ਕਾਲਜ ’ਚ ਕਰਵਾਇਆ ਐਕਸਟ੍ਰਾਵੇਗਾਂਜਾ-ਕਮ-ਟਰੇਡ ਮੇਲਾ
ਜੀ.ਆਰ.ਡੀ. ਕੋ-ਐਜੂਕੇਸ਼ਨਲ ਕਾਲਜ ਦੇ ਕੈਂਪਸ ‘ਚ ਕਰਵਾਇਆ ਐਕਸਟਰਾਵੇਗਾਂਜਾ-ਕਮ-ਟਰੇਡ ਮੇਲਾ
Publish Date: Sat, 11 Apr 2026 06:37 PM (IST)
Updated Date: Sat, 11 Apr 2026 06:38 PM (IST)
ਪੰਜਾਬੀ ਜਾਗਰਣ ਪ੍ਰਤੀਨਿਧੀ, ਫਗਵਾੜਾ : ਜੀਆਰਡੀ ਕੋਐਜੂਕੇਸ਼ਨਲ ਕਾਲਜ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਐਕਸਟਰਾਵੇਗਾਂਜਾ-ਕਮ-ਟਰੇਡ ਮੇਲਾ ਕਾਲਜ ਦੇ ਡਾਇਰੈਕਟਰ ਐਜੂਕੇਸ਼ਨ ਡਾ. ਨੀਲਮ ਸੇਠੀ ਅਤੇ ਪ੍ਰਿੰਸੀਪਲ ਗੁਰਜੀਤ ਕੌਰ ਦੀ ਅਗਵਾਈ ਹੇਠ ਬੜੇ ਹੀ ਉਤਸ਼ਾਹ ਦੇ ਨਾਲ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਕਾਲਜ ਚੇਅਰਮੈਨ ਯੂ.ਸੀ. ਸਰੋਆ ਦੀ ਧਰਮ ਪਤਨੀ ਸ਼੍ਰੀਮਤੀ ਸੰਤੋਸ਼ ਸਰੋਆ ਨੇ ਸ਼ਿਰਕਤ ਕੀਤੀ। ਉਹਨਾਂ ਰਿਬਨ ਕੱਟ ਕੇ ਅਤੇ ਦੀਪ ਜਗਾ ਕੇ ਸਮਾਗਮ ਦਾ ਸ਼ੁੱਭਆਰੰਭ ਕਰਵਾਇਆ ਅਤੇ ਸਮੂਹ ਹਾਜ਼ਰੀਨ, ਕਾਲਜ ਸਟਾਫ ਅਤੇ ਵਿਦਿਆਰਥਣਾਂ ਨੂੰ ਟਰੇਡ ਮੇਲੇ ਲਈ ਸ਼ੁੱਭਇੱਛਾਵਾਂ ਦਿੱਤੀਆਂ। ਸਮਾਗਮ ਦੌਰਾਨ ਕਾਲਜ ਟਰੱਸਟ ਦੇ ਸੀਨੀਅਰ ਵਾਈਸ ਚੇਅਰਮੈਨ ਤਾਰਾਚੰਦ ਚੁੰਬਰ, ਫਾਈਨਾਂਸ ਸਕੱਤਰ ਬਖਸ਼ੀਸ਼ ਸਿੰਘ ਬਾਗਲਾ ਅਤੇ ਅਸ਼ੋਕ ਭਾਟੀਆ ਨੇ ਵੀ ਉਚੇਰੇ ਤੌਰ ’ਤੇ ਹਾਜ਼ਰੀ ਲਗਵਾਈ।
ਕਾਲਜ ਦੇ ਅਸਿਸਟੈਂਟ ਪ੍ਰੋਫੈਸਰ ਮਿਸ ਮੀਨਾਕਸ਼ੀ ਅਤੇ ਅਸਿਸਟੈਂਟ ਪ੍ਰੋਫੈਸਰ ਜਸਵਿੰਦਰ ਕੌਰ ਨੇ ਸਮੂਹ ਮਹਿਮਾਨਾਂ ਦਾ ਗੁਲਦਸਤੇ ਭੇਟ ਕਰ ਕੇ ਰਸਮੀ ਸਵਾਗਤ ਕੀਤਾ। ਮਹਿਮਾਨਾਂ ਦੇ ਸਵਾਗਤ ਵਿੱਚ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਸ ਦੌਰਾਨ ਪਤਵੰਤਿਆਂ ਅਤੇ ਕਾਲਜ ਸਟਾਫ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਸਮਾਗਮ ਵਿੱਚ ਵਧੀਆ ਪੇਸ਼ਕਾਰੀ ਦੇਣ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕਰ ਕੇ ਹੌਸਲਾ ਅਫਜਾਈ ਕੀਤੀ ਗਈ। ਮੁੱਖ ਮਹਿਮਾਨ ਯੂਸੀ ਸਰੋਆ, ਸ਼੍ਰੀਮਤੀ ਸੰਤੋਸ਼ ਸਰੋਆ ਅਤੇ ਸਮੂਹ ਪਤਵੰਤਿਆਂ ਨੇ ਕਾਲਜ ਦੇ ਵਿਦਿਆਰਥੀਆਂ ਵਲੋਂ ਲਗਾਏ ਵੱਖ-ਵੱਖ ਸਟਾਲਾਂ ਦਾ ਨਰੀਖਣ ਕੀਤਾ ਅਤੇ ਉਨ੍ਹਾਂ ਦੇ ਸਿਰਜਣਾਤਮਕ ਅਤੇ ਉੱਦਮੀ ਹੁਨਰ ਦੀ ਭਰਪੂਰ ਸ਼ਲਾਘਾ ਕੀਤੀ। ਵਿਦਿਆਰਥੀਆਂ ਵੱਲੋਂ ਤਿਆਰ ਕੀਤੀਆਂ ਜਿਊਲਰੀ ਅਤੇ ਤਕਨੀਕੀ ਮਾਡਲ ਨੂੰ ਖਾਸ ਤੌਰ ’ਤੇ ਪਸੰਦ ਕੀਤਾ ਗਿਆ। ਇਸ ਤੋਂ ਇਲਾਵਾ ਫਨ ਗੇਮ, ਸੈਲਫੀ ਕਾਰਨਰ ਟਰੇਡ ਮੇਲੇ ਦੌਰਾਨ ਵਿਸ਼ੇਸ਼ ਖਿੱਚ ਦੇ ਕੇਂਦਰ ਸਨ। ਇਸ ਮੌਕੇ ਡਾ. ਨੀਲਮ ਸੇਠੀ ਨੇ ਸਮੂਹ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੇਲੇ ਜਿੱਥੇ ਮੇਲ ਕਰਵਾਉਂਦੇ ਹਨ, ਉੱਥੇ ਹੀ ਵਿਦਿਆਰਥੀਆਂ ਦੀ ਕਲਾ ਨੂੰ ਵੀ ਸਾਹਮਣੇ ਲੈ ਕੇ ਆਉਂਦੇ ਹਨ ਅਤੇ ਪੰਜਾਬ ਦੇ ਅਮੀਰ ਵਿਰਸੇ ਨੂੰ ਵੀ ਦਰਸਾਉਂਦੇ ਹਨ। ਮੁੱਖ ਮਹਿਮਾਨ ਅਤੇ ਪਤਵੰਤਿਆਂ ਨੂੰ ਡਾ. ਨੀਲਮ ਸੇਠੀ ਅਤੇ ਪ੍ਰਿੰਸੀਪਲ ਗੁਰਜੀਤ ਕੌਰ ਵੱਲੋਂ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਜੱਜਾਂ ਵੱਲੋਂ ਕਰਾਰ ਦਿੱਤੇ ਗਏ ਬੈਸਟ ਸਟਾਲਾਂ ਨੂੰ ਖਾਸ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮੂਹ ਕਾਲਜ ਸਟਾਫ ਅਤੇ ਵਿਦਿਆਰਥੀ ਆਦਿ ਹਾਜ਼ਰ ਸਨ।