ਬਕਾਇਆ ਵੈਟ ਦੇ ਭੁਗਤਾਨ ਦੀ ਮਿਆਦ ਵਧਾਉਣਾ ਸ਼ਲਾਘਾਯੋਗ ਫੈਸਲਾ : ਬੋਬੀ ਚਮ
ਬਕਾਇਆ ਵੈਟ ਦੇ ਭੁਗਤਾਨ ਦੀ ਮਿਆਦ 31 ਮਾਰਚ ਤੱਕ ਵਧਾਉਣਾ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਫੈਸਲਾ : ਬੋਬੀ ਚਮ
Publish Date: Wed, 07 Jan 2026 06:46 PM (IST)
Updated Date: Thu, 08 Jan 2026 04:09 AM (IST)

ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ : ਸੀਐੱਮ ਭਗਵੰਤ ਮਾਨ ਵਲੋਂ ਵਪਾਰੀਆਂ ਨੂੰ ਬਕਾਇਆ ਵੈਟ ਦੇ ਭੁਗਤਾਨ ਦੀ ਅਦਾਇਗੀ ਵਨ ਟਾਈਮ ਸੈਟਲਮੈਂਟ (ਓ.ਟੀ.ਐਸ.) ਸਕੀਮ ਤਹਿਤ ਕਰਨ ਦੀ ਮਿਆਦ 31 ਮਾਰਚ 2026 ਤੱਕ ਵਧਾ ਕੇ ਪੰਜਾਬ ਦੇ ਵਪਾਰਕ ਭਾਈਚਾਰੇ ਨੂੰ ਵੱਡੀ ਰਾਹਤ ਦਿੱਤੀ ਹੈ। ਸਰਕਾਰ ਦੇ ਫੈਸਲੇ ਦਾ ਸਵਾਗਤ ਕਰਦਿਆਂ ਆਮ ਆਦਮੀ ਪਾਰਟੀ ਫਗਵਾੜਾ ਦੇ ਕੋਆਰਡੀਨੇਟਰ ਸੁਸ਼ੀਲ ਚਮ ਬੋਬੀ (ਮੈਸਰਜ਼ ਕਲਾਸਿਕ ਟਰੈਵਲਜ਼) ਨੇ ਕਿਹਾ ਕਿ ਇਹ ਬਹੁਤ ਹੀ ਅਗਾਂਹ ਵਧੂ ਅਤੇ ਵਪਾਰ-ਪੱਖੀ ਕਦਮ ਹੈ। ਸੁਸ਼ੀਲ ਚਮ ਤੇ ਉਨ੍ਹਾਂ ਦੇ ਨਾਲ ਮੌਜੂਦ ਰਹੇ ਜਿਲ੍ਹਾ ਇੰਚਾਰਜ ਟੇਡ ਵਿੰਗ ਕਪੂਰਥਲਾ ਕੰਵਰ ਇਕਬਾਲ ਸਿੰਘ ਨੇ ਖਾਸ ਤੌਰ ਤੇ ਟਰੇਡ ਵਿੰਗ ਪੰਜਾਬ ਦੇ ਚੇਅਰਮੈਨ ਅਨਿਲ ਠਾਕੁਰ ਨੂੰ ਗੁਲਦਸਤਾ ਭੇਂਟ ਕਰਦਿਆਂ ਧੰਨਵਾਦ ਪ੍ਰਗਟ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਗੇ ਵਪਾਰਕ ਭਾਈਚਾਰੇ ਦੀਆਂ ਲੰਮੇ ਸਮੇਂ ਤੋਂ ਲਟਕ ਰਹੀਆਂ ਟੈਕਸ-ਸਬੰਧੀ ਮੰਗਾਂ ਨੂੰ ਪ੍ਰਮੁੱਖਤਾ ਦੇ ਨਾਲ ਚੁੱਕਿਆ। ਜਿਸ ਦੇ ਨਤੀਜੇ ਵਜੋਂ ਪੰਜਾਬ ਸਰਕਾਰ ਨੇ ਅਹਿਮ ਕਦਮ ਚੁੱਕਿਆ ਹੈ। ਜੋ ਕਿ ਸੀ.ਐਮ. ਭਗਵੰਤ ਮਾਨ ਦੀ ਵਪਾਰੀ ਵਰਗ ਨਾਲ ਸਬੰਧਤ ਮੁਸ਼ਕਿਲਾਂ ਅਤੇ ਚੁਣੌਤੀਆਂ ਸਬੰਧੀ ਡੂੰਘੀ ਸਮਝ ਨੂੰ ਦਰਸਾਉਂਦਾ ਹੈ। ਜ਼ਿਲ੍ਹਾ ਇੰਚਾਰਜ ਕੰਵਰ ਇਕਬਾਲ ਸਿੰਘ ਨੇ ਜ਼ਿਲੇ ਦੇ ਸਾਰੇ ਵਪਾਰੀਆਂ, ਉਦਯੋਗਪਤੀਆਂ ਅਤੇ ਸ਼ੈਲਰ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਰਾਹਤ ਦਾ ਲਾਭ ਉਠਾਉਣ ਤੇ ਸਮੇਂ ਦੀ ਮਿਆਦ ਨੂੰ ਧਿਆਨ ‘ਚ ਰੱਖਦੇ ਹੋਏ ਬਕਾਏ ਦਾ ਨਿਪਟਾਰਾ ਕਰਨ। ਇਸ ਮੌਕੇ ਜੋਨ ਸਕੱਤਰ ਰਿੱਕੀ ਮਨੋਚਾ, ਇੰਦਰਵੰਸ਼ ਸਿੰਘ ਚੱਢਾ ਆਦਿ ਹਾਜ਼ਰ ਸਨ।