ਫੇਕ ਆਈਡੀ ਬਣਾ ਕੇ ਬਦਨਾਮ ਕਰਨ ਵਾਲੇ ’ਤੇ ਮਾਮਲਾ ਦਰਜ
ਸੰਵਾਦ ਸੂਤਰ, ਜਾਗਰਣਫਗਵਾੜਾ :
Publish Date: Sun, 11 Jan 2026 09:57 PM (IST)
Updated Date: Sun, 11 Jan 2026 10:00 PM (IST)
ਸੰਵਾਦ ਸੂਤਰ, ਜਾਗਰਣ ਫਗਵਾੜਾ : ਸਾਈਬਰ ਕ੍ਰਾਈਮ ਬ੍ਰਾਂਚ ਕਪੂਰਥਲਾ ਨੇ ਇਕ ਵਿਅਕਤੀ ਦੀ ਫੇਕ ਆਈਡੀ ਬਣਾ ਕੇ ਉਸ ਨੂੰ ਬਦਨਾਮ ਕਰਨ ਦੇ ਮਾਮਲੇ ’ਚ ਇਕ ਨੌਜਵਾਨ ਵਿਰੁੱਧ ਕੇਸ ਦਰਜ ਕੀਤਾ ਹੈ। ਨਵਦੀਪ ਸਿੰਘ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਅਮਿਤ ਕੁਮਾਰ ਮਿਸ਼ਰਾ ਪੁੱਤਰ ਜੇਆਰ ਮਿਸ਼ਰਾ ਵਾਸੀ ਉੱਤਮ ਨਗਰ, ਨਵੀਂ ਦਿੱਲੀ ਨੇ ਉਸ ਦੀ ਫੇਕ ਆਈਡੀ ਬਣਾ ਕੇ ਉਸ ਨੂੰ ਬਦਨਾਮ ਕੀਤਾ ਹੈ। ਮਾਮਲੇ ਦੀ ਜਾਂਚ ਤੋਂ ਬਾਅਦ ਕਪੂਰਥਲਾ ਦੀ ਸਾਈਬਰ ਕ੍ਰਾਈਮ ਬ੍ਰਾਂਚ ਨੇ ਅਮਿਤ ਕੁਮਾਰ ਮਿਸ਼ਰਾ ਵਿਰੁੱਧ ਆਈਪੀਸੀ ਦੀ ਧਾਰਾ 499 ਦੇ ਤਹਿਤ ਮਾਮਲਾ ਦਰਜ ਕੀਤਾ ਹੈ।