ਅਕਾਲ ਅਕੈਡਮੀ ’ਚ ਬੱਚਿਆਂ ਦੀ ਵਿਦਾਇਗੀ ਪਾਰਟੀ ਕਰਵਾਈ
ਅਕਾਲ ਅਕੈਡਮੀ ਵਿਖੇ ਬੱਚਿਆਂ ਦੀ ਵਿਦਾਇਗੀ ਪਾਰਟੀ ਕਰਵਾਈ
Publish Date: Mon, 02 Feb 2026 10:36 PM (IST)
Updated Date: Mon, 02 Feb 2026 10:37 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸਕੂਲ ਵਿਚ ਪੜ੍ਹਦੇ ਹੋਏ ਮਿਲੀਆਂ ਯਾਦਾਂ ਸਾਰੀ ਉਮਰ ਨਾਲ ਚੱਲਦੀਆਂ ਹਨ ਤੇ ਉਸ ਵੇਲੇ ਨੂੰ ਯਾਦ ਕਰਕੇ ਦਿਲ ਖੁਸ਼ ਹੋ ਜਾਂਦਾ ਹੈ। ਬਾਰ੍ਹਵੀਂ ਕਲਾਸ ਦੇ ਬੱਚਿਆਂ ਦਾ ਸਕੂਲ ਵਿਚ ਇਹ ਆਖਰੀ ਸਾਲ ਕੁਝ ਦਿਨਾਂ ਬਾਦ ਖ਼ਤਮ ਹੋ ਜਾਣਾ ਹੈ। ਇਸੇ ਗੱਲ ਨੂੰ ਮੁੱਖ ਰੱਖਦੇ ਹੋਏ ਅਕਾਲ ਅਕੈਡਮੀ ਇੰਟਰਨੈਸ਼ਨਲ ਦੇ ਗਿਆਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਦੁਆਰਾ ਪ੍ਰਿੰਸੀਪਲ ਮੈਡਮ ਗਗਨਦੀਪ ਕੌਰ ਦੀ ਅਗਵਾਈ ਹੇਠ ਬਾਰ੍ਹਵੀ ਕਲਾਸ ਦੇ ਬੱਚਿਆਂ ਲਈ ਵਿਦਾਇਗੀ ਪਾਰਟੀ ਰੱਖੀ ਗਈ, ਜਿਸ ਵਿਚ ਬੱਚਿਆਂ ਵੱਲੋਂ ਵੱਖ-ਵੱਖ ਪ੍ਰਕਾਰ ਦੀਆਂ ਭੰਗੜੇ ਤੇ ਡਾਂਸ ਦੀਆਂ ਆਈਟਮਜ਼ ਪੇਸ਼ ਕੀਤੀਆਂ ਗਈਆਂ। ਬੱਚਿਆਂ ਨੇ ਸਪੈਸ਼ਲ ਸਪੀਚ ਬੋਲ ਕੇ ਪ੍ਰਿੰਸੀਪਲ ਮੈਡਮ ਤੇ ਅਧਿਆਪਕਾਂ ਦਾ ਧੰਨਵਾਦ ਕੀਤਾ। ਬਾਰ੍ਹਵੀਂ ਵਾਲੇ ਬੱਚਿਆਂ ਕੋਲੋਂ ਵੱਖ ਵੱਖ ਪ੍ਰਕਾਰ ਦੀਆਂ ਗੇਮਜ਼ ਵੀ ਖਿਡਵਾਈਆਂ ਗਈਆਂ। ਇਸਤੋਂ ਬਾਅਦ ਬੱਚਿਆਂ ਵੱਲੋਂ ਮਾਡਲਿੰਗ ਵੀ ਕੀਤੀ ਗਈ ਜਿਸ ਵਿਚੋਂ +2 ਆਰਟਸ ਕਲਾਸ ਦੇ ਅਰਮਾਨਪ੍ਰੀਤ ਸਿੰਘ ਨੂੰ ਮਿਸਟਰ ਫੇਅਰਵੈੱਲ ਤੇ ਅਨੂਰੀਤ ਕੌਰ ਨੂੰ ਮਿਸ ਫੇਅਰਵੈੱਲ ਚੁਣਿਆ ਗਿਆ। ਇਸਤੋਂ ਇਲਾਵਾ ਬਲਜੀਤ ਸਿੰਘ, ਜਸਕਰਨ ਸਿੰਘ ਨੂੰ ਮਿਸਟਰ ਕਾਨਫੀਡੈਂਸ ਤੇ ਰਿੰਪੀ ਨੂੰ ਮਿਸ ਕਾਨਫੀਡੈਂਸ ਦਾ, ਸ਼ੁਭਦੀਪ ਸਿੰਘ ਨੂੰ ਮਿਸਟਰ ਹੈਂਡਸਮ ਦਾ, ਮਨਰੂਪ ਕੌਰ ਤੇ ਅਨਮੋਲਪ੍ਰੀਤ ਕੌਰ ਨੂੰ ਮਿਸ ਐਲੀਗੈਂਟ, ਨਿਸ਼ਾਂਤ ਤੇ ਮਨਪ੍ਰੀਤ ਕੌਰ ਨੂੰ ਬੈਸਟ ਆਉਟਫਿੱਟ ਦੇ ਟੈਗ ਨਾਲ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਮੈਡਮ ਵੱਲੋਂ ਇਨ੍ਹਾਂ ਬੱਚਿਆਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਪ੍ਰਿੰਸੀਪਲ ਮੈਡਮ ਗਗਨਦੀਪ ਕੌਰ ਨੇ ਸਾਰੇ ਬੱਚਿਆਂ ਨੂੰ ਮਿਹਨਤ ਨਾਲ ਤਿਆਰੀ ਕਰਕੇ ਪੇਪਰ ਦੇਣ ਦੀ ਨਸੀਹਤ ਦਿੱਤੀ ਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਸਕੂਲ ਵੱਲੋਂ ਬੱਚਿਆਂ ਲਈ ਵਿਸ਼ੇਸ਼ ਰਿਫਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਗਿਆ। ਇਸ ਮੌਕੇ ਅਕਾਲ ਗਰੁੱਪ ਦੇ ਵਾਈਸ ਪ੍ਰੈਜ਼ੀਡੈਂਟ ਕੁਲਵਿੰਦਰ ਸਿੰਘ ਜੱਜ ਨੇ ਵੀ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੂੰ ਮਿਹਨਤ ਤੇ ਲਗਨ ਨਾਲ ਆਪਣਾ ਭਵਿੱਖ ਬਣਾਉਣ ਤੇ ਆਪਣੇ ਮਾਪਿਆਂ ਦੇ ਆਗਿਆਕਾਰੀ ਬੱਚੇ ਬਣਨ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਮੈਨੇਜਮੈਂਟ ਮੈਂਬਰ ਇੰਦਰਪਾਲ ਸਿੰਘ, ਕੋ-ਆਰਡੀਨੇਟਰ ਵਿਸ਼ਾਲ ਕੁਮਾਰ, ਅਨੂ ਸ਼ਰਮਾ, ਨਵਨੀਤ ਕੌਰ, ਅਧਿਆਪਕ ਹਰਪ੍ਰੀਤ ਕੌਰ, ਕਰਨਵੀਰ ਚੌਹਾਨ, ਨੇਹਾ, ਲਵਨੀਤ ਕੌਰ, ਪੂਜਾ ਨੰਦਾ, ਹਰਵਿੰਦਰ ਕੌਰ, ਕੁਲਦੀਪ ਕੌਰ, ਸਤਿੰਦਰਜੀਤ ਕੌਰ, ਜਸਬੀਰ ਸਿੰਘ, ਦੀਨ ਦਯਾਲ, ਚੇਤਨ, ਅਮਿਤ ਕੁਮਾਰ, ਅਮਨਦੀਪ ਕੌਰ, ਗਗਨਜੀਤ ਕੌਰ, ਸੀਮਾ ਅਰੋੜਾ, ਜਸਵੀਰ ਕੌਰ, ਕਾਸ਼ਮ ਖਾਨ ਆਦਿ ਹਾਜ਼ਰ ਸਨ।