਰਾਬ ਹੋ ਜਾਂਦੀ ਹੈ ਤੇ ਉਸ ਵਿਚ ਸਾਰੀ ਲਾਈਨ ਬੰਦ ਕਰਕੇ ਉਸਨੂੰ ਠੀਕ ਕਰਕੇ ਕੰਪਨਸ਼ੇਸ਼ਨ ਦਿੱਤੀ ਜਾਵੇਗੀ। ਇਸ ਮੌਕੇ ਐਕਸੀਅਨ ਕਰਤਾਰਪੁਰ ਇੰਜੀਨੀਅਰ ਵਿਨੈ ਸ਼ਰਮਾ, ਐਕਸੀਅਨ ਕਪੂਰਥਲਾ ਭਾਰਤ ਅਨੰਦ ਤੇ ਹੋਰ ਐੱਸਡੀਓ ਤੇ ਐਕਸੀਅਨ ਦਵਿੰਦਰ ਸਿੰਘ ਕਪੂਰਥਲਾ ਤੇ ਅਮਨਦੀਪ ਸਿਘ ਐੱਸਡੀਓ ਸਮੇਤ ਹੋਰ ਜ਼ਿਲ੍ਹੇ ਦੇ ਅਫਸਰ ਤੇ ਜੋਗਾ ਸਿੰਘ, ਬਖਸ਼ੀਸ ਸਿੰਘ, ਅਮਰੀਕ ਸਿੰਘ, ਦਲਜੀਤ ਸਿੰਘ, ਅਮਰਜੀਤ ਸਿੰਘ ਸਰਪੰਚ, ਇੰਦਰ ਮਾਣਕ ਸਿੰਘ, ਪਰਮਜੀਤ ਸਿੰਘ, ਤਰਲੋਕ ਸਿੰਘ ਮਜ਼ਾਦਪੁਰ, ਅਵਤਾਰ ਸਿੰਘ, ਲਖਵਿੰਦਰ ਸਿੰਘ, ਬਲਕਾਰ ਸਿੰਘ, ਨਿਰਮਲ ਸਿੰਘ, ਅਮਰੀਕ ਸਿੰਘ, ਗੁਰਵਿੰਦਰ ਸਿੰਘ, ਜਸਕੀਰਤ ਸਿੰਘ ਲਾਡੀ ਦੰਦੂਪੁਰ, ਸੁਖਦੇਵ ਸਿੰਘ, ਸਵਰਨ ਸਿੰਘ ਸਰਪੰਚ, ਦੀਦਾਰ ਸਿੰਘ ਨਾਨਕਪੁਰ, ਲਖਵਿੰਦਰ ਸਿੰਘ ਭਵਾਨੀਪੁਰ, ਅਮਰੀਕ ਸਿੰਘ ਸ਼ਾਹ, ਬਲਬੀਰ ਸਿੰਘ ਖਾਲਸਾ, ਤਰਲੋਕ ਸਿੰਘ, ਗੁਰਮੀਤ ਸਿੰਘ, ਸਤਬੀਰ ਸਿੰਘ, ਬਾਲ ਸਿੰਘ, ਅਮਰੀਕ ਸਿੰਘ ਆਦਿ ਕਿਸਾਨ ਹਾਜ਼ਰ ਸਨ।