ਗੁਰਦੁਆਰਾ ਬੇਬੇ ਨਾਨਕੀ ਵਿਖੇ ਅੱਖਾਂ ਦਾ ਚੈੱਕਅਪ ਕੈਂਪ 21 ਨੂੰ
ਗੁਰਦੁਆਰਾ ਬੇਬੇ ਨਾਨਕੀ ਵਿਖੇ ਅੱਖਾਂ ਦਾ ਚੈੱਕ ਅਪ ਕੈਂਪ 21 ਨੂੰ
Publish Date: Wed, 11 Mar 2026 07:43 PM (IST)
Updated Date: Wed, 11 Mar 2026 07:45 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਬੇਬੇ ਨਾਨਕੀ ਇਸਤਰੀ ਸਤਸੰਗ ਚੈਰੀਟੇਬਲ ਟਰੱਸਟ ਸੁਲਤਾਨਪੁਰ ਲੋਧੀ ਤੇ ਯੂਕੇ ਵੱਲੋਂ ਪ੍ਰਧਾਨ ਤਰਲੋਚਨ ਸਿੰਘ ਚਾਨਾ ਤੇ ਮੀਤ ਪ੍ਰਧਾਨ ਗੁਰਦਿਆਲ ਸਿੰਘ ਯੂਕੇ ਦੀ ਦੇਖਰੇਖ ਵਿਚ ਦੇਸ਼-ਵਿਦੇਸ਼ ਦੀਆਂ ਸਮੂਹ ਸੰਗਤਾਂ ਸਮੂਹ ਟਰੱਸਟ ਮੈਂਬਰਾਂ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਬੇਬੇ ਨਾਨਕੀ ਜੀ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਬੇਬੇ ਨਾਨਕੀ ਜੀ ਸੁਲਤਾਨਪੁਰ ਲੋਧੀ ਦੇ ਸੰਸਥਾਪਕ ਤੇ ਸੇਵਾ ਦੀ ਮੂਰਤ ਸੱਚਖੰਡ ਵਾਸੀ ਬੀਬੀ ਬਲਵੰਤ ਕੌਰ ਯੂਕੇ ਦੀ 17ਵੀਂ ਬਰਸੀ ਨੂੰ ਸਮਰਪਿਤ ਗੁਰਮਤਿ ਸਮਾਗਮ 21 ਮਾਰਚ ਨੂੰ ਹੋਵੇਗਾ ਤੇ ਇਸ ਸਮੇਂ ਅੱਖਾਂ ਦਾ ਫਰੀ ਕੈਂਪ ਵੀ 21 ਮਾਰਚ ਨੂੰ ਲਗਾਇਆ ਜਾਵੇਗਾ, ਜਿਸ ਦੀਆਂ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਟਰੱਸਟ ਦੇ ਮੀਤ ਪ੍ਰਧਾਨ ਤੇ ਮੈਨੇਜਰ ਗੁਰਦਿਆਲ ਸਿੰਘ ਯੂਕੇ ਨੇ ਦੱਸਿਆ ਕਿ ਨਾਮ ਦੇ ਰਸੀਏ ਤੇ ਮਨੁੱਖਤਾ ਦੇ ਹਮਦਰਦ ਬੀਬੀ ਬਲਵੰਤ ਕੌਰ ਦੀ ਯਾਦ ਵਿਚ 21 ਮਾਰਚ ਨੂੰ ਸਵੇਰੇ ਸਾਢੇ 9 ਵਜੇ ਤੋਂ ਸ਼ਾਮ 3 ਵਜੇ ਤੱਕ ਅੱਖਾਂ ਦਾ ਫਰੀ ਕੈਂਪ ਲਗਾਇਆ ਜਾਵੇਗਾ, ਜਿਸ ਵਿਚ ਡਾ. ਅਮਨਦੀਪ ਸਿੰਘ ਅਰੋੜਾ, ਅਰੋੜਾ ਆਈ ਹਸਪਤਾਲ ਜਲੰਧਰ ਵੱਲੋਂ ਮਰੀਜ਼ਾਂ ਦੇ ਚੈੱਕਅਪ ਕੀਤੇ ਜਾਣਗੇ ਤੇ ਮਰੀਜ਼ਾਂ ਨੂੰ ਲੋੜ ਅਨੁਸਾਰ ਫਰੀ ਦਵਾਈਆਂ ਦਿੱਤੀਆਂ ਜਾਣਗੀਆਂ ਤੇ ਅੱਖਾਂ ਦੇ ਮੁਫਤ ਲੈਂਜ਼ ਵੀ ਪਾਏ ਜਾਣਗੇ। ਉਨਾਂ ਸਮੂਹ ਇਲਾਕਾ ਨਿਵਾਸੀ ਸੰਗਤਾਂ ਨੂੰ ਅਪੀਲ ਕੀਤੀ ਕਿ ਇਸ ਸਮਾਗਮ ਤੇ ਕੈਂਪ ਦੌਰਾਨ ਲਾਹਾ ਪ੍ਰਾਪਤ ਕੀਤਾ ਜਾਵੇ।